Khalsa News homepage

 

 Share on Facebook

Main News Page

ਸਿੱਖਾਂ ਦੀ ਕਿਰਪਾਨ ਛੋਟੀ ਕਦੋਂ ਹੋਈ ?
-: ਉਲੱਥਾ... ਸੰਪਾਦਕ ਖ਼ਾਲਸਾ ਨਿਊਜ਼
Source : http://www.sikhmuseum.com/nishan/weapons/kirpan.html Translation by Editor KhalsaNews

ਗੁਰੂ ਕਾਲ ਤੋਂ ਸਿੱਖ ਤਿੰਨ ਫੁੱਟੀ ਕਿਰਪਾਨ ਰੱਖਦੇ ਸਨ। ਵੀਹਵੀਂ ਸਦੀ ਤੱਕ ਇਹ ਕਿਰਪਾਨ ਛੋਟੀ ਹੋ ਕੇ 18 ਇੰਚ ਜਾਂ ਇਸ ਤੋਂ ਵੀ ਘੱਟ ਦੀ ਹੋਣ ਲੱਗ ਪਈ। ਇਹ ਬਦਲਾਵ ਅੰਗ੍ਰੇਜਾਂ ਵੱਲੋਂ 1878 ਦੇ ਇੰਡੀਅਨ ਆਰਮਸ ਐਕਟ (11) Indian Arms Act (XI) ਅਧੀਨ ਸੀ, ਜਿਸ ਵਿੱਚ ਕੋਈ ਵੀ ਵਿਅਕਤੀ ਕਿਸੇ ਖਾਸ ਛੋਟ ਤੋਂ ਇਲਾਵਾ ਹਥਿਆਰ ਨਹੀਂ ਰੱਖ ਸਕਦਾ, ਤੇ ਇਹ ਐਕਟ ਸਿੱਖਾਂ ਦੀ ਵੱਡੀ ਕਿਰਪਾਨ ਉੱਤੇ ਵੀ ਲਾਗੂ ਸੀ।

ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਸਰਕਾਰ ਨੇ ਇਸ ਫੈਸਲੇ ਕਾਰਣ ਸਿੱਖਾਂ ਵਿੱਚ ਰੋਸ ਨਾ ਫੈਲੇ ਤੇ ਉਹ ਫੌਜ਼ ਵਿੱਚ ਭਰਤੀ ਨਾ ਹੋਣ ਦੇ ਖਦਸ਼ੇ ਨੂੰ ਭਾਂਪਦਿਆਂ ਉਨ੍ਹਾਂ ਨੇ ਇਸ ਐਕਟ ਵਿੱਚ ਥੋੜਾ ਢਿੱਲ ਦਿੱਤੀ। 1914 ਤੇ 1918 ਵਿੱਚ ਦੋ ਨੋਟੀਫੀਕਸ਼ੇਕਨ ਕੱਢੇ ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਕਿਰਪਾਨ ਰੱਖਣ ਦੀ ਖੁੱਲ ਦਿੱਤੀ, ਪਰ ਉਸ ਵਿੱਚ ਕਿਰਪਾਨ ਦੇ ਨਾਪ ਬਾਰੇ ਕੁੱਝ ਸਪਸ਼ਟ ਨਹੀਂ ਸੀ।

ਗੁਰਦੁਆਰਾ ਸੁਧਾਰ ਲਹਿਰ 1920-1925 ਦੌਰਾਨ ਅੰਗ੍ਰੇਜ਼ਾਂ ਨੇ ਫਿਰ ਤੋਂ ਐਕਟ ਲਾਗੂ ਕੀਤਾ ਤੇ ਸਿੱਖਾਂ ਨੂੰ ਜੇਲਾਂ ਵਿੱਚ ਸੁੱਟਿਆ। ਕਿਰਪਾਨ ਰੱਖਣ ਕਰਕੇ ਫੌਜ ਵਿੱਚ ਭਰਤੀ ਸਿੱਖਾਂ ਨੂੰ ਬਰਖ਼ਾਸਤ ਅਤੇ ਕੋਰਟ ਮਰਸ਼ਾਲ ਕੀਤਾ ਗਿਆ। 1921 ਵਿੱਚ ਪੰਜਾਬ ਦੇ ਭੇੜਾ ਅਤੇ ਸਿਆਲਕੋਟ ਇਲਾਕਿਆਂ ਵਿੱਚ ਕਿਰਪਾਨ ਫੈਕਟਰੀਆਂ ਉੱਤੇ ਛਾਪਾ ਮਾਰ ਕੇ 9 ਇੰਚ ਤੋਂ ਉਪਰ ਦੀਆਂ ਕਿਰਪਾਨਾਂ ਜ਼ਬਤ ਕੀਤੀਆਂ ਗਈਆਂ ਅਤੇ ਫੈਕਟਰੀ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 1922 ਵਿੱਚ ਅੰਗ੍ਰੇਜ਼ਾਂ ਅਤੇ ਸ਼੍ਰਮਣੀ ਕਮੇਟੀ ਵਿਚਕਾਰ ਹੋਏ ਫੈਸਲੇ ਕਰਕੇ ਸਿੱਖਾਂ ਨੂੰ ਫਿਰ ਤੋਂ ਕਿਰਪਾਨ ਰੱਖਣ ਦੀ ਆਜ਼ਾਦੀ ਮਿਲੀ, ਪਰ ਛੋਟੀ ਕਿਰਪਾਨ ਦੀ।

In earlier times the sacred kirpan carried by Sikhs had traditionally been the full size tulwar sword. By the 20th century the kirpan carried by Sikhs had evolved from the typical 30 inch blade of a tulwar sword to a short blade less than 18 inches.

The change in blade length of the sacred kirpan from a sword to a knife was a difficult one for Sikhs and a direct result of onerous laws passed by the British in India. Under the Indian Arms Act (XI) of 1878, no person could carry arms except under special exemption or by virtue of a licence; the act was applied to the Sikh kirpan. At the advent of World War I, the British government fearing that the ban would affect Sikh recruitment into the British Army, thought it advisable to relax the enforcement of the provision. Between 1914 and 1918, two notifications were issued by the British government giving Sikhs the freedom to possess or carry a kirpan. However the terms of these notifications were vague; the size and shape of the kirpan having remained undefined; prosecution of the Sikhs for wearing, carrying and manufacturing the kirpan continued. During the period of the Gurudwara Reform Movement (1920-1925), the British revoked the notifications and Sikhs were once again prosecuted and imprisoned, Sikh soldiers in the armed forces were even court marshalled and dismissed for keeping kirpans. In 1921 the kirpan factories at Bhera and Sialkot in Punjab were raided and all kirpans exceeding 9 inches in length were seized and the owners of the factories put under arrest. Eventually in 1922 after negotiations between the British and the Shiromani Gurdwara Parbandhak Committee the Sikhs again won the right to carry their kirpans, although now with a much shorter blade.

Early 20th century Sikh Amrit Ceremony, all the kirpans worn by the initiates are full length swords. The Sikhs, General Sir John J. H. Gordon, William Blackwood and Sons, Edinburgh and London 1904


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top