Khalsa News homepage

 

 Share on Facebook

Main News Page

ਸਿੱਧੂ ਮੂਸੇਵਾਲਾ ਨੇ "ਗੁਰਬਖਸ਼ ਗਵਾਚਾ" ਗੀਤ ਗਾਕੇ ਪੰਜਾਬੀ ਭਾਈਚਾਰੇ ਉੱਤੇ ਕਲੰਕ ਲਾਇਆ
-: ਜੈਲੀ ਗਰਚਾ
27.03.2020

ਸਿੱਧੂ ਮੂਸੇ ਵਾਲੇ ਨੇ ਹਲਕੀ ਸ਼ੋਹਰਤ ਲਈ ਗੁਰਬਖਸ਼ ਗਵਾਚਾ ਗੀਤ ਗਾ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਉਹਨੂੰ ਸਵਾਲ ਨੇ ਕਿ...

- ਇਹ ਬਿਮਾਰੀ ਸਿਰਫ ਉਹ ਬਜ਼ੁਰਗ ਲੈ ਕੇ ਆਇਆ?

- ਚੰਡੀਗੜ੍ਹ ਦੀ ਇੱਕ 23 ਸਾਲਾ ਕੁੜੀ ਜੋ ਇੰਗਲੈਡ ਤੋਂ ਆਈ ਉਹਦੇ ਤੋਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਬਿਮਾਰੀ ਹੋਈ ਕਿ ਉਹਨੇ ਵੀ ਜਾਣ ਬੁੱਝ ਕੇ ਕੀਤਾ?

- ਬਾਲੀਵੁੱਡ ਦੀ ਸਿੰਗਰ ਕਨਿਕਾ ਨੇ ਸਭ ਤੋਂ ਵੱਡਾ ਧੋਖਾ ਕੀਤਾ ਜੋ ਏਅਰਪੋਰਟ 'ਤੇ ਡਾਕਟਰੀ ਟੀਮ ਤੋਂ ਬੱਚ ਕੇ ਨਿੱਕਲੀ ਤੇ ਬਾਅਦ 'ਚ ਕੋਰੋਨਾ ਪਾਜ਼ਟਿਵ ਪਾਈ ਗਈ ਉਹਦੇ ਲਈ ਸਿੱਧੂ ਨੇ ਕੁਛ ਨੀ ਬੋਲਿਆ?

- ਕੇਰਲਾ ਦੇ ਇੱਕ IAS ਰੈਂਕ ਦੇ ਅਫਸਰ ਦਾ ਬੇਟਾ ਜੋ ਵਿਦੇਸ਼ ਤੋਂ ਆਇਆ ਸੀ, ਉਹਦੇ ਤੋਂ ਕਈ ਲੋਕ ਪਾਜ਼ਟਿਵ ਹੋਏ ਉਹਨਾਂ ਬਾਰੇ ਕੀ ਬੋਲਿਆ ਸਿੱਧੂ?

- ਇੰਗਲੈਡ ਦਾ ਰਾਜ ਕੁਮਾਰ ਪਿ੍ੰਸ ਚਾਰਲਸ ਜੋ ਆਮ ਲੋਕਾਂ 'ਚ ਬਹੁਤ ਵਿਚਰਦਾ ਉਹ ਵੀ ਨੈਗਟਿਵ ਪਾਇਆ ਗਿਆ ਕਿ ਹੁਣ ਉਹਨੇ ਵੀ ਜਾਣ ਬੁੱਝ ਕੇ ਬਿਮਾਰੀ ਨੂੰ ਫੈਲਾਇਆ?

ਸਿੱਧੂ ਨੂੰ ਲੱਗਦਾ ਕਿ ਇਹ ਗੀਤ ਗਾ ਕੇ ਉਹਨੇ ਬਹੁਤ ਮਹਾਨ ਕੰਮ ਕੀਤਾ, ਪਰ ਉਹਨੇ ਪੰਜਾਬੀ ਭਾਈਚਾਰੇ ਉੱਤੇ ਦਾਗ ਲਾਇਆ ਕਿ ਇੱਕ ਪੰਜਾਬੀ ਕਰਕੇ ਬਿਮਾਰੀ ਫੈਲੀ, ਜਦਕਿ ਬਲਦੇਵ ਸਿੰਘ ਏਅਰਪੋਰਟ 'ਤੇ Screening ਪਾਸ ਕਰਕੇ ਆਇਆ ਸੀ। ਕੋਈ ਇਨਸਾਨ ਐਨਾ ਬੇਵਕੂਫ਼ ਨਹੀਂ ਹੁੰਦਾ ਜੋ ਆਪਣੇ ਪਰਿਵਾਰ ਨੂੰ ਜਾਨਲੇਵਾ ਬਿਮਾਰੀ ਭੇਂਟ ਚੜਾਊਗਾ।

ਸਿੱਧੂ ਗਾਉਣਾ ਸੀ ਤਾਂ ਕੁੱਛ ਅਜਿਹਾ ਗਾਉਂਦਾ ਜਿਸ ਨਾਲ ਲੋਕਾਂ ਅੰਦਰ ਇਸ ਬਿਮਾਰੀ ਨਾਲ ਲੜਨ ਲਈ ਹਿੰਮਤ ਹੌਸਲਾ ਤੇ ਜੋਸ਼ ਭਰਦਾ, ਪਰ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨੇ ਫੋਕੀ ਸ਼ੋਹਰਤ ਲਈ ਇਟਲੀ ਦੇ ਪੰਜਾਬੀ ਭਾਈਚਾਰੇ 'ਤੇ ਕਲੰਕ ਲਾਇਆ ਹੈ।


Also read : ਸਿਸਟਮ ਨੂੰ ਕਲੀਨ ਚਿੱਟ ਦੇਣ ਲਈ ਪੂਰੇ ਤੰਤਰ ਨੇ ਪੀੜ੍ਹਤ ਨੂੰ ਬਣਾਇਆ ਦੋਸ਼ੀ; ਬਲਦੇਵ ਸਿੰਘ (ਪਠਲਾਵਾ) ਤੇ ਉਹਦੇ ਪਰਿਵਾਰ ਵਿਰੁੱਧ ਬਦਨਾਮ ਤੇ ਜ਼ਲੀਲ ਕਰਨ ਦੀ ਮੁਹਿੰਮ : IP Singh, Assistant Editor Times of India


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top