‼"ਕ੍ਰਾਂਤੀਕਾਰੀ
ਵਿਦਵਾਨ ਵਿਚਾਰਵਾਨ ਗੁਰਮੁਖ ਭਾਈ ਰਣਜੀਤ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ! ਭਾਈ
ਸਾਹਿਬ ਆਪਣਾ ਤੇ ਹੋਰਨਾਂ ਦਾ ਵੀ ਜਨਮ ਸਫਲਾ ਕਰ ਰਹੇ ਹਨ।"‼️ -
ਇਹ ਵੀਚਾਰ ਹਨ ਸ. ਅਵਤਾਰ ਸਿੰਘ ਮਿਸ਼ਨਰੀ ਦੇ, ਜਿਹੜੇ
ਕਾਫੀ ਸਮੇਂ ਤੋਂ ਗੁਰਮਤਿ ਦੇ ਖੇਤਰ ਵਿੱਚ ਰੁਝੇ ਰਹੇ ਹਨ, ਜਿਨ੍ਹਾਂ ਦੇ ਲੇਖ ਬਹੁਤ ਸਾਰੇ
ਰਸਾਲਿਆਂ, ਵੈਬਸਾਈਟ, ਅਖਬਾਰਾਂ ਆਦਿ 'ਚ ਛਪਦੇ ਰਹੇ। ਹੈਰਾਨੀ ਵੀ ਇਸੇ ਕਰਕੇ ਹੈ ਕਿ ਐਸੇ
ਵੀਚਾਰਵਾਨ ਲੇਖਕ ਨੂੰ ਇਸ ਸਾਧ ਢੱਡਰੀਆਂਵਾਲੇ ਦੀ ਚਾਪਲੂਸੀ ਦੀ ਕੀ ਜ਼ਰੂਰਤ ਪੈ ਗਈ?⁉️
⚠️
ਜੇ ਕੋਈ ਗੁਰਮਤਿ ਮਾਰਤੰਡ, ਬ੍ਰਹਮਗਿਆਨੀ, 108 ਵਿਸ਼ੇਸ਼ਣਾਂ ਇਤਿਆਦਿ ਦੀ ਵਰਤੋਂ ਕਰੇ ਤਾਂ
ਟਕਸਾਲੀ... ਤਾਂ ਫਿਰ ਕ੍ਰਾਂਤੀਕਾਰੀ ਵਿਦਵਾਨ ਵਿਚਾਰਵਾਨ ਗੁਰਮੁਖ ਵਿਸ਼ੇਸ਼ਣ ਲਗਾਉਣ
ਵਾਲੇ ਕੀ ਹੋਏ???:
❌
ਢੱਡਰੀਆਂਵਾਲੇ ਨੇ ਕਿਹੜਾ ਐਸਾ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ, ਕਿਹੜਾ ਐਸਾ ਮਾਅਰਕਾ
ਮਾਰਿਆ ਹੈ ਜਿਸ ਨਾਲ ਸਿੱਖ ਕੌਮ ਦਾ ਨਾਮ ਦੁਨੀਆਂ 'ਚ ਰੌਸ਼ਨ ਹੋਇਆ ਹੈ?
ਵਿਦਵਾਨ ਕਹਿਣਾ ਤਾਂ ਵਾਕਿਆ ਹੀ ਚਾਪਲੂਸੀ ਦੀ ਹੱਦ ਹੈ ...
🔸- ਜਲ ਕੈ ਮਜਨਿ ਜੇ ਗਤਿ
ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਵਿੱਚ "ਗਤਿ" ਨੂੰ ਹਿੰਦੀ ਵਾਲੀ "ਗਤੀ" ਸਮਝਣ ਵਾਲਾ ਤੇ
ਡੱਡੂਆਂ ਦੀ ਸਪੀਡ ਚੈਕ ਕਰਣ ਵਾਲਾ "ਵਿਦਵਾਨ"!!!
🔹- ਬਾਬਾ ਬੁੱਢਾ ਜੀ ਨੂੰ ਗੁਰਗੱਦੀ ਨੂੰ ਨਾਂਹ ਕਰਦਿਆਂ ਆਖਣ ਵਾਲਾ "ਵਿਦਵਾਨ"!!!
🔸- ਗੁਰੂ ਸਾਹਿਬ ਨੇ ਵੀ ਗ਼ਲਤੀਆਂ ਕੀਤੀਆਂ ਇਹ ਆਖਣਾ ਵਾਲਾ "ਵਿਦਵਾਨ"!!!
🔹- ਹਰਨੇਕ ਵਰਗੇ ਘਟੀਆ ਜਿਣਸ ਦੀ ਪਿੱਠ ਥਾਪੜਨ ਵਾਲਾ "ਵਿਦਵਾਨ"!!!
👏ਵਾਹ
ਮਿਸ਼ਨਰੀ ਜੀ, ਤੁਸੀਂ ਵਾਕਿਆ ਬਹੁਤ ਵੱਡੇ ਚਾਪਲੂਸ ਨਿਕਲੇ, ਤੇ ਸਾਰੀ ਉਮਰ ਦੀ ਖੱਟੀ
ਖੂਹ ਖਾਤੇ ਪਵਾ ਬੈਠੇ। ਕਹਿਣ ਨੂੰ ਤਾਂ ਜੀ ਕਰਦਾ ਹੈ ਕਿ ਦੁਰ.... ਕਹਿ ਦੇਵਾਂ ਪਰ ਕਹਿਣਾ
ਨਹੀਂ।
🙏 ਵਸਦੇ ਰਹੋ।