ਕੋਰੋਨਾ ਕੀ ਆਇਆ, ਪਖੰਡੀ ਬਾਬੇ ਤੇ ਉਨ੍ਹਾਂ ਦੀਆਂ ਟਟੀਹਰੀਆਂ ਗਾਇਬ
ਹੀ ਹੋ ਗਈਆਂ।
- ਨਾ ਜੋਨੀ ਬਾਬਾ ਦਿਖਿਆ
ਜਿਹੜਾ ਫੜਾਂ ਮਾਰਦਾ ਸੀ ਅਖੇ ਮੈਂ ਮੀਂਹ ਪਵਾ ਵੀ
ਸਕਦਾਂ, ਹਟਾ ਵੀ ਸਕਦਾਂ।
- ਨਾ ਠਾਕੁਰ ਸਿਉਂ ਪਟਿਆਲ਼ੇ ਵਾਲਾ
ਦਿਖਿਆ ਜਿਸਦੇ ਬ੍ਰਹਮਕਵੱਚ ਨਾਲ
ਸਭ ਦੁਖ ਦਰਦ ਮਿੱਟ ਜਾਂਦੇ ਸਨ।
- ਨਾ ਗੱਪਇਕਬਾਲ ਸਿਉਂ
ਦੀ ਅਖੌਤੀ ਮਾਤਾ ਕੌਲਾਂ ਕੁੱਝ ਕਰ
ਸਕੀ,
- ਨਾ ਹਰੀ ਪ੍ਰਸਾਦ ਰੰਧਾਵੇ
ਵਾਲੀ ਦੀ ਅੰਮ੍ਰਿਤ ਪੀਣ ਵਾਲੀ ਕੁੱਤੀ ਕੁੱਝ ਕਰ ਸਕੀ।
...ਹੋਰ ਵੀ ਬੇਅੰਤ ਬਾਬੇ
ਢੱਕੀ ਵਾਲਾ, ਪਿਹੋਵੇ ਵਾਲਾ, ਧੁੰਮਾ ਭਿੰਡਰਾਂਵਾਲਾ, ਭੂਰੀ ਵਾਲਾ,
ਰੂਮੀ ਵਾਲਾ, ਨਾਮਧਾਰੀ... ਗੱਲ ਕੀ ਕੋਈ ਨਹੀਂ ਦਿਸਿਆ ਨਾ ਕਿਸੇ ਸਾਧ ਦੀ ਕਰਾਮਾਤ ਰੰਗ
ਲਿਆਈ।
- ਨਾ ਹੀ ਅਪਗ੍ਰੇਡ ਬਾਬੇ ਨੇ ਕੁੱਝ ਹੱਥੀਂ ਕਰਕੇ ਵਿਖਾਇਆ, ਸਿਰਫ ਸਟੇਜੀ ਡਰਾਮੇ ਕਰਣ
ਵਾਲਾ ਹਾਲੇ ਵੀ ਆਪਣੀ ਡਰਾਮਾ ਕੰਪਨੀ ਨਾਲ ਢੋਲਕੀ ਛੈਣੇ ਲੈਕੇ
YouTube ਦੇ Views ਵਧਾ
ਰਿਹਾ ਤੇ ਪੈਸੇ ਕਮਾਉਣ 'ਚ ਲੱਗਾ।
ਇਸ ਕੋਰੋਨਾ ਨੇ ਸਭ ਨੰਗੇ ਕਰ ਦਿੱਤੇ
ਫਿਰ ਤੋਂ ਸਾਬਤ ਕੀਤਾ ਕਿ ਕੋਈ ਕਰਾਮਾਤ ਨਹੀਂ ਹੁੰਦੀ, ਕੋਈ ਗ਼ੈਬੀ ਸ਼ਕਤੀ ਨਹੀਂ
ਹੁੰਦੀ ਜੋ ਫੁੱਰਰਰਰ ਕਰਕੇ ਕੋਈ ਨਾਯਾਬ ਗੈਰ ਕੁਦਰਤੀ ਅੰਜਾਮ ਦੇਵੇ। ਬੱਚ ਜਾਉ ਜਿੰਨਾਂ
ਬਚਿਆ ਜਾਂਦਾ ਇਨ੍ਹਾਂ ਪਖੰਡੀਆਂ ਤੋਂ, ਆਪਣਾ ਸਮਾਂ ਤੇ ਪੈਸਾ ਇਨ੍ਹਾਂ ਵਿਹਲੜਾਂ 'ਤੇ
ਬਰਬਾਦ ਨਾ ਕਰੋ।
ਆਪ ਗੁਰਬਾਣੀ ਪੜੋ ਤੇ ਉਸ ਤੋਂ ਜੀਵਨ ਜਾਚ ਲੈਕੇ ਆਪਣੀ ਜ਼ਿੰਦਗੀ ਦੇ ਫੈਸਲੇ
ਕਰੋ। ਇਹ ਸਭ ਬਨਾਰਸੀ ਠੱਗ ਨੇ, ਕੋਈ ਸੀਨਾ ਬਸੀਨਾ ਪਰੰਪਰਾ ਦੇ ਨਾਮ ਹੇਠ ਲੁੱਟ ਰਿਹਾ, ਕੋਈ ਕਾਪੀ ਪੇਸਟ ਕਰਕੇ ਹਰ ਰੋਜ਼ ਇੱਕੋ ਗੱਲ ਨੂੰ ਵੱਖ ਵੱਖ ਤਰੀਕੇ ਤੇ ਵਖਰੀ ਡਰੈਸ ਤੇ
ਡਾਇਲਾਗ ਨਾਲ।