Khalsa News homepage

 

 Share on Facebook

Main News Page

ਸਿੱਧੂ ਮੂਸੇਵਾਲਾ - ਫੁਰਕਪੁਣੇ ਦੀ ਇੰਤਹਾ
-: ਸੰਪਾਦਕ ਖ਼ਾਲਸਾ ਨਿਊਜ਼
18.07.2020
#KhalsaNews #Moosewala #Sanju #Fukra

ਫੁਕਰਪੁਣਾ ਅੱਜ ਦੀ ਨੌਜਵਾਨ ਪੀੜੀ ਵਿੱਚ ਕੁੱਟ ਕੁੱਟ ਕੇ ਭਰਿਆ ਪਿਆ ਹੈ ਜਿਸਦਾ ਸਿਹਰਾ ਫੁਕਰੇ ਗਾਇਕਾਂ ਦੇ ਸਿਰ ਬੱਝਦਾ ਹੈ, ਤੇ ਇਨ੍ਹਾਂ 'ਚ ਸਿਰਮੌਰ ਫੁਕਰਾ ਹੈ ਗਾਇਕੀ ਦੇ ਨਾਮ 'ਤੇ ਕਲੰਕ ਸਿੱਧੂ ਮੂਸੇਵਾਲਾ।

ਗਾਇਕੀ ਤੇ ਲੇਖਣੀ ਦਾ ਸਤਰ ਐਨਾ ਡਿੱਗ ਜਾਵੇਗਾ ਕਦੀ ਸੋਚਿਆ ਨਹੀਂ ਸੀ। ਮਨੋਰੰਜਨ ਕਰਨਾ ਗਾਇਕਾਂ ਦਾ ਕੰਮ ਹੁੰਦਾ ਹੈ, ਪਰ ਨੌਜਵਾਨੀ ਨੂੰ ਗਰਕ ਕਰਣਾ ਨਹੀਂ। ਪਰ ਐਸੇ ਫੁਕਰਿਆਂ ਨੇ ਬੰਦੂਕਾਂ, ਅਯਾਸ਼ੀਆਂ ਦੀ ਐਸੀ ਪਿਰਤ ਪਾਈ ਹੈ ਕਿ ਹੁਣ ਇੰਤਹਾ ਹੋ ਚੁਕੀ ਹੈ।

ਇਹ ਦੌਰ ਹੀ ਕੁੱਝ ਐਸਾ ਚੱਲ ਪਿਆ ਹੈ ਕਿ ਫੁਕਰਪੁਣਾ ਸਿਖਰ 'ਤੇ ਹੈ, ਚਾਹੇ ਉਹ ਖੇਤਰ ਕੋਈ ਵੀ ਹੋਵੇ। ਸਭਿਯਤਾ, ਸਭਿਯਕ ਬੋਲੀ, ਸਾਦਾ ਜੀਵਨ ਸ਼ੈਲੀ, ਮਨ ਨੀਵਾਂ ਮਤਿ ਉੱਚੀ ਹੁਣ ਆਖਰੀ ਸਾਹਾਂ 'ਤੇ ਦਿਸਦੀ ਪ੍ਰਤੀਤ ਹੁੰਦੀ ਹੈ। ਧਾਰਮਿਕ ਖੇਤਰ ਵੀ ਇਸ ਤੋਂ ਅਨਛੂਹਿਆ ਨਹੀਂ ਰਿਹਾ। ਸਰਕਾਰੀ ਫੁਕਰਾ ਸਾਧ ਢੱਡਰੀਆਂਵਾਲਾ ਤੇ ਉਸਦੀ ਨਿਊਜ਼ੀਲੈਂਡ ਵਾਲੀ ਜੁੰਡਲੀ ਨੇ ਇਹ ਖੇਤਰ ਵਿੱਚ ਵੀ ਆਪਣੀਆਂ ਫੁਕਰੀਆਂ ਨਾਲ ਮਾਹੌਲ ਗੰਧਲਾ ਕਾ ਛੱਡਿਆ ਹੈ।

ਮੂਸੇਵਾਲੇ ਵਰਗੇ ਫੁਕਰੇ ਵੱਲੋਂ ਆਪਣੇ ਆਪ ਨੂੰ ਸੰਜੇ ਦੱਤ ਵਾਲੇ ਕੇਸ ਨਾਲ ਜੋੜ ਕੇ ਦੇਖਣਾ ਹੀ ਇਸਦੇ ਪੈਦਲ ਦਿਮਾਗ ਦੀ ਸਾਖੀ ਭਰਦਾ ਹੈ। 19 ਅਪ੍ਰੈਲ 1993 ਨੂੰ Mauritius ਤੋਂ ਆੁੳਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ। ਸੰਜੇ ਦੱਤ ਨੂੰ AK 56 ਅਤੇ 9mm Pistolਰੱਖਣ ਦੇ ਮਸਲੇ 'ਤੇ ਟਾਡਾ ਅਧੀਨ ਜੇਲ ਕੱਟਣੀ ਪਈ। 25 ਫਰਵਰੀ 2016 ਨੂੰ ਉਹ ਬਰੀ ਹੋਇਆ। ਕਿਹੜੀ ਬਹਾਦਈ ਦਾ ਕੰਮ ਕੀਤਾ ਸੀ ਸੰਜੇ ਦੱਤ ਨੇ?? ਤੇ ਕਿਹੜਾ ਮਾਅਰਕਾ ਮਾਰਿਆ ਹੈ ਸੂਸੇਵਾਲੇ ਨੇ ?

ਪਿਛਲੇ ਦੁ ਕੁ ਮਹੀਨਿਆਂ ਤੋਂ ਉਹ ਫਰਾਰ ਦੱਸਿਆ ਜਾਂਦਾ ਹੈ, ਜਦਕਿ ਜਿਸ ਉਪਰ ਏ.ਕੇ 47 ਦਾ ਕੇਸ ਪਿਆ ਹੋਵੇ ਉਹ ਬੱਚ ਕਿਵੇਂ ਸਕਦਾ ਹੈ? ਹੁਣ ਵੀ ਸਰਕਾਰੀ ਹੱਥ ਪਿੱਛੇ ਹੋਣ ਕਰਕੇ ਉਸਨੂੰ ਇੱਕ ਕੇਸ ਵਿੱਚੋਂ ਪੱਕੀ ਜ਼ਮਾਨਤ ਮਿਲਣਾ ਉਹ ਵੀ ਇਹ ਦਰਸਾ ਕੇ ਕਿ ਉਹ ਬੰਦੂਕ ਖਿਡੌਣਾ ਸੀ... ਵਾਹ ... ਇਸਨੂੰ ਕਹਿੰਦੇ ਸਰਕਾਰੀ ਹੱਥ ਦਾ ਕਮਾਲ। ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਪਾਕੇ ਜੇਲਾਂ ਵਿੱਚ ਡੱਕਣਾ ਤੇ ਮੂਸੇਵਾਲੇ ਵਰਗੇ ਸਰਕਾਰੀ ਪਿੱਠੂਆਂ ਨੂੰ ਪੱਕੀਆਂ ਜ਼ਮਾਨਤਾਂ!!! ਇਹ ਸਾਰਾ ਮਸਲਾ ਹੀ ਸ਼ੱਕੀ ਹੈ, ਪਰ ਸਾਡੀ ਨੌਜਵਾਨ ਪੀੜੀ ਨੂੰ ਇਹ ਸੱਭ ਭਾਉਂਦਾ ਹੈ... ਜਿਹੜੇ ਜੈਕਾਰਾ ਮੂਸੇਵਾਲੇ ਦਾ ਗਜਾਉਣ ਡਹੇ ਨੇ... ਇਹ ਹੈ ਫੁਕਰਪੁਣੇ ਦੀ ਇੰਤਹਾ!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top