⛔ ਕਾਕਾ ਜੀ, ਇੱਦਾਂ ਤਾਂ ਮੁਕਤੀ ਨਹੀਂ
ਹੋਣੀ। ਕਿਵੇਂ ਕੱਢੋਗੇ ਅਗਲਿਆਂ ਨੂੰ ਟੀਮ 'ਚੋਂ ਜਦ ਕਿ ਇਸ ਪੱਕ ਚੁੱਕੀ ਫਸਲ ਦੀ
ਪਨੀਰੀ ਪਰਮੇਸ਼ਰ ਦੁਆਰ ਦੀਆਂ ਕਿਆਰੀਆਂ ਵਿੱਚੋਂ ਪੁੰਗਰ ਕੇ ਜਵਾਨ ਹੋਈ ਹੈ। ਹੁਣ ਤਾਂ
ਜ਼ਿੰਮੇਵਾਰੀ ਕਬੂਲ ਕੇ ਗੁਰੂ ਤੋਂ ਮੁਆਫ਼ੀ ਮੰਗੋ ਤੇ ਸੁਮੱਤ ਦੇ ਦਾਨ ਦੀ ਅਰਜ਼ੋਈ ਕਰੋ।
🐷 ਜਿਹੜਾ ਨਿਊਜ਼ੀਲੈਂਡ ਵਾਲਾ ਸਾਧ ਦੇ
ਫੁਰਮਾਨ ਨੂੰ ਸ਼ੇਅਰ ਕਰ ਰਿਹਾ ਹੈ ਇਸਨੂੰ ਭੀ ਪੁੱਛ ਲਵੋ ਕਿ ਇਹ ਭੀ ਟੀਮ ਦਾ ਹਿੱਸਾ
ਹੈ ਕਿ ਨਹੀਂ? ਕੇਸ ਕਟਵਾਉਣ ਤੋਂ ਬਾਅਦ ਲਾਈਵ ਤਸਵੀਰਾਂ ਸ਼ੇਅਰ ਕਰਨ ਵਾਲੀ ਪਿਰਤ ਸਭ ਤੋਂ
ਪਹਿਲਾਂ ਇਹਦੇ ਵਿਹੜਿਉ ਪਈ ਸੀ ਜਦੋਂ ਆਪਣੇ ਹੀਰੇ ਵਰਗੇ ਸਰਦਾਰ ਪੁੱਤ ਦਾ ਜੂੜਾ ਕਟਵਾ ਕੇ
ਬੱਚਿਆਂ ਨੂੰ ਆਜ਼ਾਦੀ ਦੇਣ ਵਾਲਾ ਪਹਿਲਾ ਸਬਕ ਦ੍ਰਿੜ ਕਰਵਾਇਆ ਗਿਆ ਸੀ।
👉 ਵੈਸੇ ਬੇਸ਼ਰਮਾਂ ਦੀ ਦਾਲ ਡੁੱਲਣ 'ਤੇ
ਭੀ ਉਹ ਭੁੰਜੇ ਬਹਿ ਖਾਣ ਵਾਲਾ ਬਹਾਨਾ ਘੜ ਲੈਂਦੇ ਹਨ। ਇਹ ਗੱਲ ਤਾਂ ਵਾਕਿਆ ਹੀ
ਮੰਨਣੀ ਪਵੇਗੀ ਕਿ ਥੁੱਕ ਕੇ ਚੱਟਣ ਵਾਲੇ ਬੰਦੇ ਭੀ ਆਮ ਨਹੀਉਂ ਹੁੰਦੇ।