Khalsa News homepage

 

 Share on Facebook

Main News Page

💥🔥 ਨਾਨਕਸਰੀ ਸਾਧ ਰਾਮ ਸਿੰਘ ਸੀਂਗੜੇ ਵਾਲੇ ਵੱਲੋਂ ਖੁਦਕੁਸ਼ੀ ਜਾਂ... ?
-: ਸੰਪਾਦਕ ਖ਼ਾਲਸਾ ਨਿਊਜ਼
16.12.2020
#KhalsaNews #Nanaksar #RamSingh #Suicide

ਇਹ ਮੋਰਚਾ ਖੁਦਕੁਸ਼ੀਆਂ ਬਚਾਉਣ ਲਈ ਵੀ ਲੱਗਾ ਹੈ ਕਿ ਐਸੇ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ । ਪਰ ਜਦੋਂ ਕੀ ਇਹ ਆਖਿਆ ਜਾਂਦਾ ਹੈ ਕਿ ਰਾਮ ਸਿੰਘ ਹੋਰੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਸੀ , ਕਿ ਉਨ੍ਹਾਂ ਨੇ ਇਹ ਨਹੀਂ ਪੜ੍ਹਿਆ ਕਿ ....

ਮਲਾਰ ਮਹਲਾ 5 ॥
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮਘਾਤੀ ਹਰਤੇ ॥1॥

ਗਉੜੀ ਮਹਲਾ 5 ॥
ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮਘਾਤੀ 1॥

ਮਾਝ ਮਹਲਾ 3 ॥
ਮਨਮੁਖਿ ਅੰਧੇ ਸੁਧਿ ਨ ਕਾਈ ॥ ਆਤਮਘਾਤੀ ਹੈ ਜਗਤ ਕਸਾਈ ॥

ਨਾਲੇ ਜਿਹੜੇ ਕਿਸਾਨ ਪੋਹ ਦੇ ਮਹੀਨੇ ਵਿੱਚ ਠੰਡ ਵਿੱਚ ਪਿਛਲੇ 3 ਮਹੀਨਿਆਂ ਤੋਂ ਬੈਠੇ ਹਨ, ਕਈ ਤਾਂ ਅਪਾਹਜ ਵੀ ਹਨ, ਕਈ ਪਿਸ਼ਾਬ ਵਾਲੀ ਥੈਲੀ ਵੀ ਨਾਲ ਰੱਖੀ ਘੁੰਮ ਰਹੇ ਹਨ, ਕਈ 80-90 ਸਾਲ ਦੇ ਬਜ਼ੁਰਗ ਹਨ, ਕੀ ਦਰਸਾਇਆ ਜਾ ਰਿਹਾ ਹੈ? ਕੀ ਖੁਦਕੁਸ਼ੀ ਕਿਸੇ ਵੀ ਮੁਸੀਬਤ ਦਾ ਹੱਲ ਹੈ?

ਆਖਿਆ ਜਾਂਦਾ Suicide Note ਦੇਖੋ... ਜਿਸ 'ਤੇ ਨਾਮ ਤੱਕ ਨਹੀਂ ਲਿਖਿਆ ਹੋਇਆ, ਜਿਸ ਤੋਂ ਸ਼ੰਕਾ ਉਪਜਦੀ ਹੈ ਕਿ ਇਹ ਆਤਮਘਾਤ ਨਹੀਂ, ਕੁੱਝ ਗੜਬੜ ਹੈ। ਨੋਟ ਵਿੱਚ ਇਹ ਵੀ ਲਿਖਿਆ ਹੈ ਕਿ .. "ਦਾਸ ਕਿਸਾਨਾਂ ਦੇ ਹੱਕ ਵਿੱਚ "ਆਤਮ-ਦਾਹ" ਕਰਦਾ ਹਾਂ..." ਆਤਮ ਦਾਹ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਅੱਗ ਲਾਉਣਾ, ਨਾ ਕੇ ਗੋਲ਼ੀ ਮਾਰਨੀ। ਇਹ ਨੋਟ ਫਰਜ਼ੀ ਜਾਪਦਾ ਹੈ। ਨਾਲੇ ਹੇਠਾਂ ਇਹ ਵੀ ਲਿਖਿਆ ਹੈ ਕਿ ਜਦੋਂ ਪਹਿਲਾਂ ਆਏ ਸੀ ਉਦੋਂ ਦੁਖੀ ਹਿਰਦੇ ਨਾਲ ਕੁੱਝ ਲਿਖਿਆ ਸੀ, ਉਹ ਦੂਜੀ ਚਿੱਠੀ ਹੈ... ਕੀ ਮਤਲਬ?

ਉਹ ਭਰਾਵੋ ਐਸੇ ਸਾਧਾਂ ਤੋਂ ਅਸੀਂ ਹਮੇਸ਼ਾਂ ਸੁਚੇਤ ਕਰਦੇ ਰਹੇ ਹਾਂ, ਤੇ ਕਿਸਾਨੀ ਸੰਘਰਸ਼ ਦੌਰਾਨ ਹੋਣ ਵਾਲੀ ਲੁੱਟ ਤੋਂ ਵੀ ਸਾਵਧਾਨ ਕਰਦੇ ਹਾਂ। ਜਦੋਂ ਕਿ ਕਿਸੇ ਕਿਸਾਨ ਨੇਤਾ ਨੇ ਪੈਸੇ ਦੀ ਮੰਗ ਨਹੀਂ ਕੀਤੀ, ਪਰ ਕਈ ਲੋਟੂ ਕਿਸਮ ਦੇ ਲੋਕਾਂ ਨੇ ਪੈਸਾ ਬਟੋਰਨਾ ਸ਼ੁਰੂ ਵੀ ਕੀਤਾ ਹੋਇਆ ਹੈ, ਤੇ ਇਹ ਸਾਧ ਦੇ ਮਰਣ 'ਤੇ ਵੀ ਪੈਸਾ ਹੀ ਬਟੋਰਿਆ ਜਾਣਾ ਹੈ ਤੇ ਇਸ ਸਾਧ ਨੂੰ "ਸ਼ਹੀਦ" ਪ੍ਰਚਾਰ ਕੇ ਸੀਂਗੜੇ ਵਾਲਾ ਡੇਰਾ ਹੋਰ ਲੁੱਟ ਮਚਾਵੇਗਾ। ਇਹ ਸਾਧ ਗੁਰਬਾਣੀ ਦਾ ਗਲਤ ਪ੍ਰਚਾਰ ਕਰਕੇ ਜੀਉਂਦੇ ਜੀ ਵੀ ਲੁੱਟਦੇ ਰਹੇ, ਤੇ ਹੁਣ ਮਰਕੇ ਵੀ ਇਨ੍ਹਾਂ ਦੇ ਚੇਲੇ ਬਾਲਕੇ ਤੁਹਾਨੂੰ ਲੁੱਟਣਗੇ... ਬੱਚ ਜਾਵੋ। ਇਸ ਮੌਤ ਦੀ ਤਫਤੀਸ਼ ਹੋਣੀ ਬਹੁਤ ਜ਼ਰੂਰੀ ਹੈ, ਜਿਸ ਨਾਲ ਸੱਚ ਸਾਹਮਣੇ ਆ ਸਕੇ।

ਇੱਕ ਵੀਰ ਅਮਨਦੀਪ ਸਿੰਘ ਨੇ ਲਿਖਿਆ ਹੈ ਕਿ..

ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਮਲਿਕ ਭਾਗੋ ਖ਼ੁਦਕੁਸ਼ੀਆਂ ਕਰਨ ਲੱਗ ਪਏ, ਪਰ ਦੂਜੇ ਪਾਸੇ ਭਾਈ ਲਾਲੋ ਦੇ ਵਾਰਸ ਕਿਰਤੀ ਕਿਸਾਨ ਖ਼ੁਦਕੁਸ਼ੀਆਂ ਛੱਡ ਕੇ ਹਕੂਮਤ ਨਾਲ ਲੜਨ ਲਈ ਹਿੱਕਾਂ ਡਾਹ ਰਹੇ ਹਨ। ਅਜਿਹੇ ਇਤਿਹਾਸਕ ਸੰਘਰਸ਼ ਵਿੱਚ ਢਹਿੰਦੀ ਕਲਾ ਦੀ ਗੱਲ ਕਰਨੀ ਇਹ ਬਹੁਤ ਸ਼ਰਮ ਵਾਲੀ ਗੱਲ ਹੈ। ਇਸ ਸਾਧ ਵੱਲੋਂ ਕੀਤੀ ਖ਼ੁਦਕੁਸ਼ੀ ਦਾ ਕਾਰਣ ਕਿਸਾਨਾਂ ਦਾ ਦੁੱਖ ਨਹੀਂ ਕੋਈ ਨਿੱਜੀ ਹੈ, ਜਿਸਨੂੰ ਕਿਸਾਨਾਂ ਦੇ ਸੰਘਰਸ਼ ਥੱਲੇ ਢੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਣੀ ਪੜਨੇ ਵਾਲੀ ਰੂਹ ਕਦੇ ਆਤਮਹੱਤਿਆ ਨਹੀਂ ਕਰ ਸਕਦੀ।

ਅੰਤ ਵਿੱਚ ਇਹੀ ਕਿਹਾ ਸਕਦਾ ਹੈ ਕਿ ਕਿਸੇ ਦੀ ਵੀ ਮੌਤ 'ਤੇ ਸਾਨੂੰ ਕੋਈ ਖੁਸ਼ੀ ਨਹੀਂ, ਪਰ ਐਸੇ ਕਰਮ ਗੁਰਮਤਿ ਅਨੁਸਾਰੀ ਨਹੀਂ।

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤਹਉ ਰੇ ਭਾਈ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top