ਇਹ ਇੰਟਰਵੀਊ ਅਵਤਾਰ ਸਿੰਘ ਸ਼ੇਰਪੁਰੀ ਨੇ
04 ਨਵੰਬਰ 2019 ਵਿੱਚ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਬਾਹਰ ਕੀਤੀ ਸੀ, ਜਿਸ
ਵਿੱਚ ਹੋਰਾਂ ਮਸਲਿਆਂ ਤੋਂ ਇਲਾਵਾ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਅਤੇ ਢੱਡਰੀਆਂਵਾਲੇ
ਬਾਰੇ ਗਲਬਾਤ ਹੋਈ ਸੀ। ਉਸ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਢੱਡਰੀਆਂਵਾਲੇ ਦੇ ਬਿਆਨ ਕਿ ਪ੍ਰੋ.
ਦਰਸ਼ਨ ਸਿੰਘ ਹਿਸਾਬ ਦੇਵੇ ਬਾਰੇ ਕਿਹਾ ਸੀ ਕਿ " ਉਹ ਵੀਰ ਵੀ ਆ
ਜਾਵੇ ਇਕੱਲਾ ਮੈਂ ਵੀ ਆ ਜਾਨਾ
ਉਹ ਮੇਰੇ ਕੋਲੋਂ ਹਿਸਾਬ ਲਵੇ ਮੈਂ ਉਹਦੇ ਕੋਲੋਂ ਲੈਨਾ।" ਪ੍ਰੋ. ਦਰਸ਼ਨ ਸਿੰਘ ਦੀ
ਢੱਡਰੀਆਂਵਾਲੇ ਦੇ ਕੈਨੇਡਾ ਨਵੰਬਰ 21-24 2019 ਵਿੱਚ ਡਿਕਸੀ ਗੁਰਦੁਆਰੇ ਆਉਣ ਤੋਂ ਪਹਿਲਾਂ
ਦੀ ਇੰਟਰਵੀਊ।
ਟਿੱਪਣੀ: 04 ਅਪ੍ਰੈਲ 2020
ਨੂੰ ਸਾਧ ਢੱਡਰੀਆਂਵਾਲੇ ਨੇ ਫਿਰ ਕਿਹਾ ਕਿ ਜੇ "ਮੈਂ ਲੱਗ ਗਿਆ
ਨਾ ਬੋਲਣ ਤੇ ਖੋਲਣ..." ਕਾਕਾ ਜੀ ਤੁਸੀਂ ਡਿਕਸੀ
ਗੋਲਕਦੁਆਰੇ ਮਿਸੀਸਾਗਾ, ਕੈਨੇਡਾ 21-24 ਨਵੰਬਰ 2019 ਨੂੰ ਆਏ ਸੀ, ਫਿਰ
ਕਿਉਂ ਜਿਗਰਾ ਨਹੀਂ ਪਿਆ ਹਿਸਾਬ ਲੈਣਾ ਦਾ,
ਸਟੇਜਾਂ ਉੱਤੇ ਫੁਕਰੀਆਂ ਮਾਰਦੇ ਹੋ। ਹੁਣ ਵੀ ਪ੍ਰੋ. ਦਰਸ਼ਨ ਸਿੰਘ ਲੁਧਿਆਣੇ ਬੈਠੇ
ਹਨ, ਹੈ ਹਿੰਮਤ ਤਾਂ ਭੇਜੋ ਆਪਣਾ ਚੈਨਲ ਤੇ ਹੋਵੋ ਲਾਈਵ! ਬੜ੍ਹਕਾਂ ਮਾਰਨੀਆਂ ਸੌਖੀਆਂ ਕਾਕਾ
ਜੀ, ਕਰੋ ਹਿੰਮਤ, ਬੈਠੋ ਸਾਹਮਣੇ। - ਸੰਪਾਦਕ ਖ਼ਾਲਸਾ ਨਿਊਜ਼