Share on Facebook

Main News Page

ਜਰਮਨੀ ਦੀਆਂ 🤸ਜਿਮਨਾਸਟਿਕ ਖਿਡਾਰਨਾਂ ਨੇ ਨੰਗੇਜ਼ ਤੋਂ ਕੀਤਾ ਪ੍ਰਹੇਜ
TV84 INDIA Report
#KhalsaNews #Olympics #Gymnasts #Sports #Germany

💥 ਦਾਅਵਾ ਕੀਤਾ ਜਾਂਦਾ ਹੈ ਕਿ ਆਧੁਨਿਕ ਦੌਰ ਦੀ ਸਿੱਖਿਆ ਮਨੁੱਖ ਨੂੰ ਵਧੇਰੇ ਸੱਭਿਅਕ ਬਣਾਉਂਦੀ ਹੈ, ਪਰ ਇਹ ਦਾਅਵਾ ਨਿਰਾ ਖੋਖਲਾ ਹੈ। ਇਸ ਬਾਰੇ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਅਸੀਂ ਗੱਲ ਕਰਾਂਗੇ ਓਲੰਪਿਕ ਖੇਡਾਂ ਦੀ।

👩 ਖੇਡਾਂ ਵਿਚ ਔਰਤਾਂ ਨਾਲ ਸੋਸ਼ਣ ਦੀਆਂ ਆਮ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਵਰਤਾਰਾ ਓਲੰਪਿਕਸ ਵਰਗੇ ਮਹਾਨ ਖੇਡ ਮੁਕਾਬਲੇ ਵਿਚ ਵੀ ਲਗਾਤਾਰ ਵਾਪਰਦਾ ਆ ਰਿਹਾ ਹੈ। ਕੋਚਾਂ ਵੱਲੋਂ ਔਰਤ ਖਿਡਾਰੀਆਂ ਦੇ ਸੋਸ਼ਣ ਤੋਂ ਲੈ ਕੇ ਔਰਤਾਂ ਦੇ ਖੇਡ ਪਹਿਰਾਵੇ ਰਾਹੀਂ ਸੋਸ਼ਣ ਕੀਤਾ ਜਾਂਦਾ ਹੈ। ਖੇਡ ਪਹਿਰਾਵੇ ਰਾਹੀਂ ਹੁੰਦੇ ਸੋਸ਼ਣ ਖਿਲਾਫ ਅਵਾਜ਼ ਚੁੱਕਦਿਆਂ ਜਰਮਨੀ ਦੀਆਂ ਜਿਮਨਾਸਟ ਖਿਡਾਰਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਮ ਤੌਰ 'ਤੇ ਚਲਦੇ ਛੋਟੇ ਕੱਪੜਿਆਂ ਦੀ ਥਾਂ ਪੂਰੇ ਸ਼ਰੀਰ ਨੂੰ ਢਕ ਕੇ ਖੇਡਾਂ ਵਿੱਚ ਭਾਗ ਲੈਣਗੀਆਂ।

️🎯 ਇਹਨਾਂ ਖਿਡਾਰਨਾਂ ਦਾ ਕਹਿਣਾ ਹੈ ਕਿ ਉਹ ਦੁਨੀਆ ਨੂੰ ਆਪਣੀ ਖੇਡ ਦਿਖਾਉਣਾ ਚਾਹੁੰਦੀਆਂ ਹਨ, ਨਾ ਕਿ ਆਪਣੇ ਜਿਸਮ ਦੀ ਨੁਮਾਇਸ਼ ਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਆਪਣੇ ਕੌੜੇ ਤਜ਼ਰਬਿਆਂ ਦਾ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਖੇਡ ਵਰਦੀਆਂ ਵਿਚ ਦਿਸਦੇ ਉਹਨਾਂ ਦੇ ਜਿਸਮ ਬਾਰੇ ਭੱਦੀਆਂ ਟਿੱਪਣੀਆਂ ਕਰਕੇ ਲੋਕ ਉਹਨਾਂ ਦਾ ਸੋਸ਼ਣ ਕਰਦੇ ਹਨ।

German Olympic gymnastics team, tired of 'sexualization,' wears unitards

Source: https://www.cbc.ca/sports/olympics/summer/gymnastics/gymnastics-germany-unitards-sexualization-1.6116621

The Associated Press ·
Posted: Jul 25, 2021 1:21 PM ET | Last Updated: July 25

The team's outfits looked similar to the others in the room as the arena lights gleamed off crystals crisscrossing their chests and down their crimson and white sleeves.

But the German gymnastics team's new Olympic suits didn't stop at their hips.

For decades, female gymnasts have worn bikini-cut leotards. In qualifying on Sunday, however, the German team instead wore unitards that stretched to their ankles, intending to push back against the sexualization of women in gymnastics.
The Tokyo Olympics are the first Games since Larry Nassar, a former USA Gymnastics national team doctor, was sent to prison for 176 years for sexually abusing hundreds of gymnasts, including some of the sport's greatest stars. At his sentencing, athletes — some of them Olympians — described how the sport's culture allowed for abuse and objectification of young women and girls.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top