Khalsa News homepage

 

 Share on Facebook

Main News Page

ਜਥੇਦਾਰ ਕਿ ਬਾਦਲ ਦੇ ਪੱਪੂ (Puppet) ?
-: ਸੰਪਾਦਕ ਖ਼ਾਲਸਾ ਨਿਊਜ਼ 25.11.2020
#KhalsaNews #Jathedar #Pappu #Puppet #Harpreet #Badal

ਕਿਸੇ ਹੋਰ ਕਿਹੜੇ ਧਰਮ 'ਚ ਹੈ ਇਹ ਪਰੰਪਰਾ ???

ਜੇ ਇਸਾਈਆਂ 'ਚ ਪੋਪ ਦੀ ਪਦਵੀ ਹੈ, ਤਾਂ ਉਸਦਾ ਰਾਜਨੀਤੀ ਨਾ ਕੋਈ ਸੰਬੰਧ ਨਹੀਂ, ਉਹ ਵੈਟੀਕਨ ਸਿਟੀ 'ਚ ਰਹਿੰਦਾ ਹੈ, ਜਿਸਦੀ ਚੋਣ ਪ੍ਰਣਾਲੀ ਬਹੁਤ ਹੀ ਆਲਾ ਹੈ, ਜਿਸ ਬਾਰੇ ਖ਼ਾਲਸਾ ਨਿਊਜ਼ 'ਚ ਪਹਿਲਾਂ ਲਿਖਿਆ ਜਾ ਚੁਕਾ ਹੈ। ਇੱਥੇ ਕਲਿੱਕ ਕਰਕੇ ਉਹ ਲੇਖ ਪੜ੍ਹਿਆ ਜਾ ਸਕਦਾ ਹੈ।

ਮੁਸਲਮਾਨਾਂ 'ਚ ਕੋਈ ਐਸੀ ਅਥਾਰਟੀ ਨਹੀਂ, ਅਤੇ ਕਾਨੂੰਨੀ ਤੌਰ 'ਤੇ ਵੀ ਇਹ ਐਲਾਨ ਹੋ ਚੁਕਾ ਹੈ ਕਿ "ਫ਼ਤਵਿਆਂ ਦਾ ਕੋਈ ਕਾਨੂੰਨੀ ਦਰਜਾ ਨਹੀਂ ਅਤੇ ਉਨ੍ਹਾਂ ਦੇ ਫੈਸਲੇ ਮੰਨਣੇ ਲਾਜ਼ਮੀ ਨਹੀਂ"।

ਹਿੰਦੂਆਂ 'ਚ ਵੀ ਐਸਾ ਕੋਈ ਪਰੰਪਰਾ ਨਹੀਂ, ਉਨ੍ਹਾਂ ਵੀ ਦੇਖਾ ਦੇਖੀ ਹਿੰਦੂ ਤਖ਼ਤ ਦੀ ਗੱਲ ਕੀਤੀ ਹੈ, ਪਰ ਉਸ ਦੀ ਕੋਈ ਬੁਕਤ ਨਹੀਂ, ਪਰ ਜੋ ਉਨ੍ਹਾਂ ਕੋਲ ਆਰ.ਐਸ.ਐਸ. ਨਾਮੀ ਸੰਸਥਾ ਹੈ ਉਹ ਆਪਣਾ ਕੰਮ ਬਾਖੂਬੀ ਕਰ ਰਹੀ ਹੈ, ਜਿਸ ਤੋਂ ਸਿੱਖਣ ਦੀ ਲੋੜ੍ਹ ਹੈ।

ਤਾਂ ਫਿਰ ਸਿੱਖਾਂ ਨੂੰ ਐਸੀ ਕੀ ਜ਼ਰੂਰਤ ਪੈ ਗਈ ? ਗੁਰੂ ਸਾਹਿਬ ਵੱਲੋਂ ਚਲਾਇਆ ਹੋਇਆ ਕੋਈ ਐਸਾ ਸਿਧਾਂਤ ਤਾਂ ਹੈ ਨਹੀਂ, ਅਕਾਲੀ ਫੂਲਾ ਸਿੰਘ ਦੇ ਨਾਮ ਥੱਲੇ ਜਥੇਦਾਰੀ ਪਰੰਪਰਾ ਨੂੰ ਜੋੜਿਆ ਜਾਂਦਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਦੋਂ ਵੀ ਸਿੱਖਾਂ ਦਾ ਇਕੱਠ ਹੁੰਦਾ ਸੀ, ਤਾਂ ਉਸ ਵੇਲੇ ਬਹੁਸੰਮਤੀ ਨਾਲ ਜਿਹੜਾ ਸਿਆਣਾ ਤੇ ਸੂਝਵਾਨ ਸਿੱਖ ਆਗੂ ਹੁੰਦਾ ਸੀ, ਉਸਨੂੰ ਉਸ ਦਿਨ ਲਈ ਸਭ ਦਾ ਆਗੂ ਮੰਨ ਲਿਆ ਜਾਂਦਾ ਸੀ... ਪਰ ਜਥੇਦਾਰੀ ਪਰੰਪਰਾ ਨਹੀਂ ਸੀ। ਇਸ ਪਰੰਪਰਾ ਅੰਗ੍ਰੇਜਾਂ ਦੇ ਜ਼ਮਾਨੇ ਤੋਂ ਸ਼ੁਰੂ ਹੋਈ, ਜਿਸਦੀ ਮਿਸਾਲ ਅਰੂੜ੍ਹ ਸਿੰਘ ਵਲੋਂ ਕੀਤੀਆਂ ਕਰਤੂਤਾਂ ਵੀ ਸਭ ਸਾਹਮਣੇ ਹਨ, ਜਿਸ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ। ਨਾ ਹੀ ਗੁਰਦੁਆਰਾ ਐਕਟ 1925 'ਚ ਕੋਈ ਐਸਾ ਵਿਧਾਨ ਹੈ, ਜੇ ਹੈ ਤਾਂ ਉਹ ਹੈ ਮੁੱਖ ਗ੍ਰੰਥੀ ਦਾ (ਹੈਡ ਮਿਨਿਸਟਰ) ਦਾ ਹੈ...

The Sikh Gurdwaras Act 1925. In accordance with Section 43 A, the Head Minister of Sri Akal Takhat Sahib, Amritsar is also Member of SGPC together with other four Head Ministers.

Whereas Section 134 provides power to suspend or dismiss any office-holder, and sub-section (g) prescribes:

..."fails persistently to perform his duties in connection with the management or performance of public worship or the management or performance of any rituals and ceremonies in accordance with the teachings of Sri Guru Granth Sahib",

or (h) has ceased to be a Sikh......

ਜਥੇਦਾਰੀ ਪਰੰਪਰਾ ਸਿਰਫ ਰਾਜਨੀਤੀ ਦੇ ਖਿਡਾਰੀਆਂ ਨੇ ਆਪਣੇ ਮੁਫਾਦ ਲਈ ਸ਼ੁਰੂ ਕੀਤੀ, ਜਿਹੜਾ ਸੱਚ ਬੋਲੇ ਉਸਨੂੰ ਛੇਕੋ, ਜਿੱਥੇ ਵੋਟਾਂ ਮਿਲਦੀਆਂ ਹੋਣ ਉਨ੍ਹਾਂ ਨੂੰ ਮੁਆਫ ਕਰੋ, ਬਸ ਇਹੋ ਕੁੱਝ ਹੈ... ਸਿਵਾਏ ਕੁੱਝ ਕੁ ਸੱਚ 'ਤੇ ਖੜ੍ਹੇ ਹੋਣ ਵਾਲੇ ਜਥੇਦਾਰ ਸਨਪਰ 1990 ਤੋਂ ਬਾਅਦ ਤਾਂ ਜਿਵੇਂ ਲਾਹਨਤੀ, ਬੇਗੈਰਤ, ਬੇਜ਼ਮੀਰੇ ਅਖੌਤੀ ਜਥੇਦਾਰਾਂ ਦੀ ਕਤਾਰ ਹੀ ਲੱਗ ਗਈ, ਜੋ ਲਵ ਕੁਸ਼ ਦੀ ਔਲਾਦ ਪੂਰਨ ਸਿੰਘ ਤੋਂ ਸ਼ੁਰੂ ਹੋ ਕੇ, ਪੱਪੂ ਵੇਦਾਂਤੀ, ਤੇ ਹੁਣ ਦਾ ਲੱਖ ਲਾਹਨਤੀ ਪੱਪੂ ਦਰੁਬਚਨ ਇੰਸਾਂ ਤੱਕ ਇਹੀ ਸਿਲਸਿਲਾ ਜਾਰੀ ਹੈ, ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕਰਣ 'ਚ ਕੋਈ ਕਸਰ ਨਹੀਂ ਛੱਡੀ, ਤੇ ਇਹ ਲਗਾਤਾਰ ਜਾਰੀ ਰਹੇਗੀ, ਜਦੋਂ ਤੱਕ ਬੇਨਤੀਆਂ ਕਰਣ ਵਾਲੇ, "ਸਿੰਘ ਸਾਹਿਬ" ਕਹਿਣ ਵਾਲੇ ਹੱਟਦੇ ਨਹੀਂ

ਅਕਾਲ ਤਖ਼ਤ ਸਰਵਉੱਚ ਨਹੀਂ, ਜੇ ਸਰਵਉੱਚ ਹੈ ਤਾਂ ਉਹ ਹੈ ਉਸ ਅਕਾਲ ਦੇ ਸੱਚੇ ਤਖ਼ਤ ਦੇ ਸਿਧਾਂਤ ਨੂੰ ਦਰਸਾਉਣ ਵਾਲੀ ਗੁਰਬਾਣੀ ਜੋ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਹੈ। ਸਿੱਖਾਂ ਦਾ ਜਥੇਦਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਤੋਂ ਆਲਾਵਾ ਕੋਈ ਹੋਰ ਨਹੀਂ।

ਹਾਂ, ਜੇ ਹੋ ਸਕੇ ਤਾਂ ਇੱਕ ਕਮੇਟੀ ਜਾਂ ਪੈਨਲ ਬਣੇ ਜੋ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਥੱਲੇ ਕੰਮ ਨਾ ਕਰੇ, ਉਸ ਵਿੱਚ ਸ਼ਾਮਿਲ ਵਿਅਕਤੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ, ਉਨ੍ਹਾਂ ਦੀ ਵਿਦਿਅਕ ਯੋਗਤਾ ਦਾ ਮਿਆਰ ਤੈਅ ਹੋਵੇ, ਭਾਰਤ ਅਤੇ ਬਾਹਰ ਵਸਦੇ ਸਿੱਖਾਂ ਦੀ ਨੁਮਾਇੰਦਗੀ ਹੋਵੇ, ਹਰ ਤਿੰਨ-ਚਾਰ ਸਾਲ ਬਾਅਦ ਇਸ ਕਮੇਟੀ ਜਾਂ ਪੈਨਲ ਨੂੰ ਬਦਲਿਆ ਜਾਵੇ, ਕੋਈ ਵੀ ਸਥਿਰ ਮੈਂਬਰ ਨਾ ਹੋਵੇ, ਇਸ ਦਾ ਵਿਧਾਨ ਗੁਰਬਾਣੀ ਅਨੁਸਾਰ ਹੋਵੇ... ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਦੀ ਅਗਵਾਈ 'ਚ ਕੋਈ ਸੁਝਾਅ ਦੇ ਸਕਦੇ ਹਨ, ਕਿਸੇ ਧਾਰਮਿਕ ਮਸਲੇ 'ਤੇ ਆਪਣੀ ਰਾਏ ਦੇਣ, ਉਸਨੂੰ ਠੋਸਣ ਨਹੀਂ। ਪਰ ਇਹ ਹੋ ਸਕਣਾ ਨਾਮੁਮਕਿਨ ਜਾਪਦਾ ਹੈ... ਦਿਲ ਕੋ ਖੁਸ਼ ਰਖਨੇ ਕੋ ਗ਼ਾਲਿਬ ਯੇਹ ਖ਼ਿਆਲ ਅੱਛਾ ਹੈ।

ਇੱਥੇ ਤਾਂ "ਭੰਡਾ ਭੰਡਾਰੀਆ ਕਿੰਨਾ ਕੂ ਭਾਰ, ਇੱਕ ਮੁੱਠੀ ਚੱਕ ਦੇ ਤਾਂ ਦੂਜੀ ਤਿਆਰ" ਵਾਲੀ ਕਹਾਵਤ ਵਾਲਾ ਹਾਲ ਹੈ ਕਿ ਜੇ ਇੱਕ ਚਲਾ ਗਿਆ ਤਾਂ ਦੂਜਾ ਵਿਕਣ ਨੂੰ ਤਿਆਰ ਖੜਾ ਹੈ। ਇੱਥੇ ਸ. ਇੰਦਰਜੀਤ ਸਿੰਘ ਜੀ ਕਾਨਪੁਰ ਹੋਰਾਂ ਦੀ ਲਿਖੀਆਂ ਕੁੱਝ ਬਾ-ਕਮਾਲ ਸਤਰਾਂ ਯਾਦ ਆਈਆਂ:

ਹਰ ਬਸ਼ਰ ਬਿਕਨੇ ਕੋ ਤੈਆਰ ਖੜਾ, ਫਖ਼ਤ ਇਕ ਖ਼ਰੀਦਾਰ ਚਾਹੀਏ।
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ, ਫਖ਼ਤ ਇਕ ਖ਼ਰੀਦਾਰ ਚਾਹੀਏ।

ਬਾਜ਼ਾਰ ਸਜਾ ਗੱਦਾਰੋਂ ਸੇ, ਇਕ ਬਹੁਤ ਬੜਾ ਗੱਦਾਰ ਚਾਹੀਏ।
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ………।

ਬੇਚ ਕੇ ਅਪਨੀ ਅਸਮਤ ਕੋ, ਕੌਮ ਕਾ ਸੌਦਾ ਜੋ ਕਰੇ।
ਮੋਲ ਲਗੇਗਾ ਉਸਕਾ ਊਂਚਾ, ਐਸਾ ਜਥੇਦਾਰ ਚਾਹੀਏ।
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ………।

ਪੈਸੇ ਸੇ ਤੋਲੇ ਜੋ ਰਬ ਕੋ, ਗੁੰਡੋਂ ਕਾ ਵੋ ਸਰਦਾਰ ਚਾਹੀਏ।
ਝੂਠ ਕਾ ਪੁਤਲਾ, ਦੌਲਤ ਕਾ ਭੂਖਾ, ਪੰਥ ਵਿਰੋਧੀ, ਬਦਮਾਸ਼ ਚਾਹੀਏ।
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ, ਫਖ਼ਤ ਇਕ ਖ਼ਰੀਦਾਰ ਚਾਹੀਏ।

ਮੌਜੂਦਾ ਪਰੰਪਰਾ 'ਚ ਬਣੇ ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਇਸ ਤੋਂ ਵੱਧ ਕੁੱਝ ਨਹੀਂ। ਨਾਲੇ ਸ਼੍ਰੋਮਣੀ ਕਮੇਟੀ ਸਿਰਫ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣੀ ਹੈ, ਇਹਨਾਂ ਦਾ ਧਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਜੋ ਮੌਜੂਦਾ ਪਰੰਪਰਾ ਹੈ, ਉਹ ਬੰਦ ਹੋਣੀ ਚਾਹੀਦੀ ਹੈ, ਜਿਸ ਨੇ ਫਾਇਦਾ ਤਾਂ ਭਾਵੇਂ ਨਾ ਕੀਤਾ ਹੋਵੇ, ਪਰ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈ, ਜਿੰਨੀ ਛੇਤੀ ਹੋ ਸਕੇ ਇਨ੍ਹਾਂ ਸਰਕਾਰੀ ਪਿਆਦਿਆਂ ਤੋਂ ਸਿੱਖਾਂ ਨੂੰ ਛੁਟਕਾਰਾ ਪਾਉਣਾ ਚਾਹੀਦਾ ਹੈ। ਕੋਈ ਕੰਮ ਨਹੀਂ ਰੁੱਕ ਚੱਲਿਆਂ, ਇਨ੍ਹਾਂ ਟੁਕੜਬੋਚਾਂ ਤੋਂ ਬਿਨਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top