Khalsa News homepage

 

 Share on Facebook

Main News Page

💥 "ਮੋਦੀ" ਦੇ ਕੀ ਅਰਥ ਹਨ ?
-: ਸੰਪਾਦਕ ਖ਼ਾਲਸਾ ਨਿਊਜ਼
17.01.2021
#KhalsaNews #Modi #Modikhana #BhagatNaamdev

ਅੱਜ ਇੱਕ ਪੋਸਟ ਦੇਖੀ ਜਿਸ ਵਿੱਚ "ਜਪੁ" ਬਾਣੀ ਵਿੱਚ ਆਏ "ਇਕੁ ਭੰਡਾਰੀ..." ਦਾ ਅਰਥ "ਮੋਦੀ" ਹੋਣ ਕਰਕੇ ਬੜਾ ਵੱਡਾ ਸਾਰਾ ਬੇਸਿਰਪੈਰ ਦਾ ਲੇਖ ਦੇਖਿਆ ਜਿਸ ਵਿੱਚ ਲਿਖਿਆ ਗਿਆ ਕਿ "...ਪਰ ਮਜਬੂਰ ਹਾਂ ਕਹਿਣ ਤੇ ਆਹ ਫੋਟੋ ਦੇਖੋ ਇਸ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਤੋੜ ਮਰੋੜ ਕੇ ਮੋਦੀ ਰੰਡੇ ਵਰਗਿਆਂ ਦੇ ਨਾਮ ਪਾਏ ਜਾ ਰਹੇ ਹਨ" , ਤੇ ਅਣਜਾਣ ਪੁਣੇ ਵਿੱਚ ਲੋਕ ਵੀ ਥੱਲੇ ਕੁਮੈਂਟ ਤੇ ਕੁਮੈਂਟ ਕਰੀ ਜਾਣ।

ਇਸ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਸਿੱਖਾਂ ਵਿੱਚ ਪੜ੍ਹਨ ਸਮਝਣ ਦੀ ਰੁਚੀ ਨਾਮਾਤਰ ਹੋਣ ਕਰਕੇ ਫਜ਼ੂਲ ਸਮਾਂ ਬਰਬਾਦ ਕੀਤਾ ਜਾਂਦਾ ਹੈ ਤੇ ਬੇਸਿਰਪੈਰ ਦੀ ਖਹਿਬਾਜ਼ੀ ਕੀਤੀ ਜਾਂਦੀ ਹੈ। ਆਓ ਦੇਖੀਏ "ਮੋਦੀ" ਦਾ ਅਰਥ ਕੀ ਹੈ...

ਮੋਦੀ ਇੱਥੇ ਨਰੇਂਦਰ ਮੋਦੀ ਨਹੀਂ... "ਮੋਦੀ" ਦਾ ਮਤਲਬ ਹੁੰਦਾ "ਅਦਾ ਕਰਨ ਵਾਲਾ, ਪਹੁੰਚਾਉਣ ਵਾਲਾ, ਜੋ ਰਸਦ ਆਦਿ ਸਾਮਾਨ ਪਹੁਚਾਉਂਦਾ ਹੈ, ਉਸ ਦਾ ਇਸੇ ਅਰਥ ਨੂੰ ਲੈਕੇ ਨਾਮ ਮੋਦੀ ਹੋ ਗਿਆ ਹੈ"... ਦੇਖੋ ਭਾਈ ਕਾਹਨ ਸਿੰਘ ਨਾਭ ਕ੍ਰਿਤ ਮਹਾਨਕੋਸ਼ ਪੰਨਾਂ # 748

ਗੁਰਬਾਣੀ ਵਿੱਚ ਵੀ ਭਗਤ ਨਾਮਦੇਉ ਜੀ ਦਾ ਸ਼ਬਦ ਹੈ ਜਿਸ ਵਿੱਚ "ਮੋਦੀ" ਸ਼ਬਦ ਆਇਆ ਹੈ (ਪੰਨਾਂ 875)

ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
"ਮੋਦੀ" ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥

ਪ੍ਰੋ. ਸਾਹਿਬ ਸਿੰਘ ਨੇ ਇਸਦੇ ਅਰਥ ਕੀਤੇ ਹਨ ਜੋ ਇਸ ਪ੍ਰਕਾਰ ਹਨ:

ਹੇ ਪਾਂਡੇ! ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ (ਮੋਦੀ) ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ।੨।

ਗੁਰੂ ਨਾਨਕ ਸਾਹਿਬ ਨੇ ਮੋਦੀਖਾਨੇ ਕੰਮ ਕੀਤਾ ਸੀ ਜਿਸਦਾ ਜ਼ਿਕਰ ਸਾਖੀਆਂ ਵਿੱਚ ਆਉਂਦਾ ਹੈ... ਮੋਦੀਖਾਨਾ ਜਿਸਦਾ ਮਤਲਬ ਹੈ ਰਸਦ ਆਦਿ ਸਾਮਾਨ ਦਾ ਗੋਦਾਮ... ਤੇ ਗੁਰੂ ਨਾਨਕ ਸਾਹਿਬ ਇਸ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ ਇਸ ਕਰਕੇ ਉਹ ਮੋਦੀ ਹੋਏ।

ਬਿਨਾਂ ਜਾਣਕਾਰੀ ਜਾਂ ਅਧੂਰੀ ਜਾਣਕਾਰੀ ਦੇ ਬੇਮਤਲਬ ਤੇ ਫਜ਼ੂਲ ਹੰਗਾਮਾ ਖੜਾ ਕਰਨਾ ਅਕਲਮੰਦੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top