Khalsa News homepage

 

 Share on Facebook

Main News Page

💥 ਦਰਗਹ / ਦਰਗਾਹ ਕਿੱਥੇ ਹੈ? 💥
-: ਸੰਪਾਦਕ ਖ਼ਾਲਸਾ ਨਿਊਜ਼ 18.06.21
#KhalsaNews #Dargah #Almighty #God

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ
ਸਚੀ ਦਰਗਹ ਜਾਇ ਸਚਾ ਪਿੜ ਮਲਿਆ

ਕਿਸੀ ਦੀ ਮੌਤ 'ਤੇ ਭਾਈ ਗੁਰਦਾਸ ਜੀ ਇਹ ਸੰਦੇਸ਼ ਲਿਖਣਾ ਕੀ ਗੁਰਮਤਿ ਹੈ?
-
ਕੀ ਦੂਜਿਆਂ ਮਤਾਂ ਦੀ ਨਕਲ ਕਰਕੇ ਅਸੀਂ ਵੀ ਇਹ ਤਾਂ ਨਹੀਂ ਸਮਝਣ ਲੱਗ ਪਏ ਕਿ ਦਰਗਹ ਕਿਤੇ ਹੋਰ ਹੈ, ਤੇ ਉਹ ਮਰਣ ਤੋਂ ਬਾਅਦ ਹੀ ਮਿਲਦੀ ਹੈ? ਜਿਸ ਤਰ੍ਹਾਂ ਮੁਸਲਮਾਨ ਕਿਆਮਤ ਦਾ ਦਿਨ ਤੇ ਇਸਾਈ Judgement Day ਨੂੰ ਸਮਝਦੇ ਹਨ, ਕੀ ਇਸੀ ਤਰ੍ਹਾਂ ਅਸੀਂ ਵੀ ਤਾਂ ਨਹੀਂ ਕਰ ਰਹੇ?

ਜਦੋਂ ਕਿ ਗੁਰਬਾਣੀ ਵਿੱਚ ਕਿਤੇ ਵੀ ਮਰਣ ਤੋਂ ਬਾਅਦ ਮੁਕਤੀ ਜਾਂ ਕਿਸੇ ਜਨਮ ਬਾਰੇ ਕੁੱਝ ਨਹੀਂ ਆਖਿਆ ਗਿਆ ਹੈ, ਫਿਰ ਅਸੀਂ ਜਿਹੜੇ ਆਪਣੇ ਆਪ ਨੂੰ ਨਿਰਮਲ ਪੰਥੀ, ਗੁਰੂ ਨਾਨਕ ਨਾਮ ਲੇਵਾ, ਖ਼ਾਲਸਾ ਆਦਿ ਆਖਦੇ ਹਾਂ, ਕੀ ਇਹ ਸਾਡੀ ਦੁਰਮਤਿ ਨਹੀਂ, ਕਿ ਅਸੀਂ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਗੁਰੂ ਦੀ ਮਤਿ ੳੱਤੇ ਚੜਾ ਰਹੇ ਹਾਂ?

ਦਰਗਾਹ ਕਚਹਿਰੀ ਕਿਤੇ ਹੋਰ ਨਹੀਂ, ਉਹ ਹਿਰਦੇ ਰੂਪੀ ਦਰਗਾਹ ਵਿੱਚ ਵਸਦਾ ਹੈ-

ਵਸੀ ਰਬ ਹਿਆਲੀਐ ਜੰਗਲ ਕਿਆ ਢੂਢੇਹਿ॥ ਚੰਗੇ ਮੰਦੇ ਕਰਮਾਂ ਦੇ ਫਲ ਸੰਸਾਰ ਰੂਪ ਦਰਗਾਹ ਹਿੱਚ ਹੀ ਮਿਲਦੇ ਹਨ।

ਭਾਈ ਕਾਹਨ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦੇ ਪੰਨਾ 623 ਤੇ ਦਰਗਹ ਦੇ ਥੱਲੇ ਲਿਖੇ ਅਰਥ ਲਿਖੇ ਗਏ ਹਨ:
1. ਦਰਬਾਰ 2. ਕਰਤਾਰ ਦੀ ਨਿਯਯਾਸਭਾ; ਦਰਗਹ ਲੇਖਾ ਮੰਗੀਐ, “ਸੇ ਦਰਗਾਹ ਮਲ” 3. ਸਾਧਸਭਾ, ਸਤਸੰਗ “ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ” ਸਤਸੰਗ ਕਰਨ ਨਾਲ ਜੋ ਪਵਿਤਰ ਜਨੇਊ ਮਨੁੱਖਾ ਜੀਵ ਪ੍ਰਾਪਤ ਕਰਦਾ ਹੈ ਫਿਰ ਉਹ ਟੁੱਟਦਾ ਨਹੀਂ।

ਹੋਰ ਝਮੇਲੇ ਸਾਰੇ ਹੱਲ ਹੀ ਹਨ ਸਿਰਫ ਇੱਕ ਇਹੀ ਲੱਭਣਾ ਹੈ ਕਿ ਕਰਤਾਰ ਦਾ ਟਿਕਾਣਾ ਕਿੱਥੇ ਹੈ? ਫਿਰ ਜਿੱਥੇ ਕਰਤਾਰ ਦਾ ਟਿਕਾਣਾ ਹੈ ਤਾਂ ਦਰਗਹ ਵੀ ਉੱਥੇ ਹੈ?

ੴ ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ 9॥
ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ 1॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ 2॥
1॥ {ਪੰਨਾ 684}

ਹੇ ਭਾਈ ! (ਪਰਮੇਸ਼ਰ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ ? ਪਰਮਾਤਮਾ ਸਭ ਵਿੱਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ। 1॥ ਰਹਾਉ॥
ਫੈਸਲਾ ਨਾਲ ਦੀ ਨਾਲ ਹੁੰਦਾ ਹੈ, ਜਦੋਂ ਚੰਗਾ ਕਰਮ ਕਰੋ, ਉਸਦਾ ਨਤੀਜਾ ਚੰਗਾ, ਤੇ ਮਾੜਾ ਕਰਮ ਕਰੋ, ਉਸਦਾ ਨਤੀਜਾ ਮਾੜਾ। ਅਦਾਲਤੀ ਫੈਸਲੇ ਦੇਰੀ ਨਾਲ ਹੋ ਸਕਦੇ ਹਨ, ਪਰ ਆਪਣੇ ਮਨ ਅੰਦਰ ਉਸ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਦਾ ਕਰਮ ਕੀਤਾ ਹੈ। ਇਹੀ ਦਰਗਾਹ ਹੈ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਗੁਰੂ ਗ੍ਰੰਥ ਸਾਹਿਬ ਪੰਨਾਂ 134

ਜੇਹਾ ਬੀਜੈ ਸੋ ਲੁਣੈ ਕਰਮਿ ਭੂਮਿ ਸਭ ਕੋਈ ਦਸੈ। ਭਾਈ ਗੁਰਦਾਸ ਜੀ ਵਾਰ 28 ਪਉੜੀ 14 ਪੰਨਾਂ 28

ਜੇ ਇਹ ਮਨ ਵਿੱਚ ਧਾਰ ਲਈਏ ਕਿ ਅਕਾਲਪੁਰਖ ਅੰਦਰ ਹੀ ਹੈ ਤਾਂ ਵੀ ਇਹ ਮੁਸ਼ਕਲ ਹੱਲ ਹੋ ਸਕਦੀ ਹੈ। ਕਿਉਂਕਿ ਜੇ ਅਕਾਲਪੁਰਖ ਅੰਦਰ ਹੈ ਤਾਂ ਦਰਗਹ ਕਿਧਰੇ ਸੱਤਵੇਂ ਅਕਾਸ਼ ਉੱਤੇ ਤਾਂ ਨਹੀਂ ਹੋ ਸਕਦੀ। ਹੋ ਸਕਦੀ???


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top