👉 ਖੱਪਗ੍ਰੇਡ ਸਾਧ
ਢੱਡਰੀਆਂਵਾਲਾ "ਭਾਈ ਸਾਬ" ਅਸਲ 'ਚ ਭਕਾਈ ਸਾਬ ਬਹੁਤ ਰੌਲ਼ਾ ਪਾਉਂਦੇ ਹਨ
ਕਿ ਹਾਏ ਪੁਜਾਰੀ! ਹਾਏ ਪੁਜਾਰੀ! ਨੇ ਸਾਡਾ ਬੇੜਾ ਗਰਕ ਕਰ ਦਿੱਤਾ... ਤੇ ਹੈਰਾਨੀ
ਉਦੋਂ ਹੁੰਦੀ ਕਿ ਇਹ ਆਪਣੀ ਸ਼ਕਲ ਸ਼ੀਸੇ 'ਚ ਨਹੀਂ ਵੇਖਦਾ... ਕਿ
ਇਸ ਤੋਂ ਵੱਡਾ ਪੁਜਾਰੀ ਕੋਈ ਹੈ?❓
👿 ਬਸ ਪੁਜਾਰੀ ਪੁਜਾਰੀ ਦਾ ਰਾਗ
ਅਲਾਪ ਕੇ ਲੋਕਾਂ ਨੂੰ ਹੋਰ ਬੁੱਧੂ ਬਣਾ ਰਿਹਾ... ਇਸ ਲਈ ਇਨ੍ਹਾਂ ਨੂੰ
ਭਾਈ ਸਾਬ ਦੀ ਬਜਾਏ "ਭਕਾਈ
ਸਾਬ" ਕਹਿਣਾ ਜ਼ਿਆਦਾ ਵਾਜਬ ਹੋਵੇਗਾ।
💥
ਇਨ੍ਹਾਂ ਨੇ ਬਹੁਤੀ ਵਾਰੀਂ ਇਹ ਆਖਿਆ ਕਿ ਧਰਮ ਨੇ ਸਾਡਾ, ਸਾਡੀ ਕੌਮ ਦਾ, ਦੇਸ਼
ਦਾ ਬੇੜਾ ਗਰਕ ਕਰ ਦਿੱਤਾ। ਇਨ੍ਹਾਂ ਦੀ ਖੱਪਗ੍ਰੇਡ ਜਮਾਤ ਵੀ ਉਹੀ ਰਾਗ ਅਲਾਪੀ
ਜਾਂਦੀ।
💊 ਇਨ੍ਹਾਂ ਦੇ ਪਿਤਾ ਸਮਾਨ
ਮੋਹਿੰਦਰ ਸਿੰਘ ਸੋਹੀ ਨੇ ਹਾਲੇ ਪਿੱਛੇ ਜਿਹੇ ਕਿਹਾ ਸੀ ਕਿ ਦੇਖੋ ਜੀ "ਚੀਨ
ਨਾਸਤਕ ਦੇਸ਼ ਹੈ, ਦੇਖੋ ਓਲੰਪਿਕ ਵਿੱਚ ਪਹਿਲੇ ਨੰਬਰ 'ਤੇ ਹੈ, ਤੇ ਭਾਰਤ 62 ਵੇਂ
ਥਾਂ 'ਤੇ।"
ਖ਼ਾਲਸਾ ਨਿਊਜ਼ ਨੇ ਸਬੂਤ ਸਮੇਤ ਸਾਬਤ ਕੀਤਾ ਸੀ ਕਿ ਚੀਨ ਨਾਸਤਕ ਨਹੀਂ, ਫਿਰ
ਸੋਹੀ ਸਾਬ ਨੂੰ ਸੱਪ ਸੁੰਘ 🐍 ਗਿਆ।
🌐 ਅੱਜ ਖ਼ਤਮ ਹੋਈਆਂ ਓਲੰਪਿਕ
ਖੇਡਾਂ 'ਚ ਹੁਣ ਅਮਰੀਕਾ ਪਹਿਲੇ ਨੰਬਰ 'ਤੇ ਆਇਆ। ਧਰਮ ਦਾ ਖੇਡਾਂ ਨਾਲ
ਕੋਈ ਲੈਣਾ ਦੇਣਾ ਨਹੀਂ, ਪਰ ਇਨ੍ਹਾਂ ਖੱਪਗ੍ਰੇਡਾਂ ਦੇ ਢੁੱਚਰ ਦੀ ਜਵਾਬ ਦੇਣ ਲਈ
ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਦੇਸ਼ ਪਹਿਲੇ ਨੰਬਰ 'ਤੇ ਆਇਆ ਹੈ, ਉਸਦੇ
ਰਾਸ਼ਟਰਪਤੀ ਵੀ ਗੱਦੀ ਸੰਭਾਲਣ ਵੇਲੇ ✝️ ਬਾਈਬਲ... ਸਗੋਂ ਪੁਸ਼ਤੈਨੀ ਬਾਈਬਲ 'ਤੇ
ਸਹੁੰ ਚੁਕਦੇ ਹਨ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਤੋਂ ਲੈਕੇ
ਟਰੰਪ, ਜੋ ਬਾਈਡਨ ਤੱਕ ਸਭ ਨੇ ਆਪਣੇ ਧਾਰਮਿਕ ਗ੍ਰੰਥ ਬਾਈਬਲ ਦੀ ਹੀ ਸਹੁੰ ਚੁਕੀ।
💵 ਹੋਰ ਤਾਂ ਹੋਰ ਅਮਰੀਕਾ ਦੇ ਨੋਟਾਂ 'ਤੇ ਵੀ "IN
GOD WE TRUST" "ਸਾਨੂੰ ਰੱਬ 'ਤੇ ਭਰੋਸਾ ਹੈ"
ਲਿਖਿਆ ਹੁੰਦਾ ਹੈ... ਕੀ ਗੱਲ ਅਮਰੀਕਾ ਦਾ ਬੇੜਾ
ਗਰਕ ਨਹੀਂ ਹੋਇਆ? ਕਿਉਂ?
👉 ਕੋਈ ਜਵਾਬ ਹੈ ਭਕਾਈ ਸਾਬ ਜੀ?❓