Khalsa News homepage

 

 Share on Facebook

Main News Page

ਕੀ ਵੈਲਨਟਾਈਨ ਡੇਅ 'ਤੇ ਭਗਤ ਸਿੰਘ ਨੂੰ ਫਾਂਸੀ ਦਾ ਸਜ਼ਾ ਸੁਣਾਈ ਗਈ ? ਜਾਣੋ ਸੱਚਾਈ !
-: ਸੰਪਾਦਕ ਖ਼ਾਲਸਾ ਨਿਊਜ਼
14.02.2021
#KhalsaNews #BhagatSingh #Rajguru #Sukhdev #Sentenced #Hanged

ਕੀ ਵੈਲਨਟਾਈਨ ਡੇਅ 'ਤੇ ਭਗਤ ਸਿੰਘ ਨੂੰ ਫਾਂਸੀ ਦਾ ਸਜ਼ਾ ਸੁਣਾਈ ਗਈ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸਚਾਈ..

ਦੁਨੀਆ ਵਿੱਚ 14 ਫਰਵਰੀ ਨੂੰ ਵੈਲਨਟਾਈਨ ਦਿਨ ਮਨਾਇਆ ਜਾਂਦਾ ਹੈ। ਭਾਰਤ ਵਿੱਚ ਹਰ ਸਾਲ ਕੁੱਝ ਜੱਥੇਬੰਦੀਆਂ ਇਸਦਾ ਵਿਰੋਧ ਕਰਦੀਆਂ ਹਨ। ਇਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਦੇਖਦੇ ਹਨ। ਉਹ ਇਸ ਦਿਨ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਕਰਦੇ ਹਨ।

ਇਹ ਫੇਸਬੁੱਕ, ਗੂਗਲ ਟਵਿੱਟਰ ਤੇ ਵਟਸਅੱਪ ‘ਤੇ ਇੱਕ ਸੁਨੇਹਾ ਵਾਇਰਲ ਕਰਦੇ ਹਨ ਕਿ 14 ਫਰਵਰੀ ਨੂੰ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਸੀ। ਇੰਨਾ ਹੀ ਨਹੀਂ ਕੁਝ ਵੈੱਬਸਾਈਟਾਂ ਵੀ ਇਸ ਪ੍ਰਚਾਰ ਵਿੱਚ ਪਿੱਛੇ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਕ ਤੱਥ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਭੇਜ ਰਹੇ ਹਨ ਪਰ ਕੀ ਇੰਨਾ ਸ਼ਹੀਦਾਂ ਦਾ ਸੱਚਿਓਂ ਹੀ ਵੈਲਨਟਾਈਨ-ਡੇਅ ਨਾਲ ਕੋਈ ਰਿਸ਼ਤਾ ਹੈ?

ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਤਿਹਾਸਕ ਤੱਥਾਂ ਨਾਲ ਇਸ ਵਾਇਰਲ ਸੁਨੇਹਾ ਦਾ ਪਰਦਾਫਾਸ਼ ਕੀਤਾ।

ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ, 1930 ਨੂੰ ਫਾਂਸੀ ਦੀ ਸਜ਼ਾ ਸੁਣਵਾਈ ਸੀ। ਉਨ੍ਹਾਂ ਨੂੰ ਸਜ਼ਾ ਸੁਣਵਾਉਣ ਤੋਂ ਬਾਅਦ 24 ਮਾਰਚ, 1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਵਿਸ਼ੇਸ਼ ਹੁਕਮ ਦੇ ਅਧੀਨ ਉਨ੍ਹਾਂ ਨੂੰ 23 ਮਾਰਚ 1931 ਦੀ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਜ਼ਿੰਦਗੀ ਵਿੱਚ 14 ਫਰਵਰੀ ਦਾ ਮਹੱਤਵ ਸਿਰਫ਼ ਇੰਨਾ ਹੀ ਕਿ ਪ੍ਰਿਵਿੰਸੀ ਕੌਂਸਲ ਵੱਲੋਂ ਅਪੀਲ ਖ਼ਾਰਜ ਕੀਤੇ ਜਾਣ ਬਾਅਦ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਦਨ ਮੋਹਨ ਮਾਲਵੀਏ ਨੇ 14 ਫਰਵਰੀ, 1931 ਨੂੰ ਲਾਰਡ ਇਰਵਿਨ ਦੇ ਸਾਹਮਣੇ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਅਸਲ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਵਾਲਾ ਹਿੰਦੂਤਵ ਦਾ ਖ਼ਾਸ ਤਬਕਾ ਇਸ ਸੁਨੇਹੇ ਦਾ ਪ੍ਰਚਾਰ ਕਰ ਰਿਹਾ ਹੈ। ਇਸ ਲਈ ਇਹ ਤਬਕਾ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਿਆਰ ਦੇ ਵਿਰੋਧੀ ਇਹ ਤਾਕਤਾਂ ਨੂੰ ਸ਼ਹੀਦਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨ ਚਾਹੀਦਾ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਪ੍ਰੋ. ਜਗਮੋਹਨ ਦਾ ਕਹਿਣਾ ਹੈ ਕਿ ਭਗਤ ਸਿੰਘ ਪਿਆਰ ਦਾ ਵਿਰੋਧੀ ਨਹੀਂ ਬਲਕਿ ਉਹ ਤਾਂ ਪਿਆਰ, ਮਨੁੱਖਤਾ ਤੇ ਕੁਦਰਤ ਪ੍ਰੇਮੀ ਸੀ। ਜੇਕਰ ਕੋਈ ਉਸ ਦੇ ਪਿਆਰ ਬਾਰੇ ਵਿਚਾਰ ਜਾਣਨਾ ਚਾਹੁੰਦਾ ਹੈ ਤਾਂ ਭਗਤ ਸਿੰਘ ਦਾ ਰਾਜਗੁਰੂ ਨੂੰ ਲਿਖਿਆ ਖ਼ਤ ਜ਼ਰੂਰ ਪੜ੍ਹੇ। ਜਾਣਕਾਰੀ ਲਈ ਦੱਸ ਦੇਈਏ ਕਿ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਇੱਕ ਉੱਘੇ ਚਿੰਤਕ ਹਨ। ਉਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਹਨ। ਉਹ ਭਗਤ ਸਿੰਘ ਦੇ ਇਤਿਹਾਸ ਨਾਲ ਜੁੜੇ ਤੱਥਾਂ ਬਾਰੇ ਖੋਜਾਂ ਦੇ ਨਾਲ ਲਿਖਦੇ ਵੀ ਰਹਿੰਦੇ ਹਨ।

https://punjab.news18.com/news/punjab/valentines-day-fact-check-no-bhagat-singh-wasnt-hanged-on-february-14-72627.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top