👉ਰਾਜੇਵਾਲ ਜੀ ਨਾਲ ਸਾਡਾ ਕੋਈ ਨਿਜੀ
ਮੁਫਾਦ ਨਹੀਂ, ਰੰਜਿਸ਼ ਨਹੀਂ, ਤੁਸੀਂ ਸਿਆਣੇ ਹੋ, ਸਰਕਾਰ ਨਾਲ ਗਲਬਾਤ ਸੋਹਣੇ ਢੰਗ ਨਾਲ ਕਰ
ਰਹੇ ਹੋ, ਪਰ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਕਿ ਤੁਸੀਂ ਬੋਲ ਰਹੇ ਹੋ।
❌ ਉਹੀ ਰਾਜਨੀਤਿਕ ਲੀਡਰਾਂ ਵਾਂਗ ਬਿਆਨ ਕਿ ❗"ਜੇ
ਕਿਸੇ ਨੂੰ ਬੁਰਾ ਲੱਗਾ ਹੈ ਤਾਂ..."❗ ਜੇ ਬੁਰਾ ਨਾ
ਲਗਦਾ ਤਾਂ ਕਿ ਫਿਰ ਤੁਹਾਡਾ ਬਿਆਨ ਠੀਕ ਸੀ? ਉਹੀ ਬਹਾਨਾ ਅਖੇ ਜੀ BJP IT Cell
ਨੇ ਕੱਟ ਵੱਢ ਕੀਤੀ... ਰਾਜੇਵਾਲ ਜੀ ਉੱਥੇ ਬੈਠੇ ਲੋਕਾਂ ਨੇ ਵੀ ਉਹੀ ਸੁਣਿਆ ਜੋ ਤੁਸੀਂ
ਕਿਹਾ।
✴️ ਭਾਂਵੇਂ ਇਹ ਕਿਸਾਨੀ ਸੰਘਰਸ਼ ਹੈ ਪਰ ਸਿੱਖੀ ਤੋਂ ਮੁਨਕਰ ਤੇ ਮਨਫੀ
ਨਹੀਂ ਕਰ ਸਕਦੇ। 👁️ ਉਗਰਾਹਾਂ ਦੀ ਕਰਤੂਤ ਬਾਰੇ ਰਾਜੇਵਾਲ ਜੀ
ਕਿਉਂ ਨਹੀਂ ਬੋਲੇ? ਕੀ ਨਕਸਲਵਾਦ ਦਾ ਪੰਜਾਬ ਨਾਲ ਕੋਈ ਸੰਬੰਧ ਹੈ? ਜੇ ਨਿਸ਼ਾਨ
ਸਾਹਿਬ ਧਾਰਮਿਕ ਚਿੰਨ੍ਹ ਹੈ, ਤਾਂ ਦਸਤਾਰ ਤਾਂ ਹਰ ਸਿੱਖ ਕੋਲ਼ ਚਲਦਾ ਫਿਰਦਾ ਨਿਸ਼ਾਨ ਹੈ !
ਜੇ ਨਿਸ਼ਾਨ ਮਨਫੀ ਕਰਦੇ ਹੋ ਤਾਂ, ਲੰਗਰ ਕਿਸਦਾ ਹੈ ? ਦਸਤਾਰਾਂ ਕਿਸਦੀਆਂ ਹਨ? ਕਕਾਰ ਪਾਈ
ਸਿੰਘ ਕਿਸਦੇ ਹਨ?
ਸਟੇਜ ਤੋਂ ਬੁਲਾਈ ਜਾਂਦੀ ਫਤਹਿ ਕਿਸਦੀ ਹੈ? ਜੈਕਾਰਾ ਕਿਸਦਾ ਹੈ?
ਬਾਕੀ ਰਾਜਾਂ ਨੇ ਇਹੀ ਸੰਘਰਸ਼ ਪਿਛਲੇ ਕਈ ਸਾਲਾਂ ਤੋਂ ਵਿੱਢਿਆ, ਕੀ
ਹਾਲ ਹੋਇਆ ਉਨ੍ਹਾਂ ਦਾ? ਹੁਣ ਜਦੋਂ ਪੰਜਾਬ ਨੇ ਸ਼ੁਰੂ ਕੀਤਾ ਤਾਂ ਉਸਦਾ ਫਰਕ ਦੇਖ ਲਵੋ।
ਕਿਸਾਨੀ ਲੀਡਰ ਆਪਣਾ ਵਜੂਦ ਦੇਖਣ, ਜੇ ਬਾਦਲ, ਕੈਪਟਨ ਵਰਗੇ ਲੋਕਾਂ ਦੀ ਇਨ੍ਹਾਂ ਨੇ ਕੀ
ਗੱਤ ਕੀਤੀ ਹੈ, ਉਹ ਤੁਹਾਡਾ ਕੀ ਹਾਲ ਕਰ ਸਕਦੇ ਹਨ, ਇਸ ਨੂੰ ਨਾ ਭੁੱਲੋ।
🙏 ਨਾਲ ਦਿੱਤਾ ਪੋਸਟਰ ਦੇਖੋ ਜਿਸ ਵਿੱਚ ਭਾਰਤੀ ਫੌਜ ਦੀ ਸਿੱਖ
ਰੈਜੀਮੈਂਟ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਨਿਸ਼ਾਨ ਦੀ ਵਰਤੋਂ ਕੀਤੀ ਜਾਂਦੀ ਹੈ, ਭਾਰਤੀ
ਹਕੂਮਤ ਨੂੰ ਕੋਈ ਸਮੱਸਿਆ ਨਹੀਂ, ਤੁਹਾਨੂੰ ਕਾਹਦੀ ਸਮੱਸਿਆ ਹੈ,
ਡਰੋ ਨਾ ਗੁਰੂ 'ਤੇ ਭਰੋਸਾ ਰਖੋ Defensive ਨਾ ਹੋਵੋ ਤੇ
ਸੰਘਰਸ ਨੂੰ ਹੋਰ ਰੰਗਤ ਨਾ ਦੇਵੋ।