✍️
ਜਵਾਬ: ਸੰਪਾਦਕ ਖ਼ਾਲਸਾ ਨਿਊਜ਼
ਗੁਰਬਾਣੀ ਵਿੱਚ ਕਿਸੇ ਵੀ ਤੀਰਥ ਨੂੰ ਮਾਨਤਾ ਨਹੀਂ
ਦਿੱਤੀ ਗਈ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ। ਹਾਂ ਦਰਬਾਰ ਸਾਹਿਬ
ਅੰਮ੍ਰਿਤਸਰ ਅਤੇ ਹੋਰ ਕਈ ਸਥਾਨਾਂ ਦਾ ਇਤਿਹਾਸਕ ਮਹੱਤਵ ਜ਼ਰੂਰ ਹੈ, ਤੇ ਸਾਨੂੰ
ਇਤਿਹਾਸ ਸਾਂਭਣਾ ਵੀ ਚਾਹੀਦਾ ਹੈ। ਇਹ ਸਾਡੀ ਸਿੱਖੀ ਪ੍ਰੰਪਰਾ ਦਾ ਅਟੁੱਟ ਅੰਗ
ਹਨ।
🔸
ਤੀਰਥੁ ਪੂਰਾ ਸਤਿਗੁਰੂ
ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਪੰਨਾਂ 140
🔹
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ
ਗੁਰ ਗਿਆਨ ਮਜਨੁ ਅਪਰੰਪਰਾ ॥ ਪੰਨਾਂ 250
🔸
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ
ਸਾਚੇ ਗੁਰ ਗੋਪਾਲਾ ॥3॥ ਪੰਨਾਂ 437
〽️ਪਰ ਹੇਮਕੁੰਟ ਦਾ
ਨਾ ਤਾਂ ਕੋਈ ਇਤਿਹਾਸ ਹੈ, ਨਾ ਕੋਈ ਪ੍ਰਮਾਣਿਕਤਾ, ਇੱਕ ਝੂਠੇ ਗ੍ਰੰਥ ਬਚਿੱਤਰ
ਨਾਟਕ (ਅਖੌਤੀ ਦਸਮ ਗ੍ਰੰਥ) ਦੇ ਸਹਾਰੇ ਖੜਾ ਕੀਤਾ ਹੋਇਆ ਸਥਾਨ ਹੈ।
⛔
ਹੇਮਕੁੰਟ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਸਿੱਖਾਂ
ਨਾਲ ਕੋਈ ਸੰਬੰਧ ਨਹੀਂ ਹੈ।