Khalsa News homepage

 

 Share on Facebook

Main News Page

ਕੀ ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਸਰੁ ਤੇ ਹਰਿ ਮੰਦਰੁ ਕਿਸੀ ਅਸਥਾਨ ਦੇ ਨਾਮ ਹਨ ?
-: ਸੰਪਾਦਕ ਖ਼ਾਲਸਾ ਨਿਊਜ਼
27.02.16

ਗੁਰਬਾਣੀ ਦਾ ਫੁਰਮਾਨ ਹੈ :

  ਪੰਨਾ 493, ਸਤਰ 2
ਮ: 4 ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥

ਪੰਨਾ 40, ਸਤਰ 10
ਮ:4 ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥

ਪੰਨਾ 113, ਸਤਰ 15
ਮ:3 ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥

ਪੰਨਾ 234, ਸਤਰ 11
ਮ:4 ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥

ਪੰਨਾ 250, ਸਤਰ 3
ਮ: 5 ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥

ਪੰਨਾ 510, ਸਤਰ 18
ਮ: 3 ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
ਪੰਨਾ 542, ਸਤਰ 11
ਮ: 5 ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥

ਪੰਨਾ 1059, ਸਤਰ 17
ਮ: 3 ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥

ਪੰਨਾ 1346, ਸਤਰ 3
ਮ:3 ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥

ਪੰਨਾ 1346, ਸਤਰ 4
ਮ: 3 ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

ਪੰਨਾ 1346, ਸਤਰ 8
ਮ:3 ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥

ਪੰਨਾ 1346, ਸਤਰ 12
ਮ: 3 ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥

ਹੁਣ ਉਪਰਲੇ ਗੁਰਬਾਣੀ ਦੀ ਦ੍ਰਿਸ਼ਟਾਂਤ ਸਾਬਿਤ ਕਰਦੇ ਹਨ ਕਿ ਨਾ ਤਾਂ ਅੰਮ੍ਰਿਤਸਰ, ਤੇ ਨਾ ਹਰਿ ਮੰਦਰੁ ਕਿਸੇ ਅਸਥਾਨ ਦਾ ਨਾਮ ਹੈ, ਪਰ ਗੁਰਬਾਣੀ 'ਚ ਆਏ ਇਨ੍ਹਾਂ ਸ਼ਬਦਾਂ ਨੂੰ ਸਮਝੇ ਬਗੈਰ, ਅਸੀਂ ਇਨ੍ਹਾਂ ਨੂੰ ਅਸਥਾਨਾਂ ਨਾਲ ਰਲ਼ਾ ਕੇ ਆਪਣੀ ਲੁੱਟ ਕਰਵਾ ਰਹੇ ਹਾਂ। ਬੇਸਮਝ ਗਾਉਣ ਵਾਲਾ ਤਬਕਾ ਜਿਨ੍ਹਾਂ ਨੂੰ ਰਾਗੀ ਕਿਹਾ ਜਾਂਦਾ ਹੈ, ਉਹ ਜਦੋਂ ਇਨ੍ਹਾਂ ਸਬਦਾਂ ਦਾ ਗਾਇਨ ਕਰਦੇ ਹਨ, ਉਨ੍ਹਾਂ ਦੀਆਂ ਕੈਸਟਾਂ/ਸੀਡੀਆਂ 'ਤੇ ਫੋਟੋ ਛਾਪ ਕੇ ਵੇਚੀ ਜਾਂਦੀ ਹੈ, ਤਾਂ ਸਿੱਖ ਅਖਵਾਉਣ ਵਾਲੇ ਮਾਨਸਿਕ ਤੌਰ 'ਤੇ ਕਮਜ਼ੋਰ ਹੁਣ ਕਰਕੇ ਲੁੱਟ ਹੁੰਦੇ ਹਨ।

ਸਾਡਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੁੱਝ ਗਲਤ ਬਿਆਨੀ ਕਰਨਾ ਨਹੀਂ। ਦਰਬਾਰ ਸਾਹਿਬ ਅੰਮ੍ਰਿਤਸਰ ਸਾਡਾ ਕੇਂਦਰੀ ਅਸਥਾਨ ਹੈ, ਜਿਸਦਾ ਸਾਡੇ ਇਤਿਹਾਸ ਨਾਲ ਬਹੁਤ ਗੂੜ੍ਹਾ ਸੰਬੰਧ ਹੈ, ਪਰ ਅਸਥਾਨ ਦੀ ਮਹੱਤਤਾ ਉਸ ਸਮੇਂ ਤੱਕ ਹੈ, ਜਦੋਂ ਤੱਕ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਗੁਰੂ ਗ੍ਰੰਥ ਸਾਹਿਬ ਜਿੱਥੇ ਹੈ, ਤੇ ਉੱਥੇ ਗੁਰਮਤਿ ਦੀ ਵੀਚਾਰ ਹੋ ਰਹੀ ਹੈ, ਉਹੀ ਥਾਨ ਸੁਹਾਵਾ ਹੈ, ਕਿਸੇ ਵਿਸ਼ੇਸ਼ ਥਾਂ ਦੀ ਆਪਣੀ ਮਹੱਤਤਾ ਨਹੀਂ, ਇਤਿਹਾਸਿਕ ਮਹੱਤਤਾ ਜ਼ਰੂਰ ਹੋ ਸਕਦੀ ਹੈ। ਇਸੇ ਦਰਬਾਰ ਸਾਹਿਬ 'ਚ ਜਦੋਂ ਅੱਜ ਦੇ ਮਸੰਦਾਂ ਵਰਗੇ ਬੇਗੈਰਤਾਂ ਦਾ ਬੋਲਬਾਲਾ ਸੀ, ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਵੜਨ ਨਹੀਂ ਦਿੱਤਾ ਸੀ। ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਅਸਥਾਨ 'ਤੇ ਆਉਣ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਜੋ ਦਰਸਾਉਂਦਾ ਹੈ ਕਿ ਗੁਰੂ ਕਰਕੇ ਹੀ ਕਿਸੇ ਅਸਥਾਨ ਦੀ ਮਹੱਤਤਾ ਹੈ, ਪਰ ਉਹ ਗੁਰੂ ਦੀ ਥਾਂ ਨਹੀਂ ਲੈ ਸਕਦਾ,... ਪਰ ਅੱਜ ਇਹ ਹੋ ਰਿਹਾ ਹੈ

ਕਦੀ ਸਰੋਵਰ ਦੇ ਪਾਣੀ ਦੇ ਨਾਂ 'ਤੇ, ਕਦੇ ਅਰਦਾਸ ਦੇ ਨਾ 'ਤੇ, ਕਦੇ ਦੁਖ ਭੰਜਨੀ ਬੇਰੀ, ਕਦੇ ਪ੍ਰਸ਼ਾਦ ਦੇ ਨਾਂ 'ਤੇ... ਲੋਕਾਂ ਨੂੰ ਕਰਾਮਾਤੀ ਚੱਕਰਾਂ 'ਚ ਪਾ ਕੇ ਗੁਰਬਾਣੀ ਤੋਂ ਦੂਰ ਰੱਖਣਾ ਹੀ ਸ਼੍ਰੋਮਣੀ ਕਮੇਟੀ ਤੇ ਆਮ ਰਾਗੀ / ਢਾਡੀ ਦਾ ਹੁਣ ਅਹਿਮ ਕਾਰਜ ਹੋ ਗਿਆ ਹੈ।

ਕਦੇ ਬਾਬੇ, ਕਦੇ ਕਾਲੀ, ਕਦੀ ਜਲੂਸ, ਕਦੀ ਸ਼ਸਤਰਾਂ ਦੇ ਦਰਸ਼ਨ, ਕਦੇ ਕੜਾਹ ਖਾਣਾ ਭਾਈ, ਕਦੇ ਭੁੱਖ ਹੜਤਾਲ, ਕਦੇ ਬਿਮਾਰੀ ਠੀਕ ਹੋਣ ਦੇ ਕੀਤੇ ਜਾ ਰਹੇ ਡਰਾਮੇ... ਸਭ ਕੁੱਝ ਸਿੱਖਾਂ ਨੂੰ ਗੁਰੂ ਨਾਲੋਂ ਤੋੜਕੇ, ਦਿਖਾਵੇ ਤੇ ਕਰਾਮਾਤਾਂ ਨਾਲ ਜੋੜਨ ਦੇ ਹੀਲੇ ਨੇ।

ਜਦੋਂ ਤੱਕ ਸਿੱਖ ਅਖਵਾਉਣ ਵਾਲੇ ਆਪ ਗੁਰਬਾਣੀ ਨਹੀਂ ਪੜ੍ਹਦੇ, ਸਮਝਦੇ ਤੇ ਵੀਚਾਰ ਕੇ ਨਹੀਂ ਚਲਦੇ, ਇਹ ਲੁੱਟ ਦਾ ਕਾਰੋਬਾਰ, ਗੁਰੂ ਦੇ ਨਾਂ 'ਤੇ ਚਲਦਾ ਰਹੇਗਾ... ਆਪ ਸਿਆਣੇ ਬਣੋ... ਨਹੀਂ ਤਾਂ ਲਗਦਾ ਤਾਂ ਇਹ ਹੈ ਕਿ ਸਿੱਖ ਅਖਵਾਉਣ ਵਾਲੇ ਬੇਵਕੂਫ ਬਣਨ ਲਈ ਤਿਆਰ ਖੜੇ ਹਨ, ਕੋਈ ਬਣਾਉਣ ਵਾਲਾ ਚਾਹੀਦਾ ਹੈ

ਇਹ ਦੇਖਕੇ ਵੀਹਵੀਂ ਸਦੀ ਦੇ ਦਰਵੇਸ਼ ਫਿਲਾਸਫਰ ਸਿਰਦਾਰ ਕਪੂਰ ਸਿੰਘ, ਕਈ ਵਾਰ ਅੱਕੇ ਅਤੇ ਉਦਾਸ ਮੁਦਰਾ ਵਿੱਚ ਗਿਆਨੀ ਗਿਆਨ ਸਿੰਘ ਦੀਆਂ ਤੁਕਾਂ ਬਿਆਨਣ ਲੱਗ ਜਾਂਦੇ ਸਨ -

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਧੰਨ ਗੁਰੂ ਸਮਰੱਥ ਜਿਹਨੇ ਵੱਸ ਕੀਤੇ ਜ਼ਹਿਰੀ
ਧੰਨ ਗੁਰੂ ਕੇ ਸਿੱਖ ਅਕਲ ਕੇ ਨਿਕਟ ਨਾ ਜਾਇ ਹੈਂਧੰਨ ਗੁਰੂ ਸਮਰੱਥ ਬੈਠ ਇਨੈ ਸਮਝਾਏ ਹੈਂ।
ਧੰਨ ਗੁਰੂ ਕੇ ਸਿੱਖ ਮਰਿਖ (ਝੋਟਾ) ਸਮ ਖੌਰੂ ਪਾਵੈ। ਧੰਨ ਗੁਰੂ ਸਮਰੱਥ ਨੱਥ ਇਨੈ ਰਾਜ ਬਹਾਵੈ

ਕੀ ਇਹ ਸਹੀ ਨਹੀਂ? ਆਰਾਮ ਨਾਲ ਬੈਠ ਕੇ ਸੋਚਣਾ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top