Khalsa News homepage

 

 Share on Facebook

Main News Page

💥🔥 ਕਿਸੇ ਦਾ ਮੂੰਹ ਚਲਦਾ, ਕਿਸੇ ਦੇ ਹੱਥ
-: ਸੰਪਾਦਕ ਖ਼ਾਲਸਾ ਨਿਊਜ਼ 24.12.2020
#KhalsaNews #SinghNaad #Harnek #Violence

🇳🇿 ਨਿਊਜ਼ੀਲੈਂਡ ਵਿਖੇ ਖੱਪਗ੍ਰੇਡ ਸਰਗਨਾ ਹਰਨੇਕ ਦੇ 'ਤੇ ਹੋਏ ਹਮਲੇ ਅਤੇ ਉਸਦਾ ਬੁਰੀ ਤਰ੍ਹਾਂ ਜ਼ਖਮੀ ਹੋਣਾ ਉਸਦੀਆਂ ਕੀਤੀਆਂ ਹੋਈ ਹੂੜਮਤੀਆਂ ਦਾ ਨਤੀਜਾ ਹੈ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ "ਕਿਸੇ ਦਾ ਮੂੰਹ ਚਲਦਾ, ਕਿਸੇ ਦੇ ਹੱਥ!"

💩 ਮੂੰਹ ਥਾਣੀ ਹੱਗਣ ਦੀ ਬਿਮਾਰੀ ਤੋਂ ਗ੍ਰਸਤ ਹਰਨੇਕ ਨੇ ਆਪਣੇ ਸਾਧ ਢੱਡਰੀਆਂਵਾਲੇ ਨੂੰ ਛੱਡਕੇ ਕਿਹੜਾ ਛੱਡਿਆ? ...

👉 ਉਸਨੇ ਗੁਰੂ ਸਾਹਿਬਾਂ ਦੀ ਸ਼ਖਸੀਅਤ 'ਤੇ ਦਾਗ ਲਾਇਆ, ਗੁਰੂ ਸਾਹਿਬ ਨੂੰ ਭੁੱਲੜ, ਗੁਰੂ ਗੋਬਿੰਦ ਸਿੰਘ ਜੀ ਨੂੰ ਡਰਪੋਕ, ਮਾਤਾ ਸੁੰਦਰੀ ਤੱਕ ਨੂੰ ਗੱਦਾਰ, ਜੇ ਗੁਰੂ ਨਾਨਕ ਦੀ ਧੀ ਹੁੰਦੀ ਤਾਂ ਉਹ ਵੀ ਸ਼੍ਰੀਚੰਦ ਵਾਂਗ ਅਲਫ ਨੰਗੀ ਰਹਿੰਦੀ ਆਦਿ...
👉 ਸਿੱਖ ਸ਼ਹੀਦਾਂ ਤੱਕ ਨੂੰ ਨਹੀਂ ਬਖਸ਼ਿਆ... ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਆਦਿ ਬਾਰੇ ਨੀਵੇਂ ਪੱਧਰ ਦੀ ਬਕਵਾਸਬਾਜ਼ੀ ਕੀਤੀ, ਭਾਈ ਨੰਦਲਾਲ ਜੀ ਬਾਰੇ ਬਕਿਆ...
👉 ਗੁਰਬਾਣੀ ਵਿੱਚ ਗਲਤੀਆਂ ਕੱਢੀਆਂ ਅਖੇ.. "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥" ਪਤਾ ਨਹੀਂ ਕੀਹਨੇ ਲਿਖਿਆ...
👉 ਗੁਰੂ ਸਾਹਿਬ ਦੇ ਨਾਵਾਂ 'ਤੇ ਵੀ ਸ਼ੰਕਾ ਕਿ ਸਾਨੂੰ ਕੀ ਪਤਾ ਕਿ ਇਹ ਨਾਮ ਸੀ ਗੁਰੂ ਸਾਹਿਬ ਦੇ...
👉 ਕੋਈ ਸਿੱਖ ਪ੍ਰਚਾਰਕ ਨਹੀਂ ਛੱਡਿਆ ਜਿਸ ਬਾਰੇ ਅਤਿ ਨੀਚਤਾ ਨਹੀਂ ਦਿਖਾਈ, ਇੱਥੋਂ ਤੱਕ ਕਿ ਬੀਬੀਆਂ ਬਾਰੇ ਵੀ ਘਟੀਆ ਸ਼ਬਦਾਵਲੀ ਵਰਤੀ...
👉 ਅੱਜ ਦੇ ਕਿਸਾਨੀ ਸੰਘਰਸ਼ 'ਤੇ ਵੀ ਕਿਸਾਨਾਂ ਬਾਰੇ ਗੱਲਤ ਸ਼ਬਦਾਵਲੀ ਵਰਤਣੀ...
👉 ਤੇ ਸਿੱਖ ਵਿਰੋਧੀ ਲੋਕ ਜਿਵੇਂ ਇੰਦਰਾ ਗਾਂਧੀ, ਕੇ.ਪੀ. ਗਿੱਲ ਵਰਗਿਆਂ ਨੂੰ ਸਲਾਹੁਣਾ...
👁️ ਕੀ ਇਸਦੀ ਮਾਨਸਿਕਤਾ ਦਰਸਾਉਂਦੀ ਨਹੀਂ ਕਿ ਇਸਦਾ ਕੰਮ ਸਿਰਫ ਬਕਵਾਸ ਕਰਨਾ ਹੈ? ਤੇ ਫਿਰ ਬਕਵਾਸ ਦਾ ਜਵਾਬ ਵੀਚਾਰ ਨਹੀਂ ਹੁੰਦਾ।‼️

⚠️ ਕੀ ਇਹ ਸਭ ਕੁੱਝ ਸ਼ਾਬਦਿਕ ਹਿੰਸਾ (Verbal Violence) ਨਹੀਂ??? ਫਿਰ ਜਿਹੜੇ ਲੋਕ ਕਹਿ ਰਹੇ ਨੇ ਕਿ ਹਿੰਸਾ ਮਾੜੀ ਹੁੰਦੀ ਉਹ ਲੋਕ ਇਸ ਬਾਰੇ ਕਿਉਂ ਚੁੱਪ ਰਹਿੰਦੇ? ਸੰਵੇਦਨਸ਼ੀਲ ਮੁੱਦਿਆਂ 'ਤੇ ਆਪਣੇ ਵੀਚਾਰ ਰੱਖਣਾ ਕੋਈ ਮਾੜੀ ਗੱਲ ਨਹੀਂ, ਪਰ ਬੋਲਣ ਦਾ ਵੀ ਇੱਕ ਢੰਗ ਹੁੰਦਾ, ਇੱਕ ਲਹਿਜ਼ਾ ਹੁੰਦਾ... ਫਿਰ ਵਿਰੋਧੀ ਵੀਚਾਰ ਨੂੰ ਨਾ ਸੁਣਨਾ, ਨਾ ਕਦੇ ਕਿਸੇ ਨਾਲ ਬੈਠ ਕੇ ਵੀਚਾਰ ਕਰਨੀ, ਵੀਚਾਰ ਵਟਾਂਦਰੇ ਤੋਂ ਭਗੌੜੇ ਹੋਣਾ... ਕਿਹੜੀ ਸਿਆਣਪ ਹੈ ? ਇਹ ਕੈਸੀ ਅਪਗ੍ਰੇਡਤਾ?

✔️ਕਿਸੇ ਵੀਰ ਦਾ ਬਿਨਾ ਨਾਮ ਤੋਂ ਮੈਸੇਜ ਆਇਆ... ਜਿਸਨੇ ਖੂਭ ਲਿਖਿਆ ਹੈ...

‼️"ਜੇ ਸਿਰਫ ਬੋਲਿਆ ਨਹੀਂ, ਬਲਕਿ ਸੁਣਿਆਂ ਵੀ ਹੁੰਦਾ ਤਾਂ ਆ ਦਿਨ ਨਾਂ ਦੇਖਣਾਂ ਪੈਂਦਾ!‼️
"ਜੋ ਵੀ ਹੈ ਪਰ ਹੋਈ ਘਟਨਾ ਨਿੰਦਣਯੋਗ ਹੈ। ਬਾਕੀਆਂ ਨੂੰ ਸਬਕ ਸਿੱਖਣਾਂ ਚਾਹੀਦਾ ਹੈ ਕਿ ਕਿਸੇ ਵੀ ਸੰਵੇਦਨਸ਼ੀਲ਼ ਧਾਰਮਿਕ ਮੁੱਦਿਆਂ 'ਤੇ ਕੰਟਰੋਵਰਸੀ ਖੜ੍ਹੀ ਨਾਂ ਕਰੋ! ਜੇ ਵਿਦਵਤਾ ਹਜ਼ਮ ਨਹੀਂ ਹੋ ਰਹੀ ਤਾਂ ਵਿਰੋਧੀ ਨੂੰ ਗੋਸ਼ਟੀ ਵਿੱਚ ਆਪਣੀਂ ਗੱਲ ਸਾਬਤ ਕਰਕੇ ਵਿਖਾਓ, ਯਾਨੀ ਬਿਨਾਂ ਉਕਸਾਏ ਕਹੀ ਗੱਲ ਉੱਤੇ ਹਰ ਕਿਸਮ ਦੇ ਵਿਚਾਰ ਸੁਨਣ ਦਾ ਮਾਦਾ ਰੱਖੋ। ਜਾਂ ਫਿਰ ਅੰਤ ਨੂੰ ਗੱਲਬਾਤ ਦੇ ਦਰਵਾਜੇ ਬੰਦ ਹੋਣ ਨਾਲ ਕਿਸੇ ਦੀਆਂ ਭਾਵਨਾਵਾਂ ਵਿੱਚੋਂ ਨਿਕਲ਼ਣ ਵਾਲ਼ੇ ਦੁਖਦਾਈ ਨਤੀਜਿਆਂ ਨੂੰ ਸਿਰ ਮੱਥੇ ਪ੍ਰਵਾਨ ਕਰੋ !!"

🇩🇪 ਇਸ ਵਰਤਾਰੇ ਬਾਰੇ ਇੱਕ ਹੋਰ ਜਰਮਨੀ ਵਿੱਚ ਬੈਠੇ ਖੱਪਗ੍ਰੇਡ ਦੀ ਕੀਤੀ ਬਕਵਾਸ ਅਖੇ ਇਸ ਕੁੱਟਮਾਰ ਤੱਕ ਗੱਲ ਪਹੰਚਾਉਣ ਲਈ ਸਿੰਘਨਾਦ, ਖਾਲਸਾ ਨਿਊਜ਼, ਗੋਲਡੀ, ਜੱਗੀ ਟੁੱਟ ਆਦਿ ਜ਼ਿੰਮੇਵਾਰ ਹਨ... ਬਹੁਤ ਹਾਸੋਹੀਣਾ ਹੈ... ਉਹ ਭਲਿਆ... ਹਰਨੇਕ ਦੀ ਕੁਟੱਮਾਰ ਲਈ ਇਸਦੀ ਜ਼ੁਬਾਨ ਤੇ ਉਸਦੀਆਂ ਕਰਤੂਤਾਂ ਜ਼ਿੰਮੇਵਾਰ ਹਨ, ਅਸੀਂ ਨਹੀਂ। 👅 ਜੀਭ ਵਿੱਚ ਹੱਡੀ ਨਹੀਂ ਹੁੰਦੀ, ਪਰ 💀 ਹੱਡੀਆਂ ਜ਼ਰੂਰ ਤੁੜਵਾ ਦਿੰਦੀ.. ਕਿ ਨਹੀਂ? ⁉️

✅ ਬਿਲਕੁਲ ਸਹੀ ਲਿਖਿਆ ਹੈ.. ਕਿਸੇ ਦਾ ਮੂੰਹ ਚਲਦਾ, ਕਿਸੇ ਦੇ ਹੱਥ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top