Khalsa News homepage

 

 Share on Facebook

Main News Page

👌 ਸਮੁੰਦਰ ਦੀ ਵਿਸ਼ਾਲਤਾ ਅਤੇ ਸਬਕ
#KhalsaNews #Ocean #Life #Lesson  30.05.2021

👉 ਸਮੁੰਦਰ ਦੇ ਕੰਢੇ 'ਤੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ। ਬੱਚੇ ਨੇ ਉੰਗਲ ਨਾਲ ਰੇਤ 'ਤੇ ਲਿਖਿਆ "ਸਮੁੰਦਰ ਚੋਰ ਹੈ"।

🔸 ਉਸੇ ਸਮੁੰਦਰ ਦੇ ਦੂਜੇ ਕੰਢੇ 'ਤੇ ਕੁੱਝ ਮਛੇਰਿਆਂ ਨੇ ਮੱਛੀਆਂ ਦਾ ਢੇਰ ਫੜਿਆ। ਇੱਕ ਮਛੇਰੇ ਨੇ ਰੇਤ 'ਤੇ ਲਿਖਿਆ "ਸਮੁੰਦਰ ਮੇਰਾ ਅੰਨਦਾਤਾ ਹੈ"।

🔹 ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ। ਉਸਦੀ ਮਾਂ ਨੇ ਰੇਤ 'ਤੇ ਲਿਖ ਦਿੱਤਾ "ਸਮੁੰਦਰ ਕਾਤਲ ਹੈ"।

🕓 ਚੌਥੇ ਕੰਢੇ ਟੇਢਾ ਲੱਕ ਲੈ ਕੇ ਰੇਤ 'ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਵੱਡੀ ਸਿੱਪੀ ਵਿੱਚੋਂ ਕੀਮਤੀ ਮੋਤੀ ਲੱਭਿਆ। ਬਜ਼ੁਰਗ ਨੇ ਰੇਤ 'ਤੇ ਲਿਖਿਆ "ਸਮੁੰਦਰ ਦਾਨੀ ਹੈ"।

💦 ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ। ਲੋਕ ਸਮੁੰਦਰ ਬਾਰੇ ਜੋ ਵੀ ਕਹਿਣ, ਪਰ ਵਿਸ਼ਾਲ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁਝਿਆ ਰਹਿੰਦਾ ਹੈ। ਆਪਣਾ ਉਫਾਨ ਅਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ।

☝️ ਜੇਕਰ ਵਿਸ਼ਾਲ ਸਮੁੰਦਰ ਵਰਗਾ ਬਣਨਾ ਹੈ ਤਾਂ ਕਿਸੇ ਦੇ ਫੈਸਲੇ 'ਤੇ ਆਪਣਾ ਧਿਆਨ ਨਾ ਦਿਓ। ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ। ਜੋ ਬੀਤ ਗਿਆ ਉਸਦੀ ਚਿੰਤਾ ਵਿੱਚ ਨਾ ਰਹੋ। ਹਾਰ-ਜਿੱਤ, ਗੁਆਉਣਾ-ਪਾਉਣਾ, ਸੁੱਖ ਦੁੱਖ ਇਨ੍ਹਾਂ ਕਰਕੇ ਮਨ ਖਰਾਬ ਨਾ ਕਰੋ। ਜੇਕਰ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈਂਦੇ ਸਾਰ ਹੀ ਮਨੁੱਖ ਰੋਂਦਾ ਨਾ। ਜਨਮ ਸਮੇਂ ਰੋਂਦਾ ਅਤੇ ਮਰ ਕੇ ਰੁਆਉਣਾ, ਇਸ ਵਿੱਚਕਾਰ ਦੇ ਜੱਦੋ ਜਹਿਦ ਭਰੇ ਸਮੇਂ ਨੂੰ ਹੀ "ਜ਼ਿੰਦਗੀ" ਕਹਿੰਦੇ ਹਨ।

️🎯 "ਕੁੱਝ ਲੋੜਾਂ ਪੂਰੀਆਂ ਤੇ ਕੁੱਝ ਸਧਰਾਂ ਅਧੂਰੀਆਂ" ਇਨ੍ਹਾਂ ਸਵਾਲਾਂ ਦਾ ਇਹ ਸੰਤੁਲਿਤ ਜਵਾਬ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top