Khalsa News homepage

 

 Share on Facebook

Main News Page

ਕਰੋਨਾ 'ਤੇ ਕਰੋ ਨਾ ਪਖੰਡ
-: ਸੰਪਾਦਕ ਖ਼ਾਲਸਾ ਨਿਊਜ਼
18.03.2020

ਜਦੋਂ ਦਾ ਕਰੋਨਾ ਨੇ ਕਹਿਰ ਢਾਹਿਆ ਹੈ, ਧਰਮ ਦੇ ਨਾਮ 'ਤੇ ਪਖੰਡ ਦਾ ਬੋਲਬਾਲਾ ਵੀ ਨਾਲ ਹੀ ਚੱਲਿਆ ਹੈ।

ਧਰਮ ਦਾ ਸੰਬੰਧ ਮਨ ਨਾਲ ਹੈ, ਪਰ ਇਸ ਸੱਚਾਈ ਨੂੰ ਕਿਸੇ ਵੀ ਮਜ਼ਹਬ ਦੇ ਪੈਰੋਕਾਰਾਂ ਨੇ ਸਮਝਿਆ ਨਹੀਂ । ਉਨ੍ਹਾਂ ਨੇ ਆਪਣੇ ਆਪਣੇ ਕਰਮਕਾਂਡਾਂ ਨਾਲ ਇਸ ਕਹਿਰ ਨੂੰ ਰੋਕਣ ਲਈ ਪਖੰਡ ਸ਼ੁਰੂ ਕੀਤੇ। ਹਿੰਦੂ ਹਵਨ ਅਤੇ ਗਾਂ ਦੇ ਮੂਤ ਗੋਹੇ ਨਾਲ ਇਸਨੂੰ ਰੋਕਣ ਦੇ ਦਾਅਵੇ ਕਰਣ ਲੱਗ ਪਏ, ਸਿੱਖ ਅਖਵਾਉਣ ਵਾਲੇ ਅਖੰਡ ਪਾਠ ਕਰਣ ਲੱਗ ਪਏ। ਗੁਰਬਾਣੀ ਜੀਵਨ ਸੇਧ ਦੇਣ ਲਈ ਹੈ, ਮਨ ਨੂੰ ਸਾਧਣ ਲਈ ਹੈ, ਕੋਈ ਜਾਦੂ ਮੰਤਰ ਨਹੀਂ, ਜਿਸ ਨਾਲ ਕੋਈ ਸ਼ਰੀਰਕ ਬੀਮਾਰੀ ਦੂਰ ਹੋਵੇ।

ਜਿਹੜੇ ਵੀ ਇਹ ਪਖੰਡ ਕਰ ਰਹੇ ਨੇ ਉਹ ਚੀਨ ਦੇ ਵੁਹਾਨ ਸ਼ਹਿਰ ਜਾਣ ਅਤੇ ਇਹ ਸਭ ਕੁੱਝ ਕਰਕੇ ਦਿਖਾਉਣ। ਪਰ ਇਹ ਸਭ ਇਨ੍ਹਾਂ ਨੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਰਨਾ ਹੈ, ਜਿਸ ਨਾਲ ਇਨ੍ਹਾਂ ਕਥਤਿ ਧਾਰਮਿਕ ਕਰਮਕਾਂਡਾਂ ਨਾਲ ਇਨ੍ਹਾਂ ਦਾ ਤੋਰੀ ਫੁਲਕਾ ਚਲਦਾ ਰਹੇ।

ਗੁਰਬਾਣੀ ਵਿੱਚ ਮਹਲਾ 1 ਅਸਟਪਦੀਆ ਅਧੀਨ ਗੁਰੂ ਸਾਹਿਬ ਇਹ ਆਖਦੇ ਹਨ:

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ {ਪੰਨਾ 417-418}

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।4।

ਕੀ ਅਖੰਡ ਪਾਠ ਕਰਣ ਵਾਲੇ ਇਸ ਪੰਕਤੀ ਨੂੰ ਪੜ੍ਹਦੇ ਸਮਝਦੇ ਨਾ ਹੋਣਗੇ? ਜੇ ਸਮਝਦੇ ਹੁੰਦੇ ਤਾਂ ਅਮਲ ਕਰਦੇ ਸਿਰਫ ਪਾਠ ਹੀ ਨਾ ਕਰਦੇ। ਪਾਠ ਦਾ ਮਤਲਬ ਹੈ Lesson, ਕਿ ਇਸ ਤੋਂ ਕੋਈ ਸੇਧ ਲਈ ਜਾਵੇ। ਪਰ ਅਫਸੋਸ ਸਿੱਖ ਅਖਵਾਉਣ ਵਾਲੇ ਵੀ ਸਿਰਫ ਪਖੰਡ ਹੀ ਕਰ ਰਹੇ ਹਨ, ਕੋਈ ਅਕਲ ਵਾਲੀ ਗੱਲ ਨਹੀਂ ਕਰ ਰਹੇ।

ਕਰੋਨਾ ਜਾਂ ਹੋਰ ਕਿਸੇ ਵੀ ਮਹਾਂਮਾਰੀ ਦਾ ਇਲਾਜ... ਪਰਹੇਜ਼, ਜਾਂਚ ਅਤੇ ਦਵਾਈਆਂ ਨਾਲ ਹੀ ਹੋ ਸਕਦਾ ਹੈ, ਕਿਸੇ ਵੀ ਕਥਿਤ ਧਾਰਮਿਕ ਪਖੰਡ ਨਾਲ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top