Khalsa News homepage

 

 Share on Facebook

Main News Page

ਖ਼ਾਲਸਾ ਨਿਊਜ਼ ਜਥੇਦਾਰੀ ਵਿਵਸਥਾ ਨੂੰ ਮੁੱਢੋਂ ਨਕਾਰਦੀ ਹੈ, ਪਰ ਸੰਵਾਦ ਦੇ ਹੱਕ ਵਿੱਚ ਹੈ
-: ਸੰਪਾਦਕ ਖ਼ਾਲਸਾ ਨਿਊਜ਼
26.12.19

ਖ਼ਾਲਸਾ ਨਿਊਜ਼ ਜਥੇਦਾਰੀ ਵਿਵਸਥਾ ਨੂੰ ਮੁੱਢੋਂ ਨਕਾਰਦੀ ਹੈ ਪਰ ਸੰਵਾਦ ਦੇ ਹੱਕ ਵਿੱਚ ਹੈ, ਅਖੌਤੀ ਜਥੇਦਾਰਾਂ ਪ੍ਰਤੀ ਖ਼ਾਲਸਾ ਨਿਊਜ਼ ਦਾ ਸਟੈਂਡ ਉਹੀ ਹੈ, ਜੋ ਸ਼ੁਰੂ ਤੋਂ ਰਿਹਾ ਹੈ ਸਾਡੇ ਲੋਕਾਂ ਦੀ ਯਾਦਾਸ਼ਤ ਬਹੁਤ ਕਮਜ਼ੋਰ ਹੈ, ਤੇ ਦੇਖਣ ਘੋਗਣ ਦੀ ਸਮਰੱਥਾ ਬਹੁਤ ਵਿਰਲਿਆਂ ਵਿੱਚ ਹੈ। ਬਹੁਤਾਤ ਸਿਰਫ ਭੀੜ ਦੇਖਕੇ ਹੀ ਨਾਲ ਹੋ ਤੁਰਦੇ ਨੇ, ਤੇ ਬਿਨਾਂ ਸਬੂਤ ਤੇ ਬਿਨਾਂ ਪੜ੍ਹੇ ਸਮਝੇ ਹੀ ਤੋਹਮਤਾਂ ਲਗਾਉਣੀਆਂ ਸ਼ੁਰੂ ਕਰਦੇ ਨੇ।

ਢੱਡਰੀਆਂਵਾਲੇ ਦੇ ਮਸਲੇ 'ਤੇ ਵੀ ਇਹੋ ਹੋ ਰਿਹਾ ਹੈ। ਖ਼ਾਲਸਾ ਨਿਊਜ਼ ਜਥੇਦਾਰੀ ਵਿਵਸਥਾ ਦੀ ਹਾਮੀ ਨਹੀਂ। ਇਨ੍ਹਾਂ ਦੀਆਂ ਚੂਲ਼ਾਂ ਉਦੋਂ ਦੀਆਂ ਹਿਲਾ ਰਹੇ ਹਾਂ, ਜਦੋਂ ਲੋਕ ਭੱਜੇ ਭੱਜੇ ਜਾਂਦੇ ਸੀ ਇਨ੍ਹਾਂ ਅਖੌਤੀ ਜੱਥੇਦਾਰਾਂ ਕੋਲ਼, ਤੇ ਲੋਕਾਂ ਦੀਆਂ ਗਾਹਲ਼ਾਂ ਦਾ ਸਾਹਮਣਾ ਉਦੋਂ ਦਾ ਕਰ ਰਹੀ ਹੈ। ਇਹ ਵਖਰੀ ਗੱਲ ਹੈ ਕਿ ਆਮ ਲੋਕਾਂ ਨੂੰ ਉਸੇ ਗੱਲ ਦੀ ਸਮਝ ਬਹੁਤ ਦੇਰ ਬਾਅਦ ਆਉਂਦੀ ਹੈ।

ਅਸੀਂ ਇੱਥੋਂ ਜਾਰੀ ਕੂੜ੍ਹਨਾਮੇ ਦੀ ਅਸਲ ਥਾਂ ਕੂੜਾਦਾਨ ਹੀ ਸਮਝਦੇ ਹਾਂ। ਅਖੌਤੀ ਜਥੇਦਾਰਾਂ ਨੂੰ ਕਿਸੇ ਨੂੰ ਵੀ ਸਿੱਖੀ ਵਿੱਚੋਂ ਛੇਕਣ ਦਾ ਕੋਈ ਹੱਕ ਨਹੀਂ, ਨਾ ਹੀ ਇਹ ਸੰਭਵ ਹੈ। ਜੇ ਇਹ ਕਿਸੇ ਨੂੰ ਸਿੱਖੀ ਵਿੱਚ ਸ਼ਾਮਿਲ ਕਰਣ ਦੇ ਹੱਕਦਾਰ ਨਹੀਂ, ਫਿਰ ਇਹ ਕਿਸੇ ਨੂੰ ਛੇਕਣ ਦੇ ਵੀ ਹੱਕਦਾਰ ਨਹੀਂ। ਸਿੱਖੀ ਗੁਰੂ ਨਾਲ ਸੰਬੰਧਿਤ ਹੈ, ਨਾ ਕਿ ਅਖੌਤੀ ਜਥੇਦਾਰਾਂ ਨਾਲ।

ਚਾਹੇ ਉਹ ਅੱਜ ਮੌਜੂਦਾ ਸਮੇਂ ਵਿੱਚ ਢੱਡਰੀਆਂਵਾਲੇ ਦਾ ਮਸਲਾ ਹੀ ਕਿਉਂ ਨਾ ਹੋਵੇ, ਭਾਂਵੇਂ ਖ਼ਾਲਸਾ ਨਿਊਜ਼ ਇਸ ਸਾਧ ਦੀ ਸਮਰਥਕ ਨਹੀਂ, ਇਸਦੇ ਪੁੰਗਰ ਰਹੇ ਗੁਰੂਡੰਮ ਬਾਰੇ ਲੋਕਾਂ ਨੂੰ ਪਿਛਲੇ 2-3 ਸਾਲਾਂ ਤੋਂ ਲੋਕਾਂ ਨੂੰ ਅਗਾਹ ਕਰਦੀ ਆ ਰਹੀ ਹੈ, ਪਰ ਛੇਕਣ ਛਕਾਉਣ ਦੇ ਹੱਕ ਵਿੱਚ ਨਹੀਂ। ਸਾਧ ਤਾਂ ਇਹੋ ਚਾਹੁੰਦਾ ਹੈ ਕਿ ਇਸਦੀ ਖਲਾਸੀ ਹੋਵੇ ਤਾਂਕਿ ਇਹ ਛੁੱਟੜ ਵਾਂਗ ਜੋ ਮਰਜ਼ੀ ਬੱਕ ਸਕੇ, ਜਿਵੇਂ ਇਸਦਾ ਪਾਲਤੂ ਹਰਨੇਕ ਕਰਦਾ ਹੈ।

ਸਾਧ ਢੱਡਰੀਆਂਵਾਲੇ ਦਾ ਗੁਰਮਤਿ ਵੱਲ ਆਉਣ 'ਤੇ ਸਭ ਤੋਂ ਪਹਿਲਾਂ ਸਮਰਥਨ ਵੀ ਖ਼ਾਲਸਾ ਨਿਊਜ਼ ਨੇ ਕੀਤਾ, ਪਰ ਉਸਦਾ ਹਰਨੇਕ ਜੁੰਡਲੀ ਦੀ ਘਨੇੜੀ ਚੜ੍ਹਨ 'ਤੇ ਵਿਰੋਧ ਵੀ ਸਿੰਘਨਾਦ ਰੇਡੀਉ / ਖ਼ਾਲਸਾ ਨਿਊਜ਼ ਨੇ ਕੀਤਾ। ਸਾਧ ਨੂੰ ਪਹਿਲਾਂ ਬੇਨਤੀਆਂ, ਫਿਰ ਸਲਾਹ, ਫਿਰ ਬੈਠ ਕੇ ਗੱਲ ਕਰਣ ਦੀ ਗੁਜ਼ਾਰਿਸ਼ ਵੀ ਇੱਥੋਂ ਹੀ ਦਿੱਤੀ ਗਈ, ਪਰ ਹੰਕਾਰੀ ਸਾਧ ਟੱਲਿਆ ਨਾ।

ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਦੇ ਨਾਲ ਵੀਚਾਰ (ਨਾ ਕਿ ਪੇਸ਼ੀ) ਦੇ ਮਾਮਲੇ ਵਿੱਚ ਵੀ ਸਾਡਾ ਵੀਚਾਰ ਇਹੀ ਹੈ ਕਿ ਜੇ ਸਾਧ ਵਿੱਚ ਦੰਮ ਹੈ ਤਾਂ ਕਰੇ ਕਮੇਟੀ ਦੇ ਪ੍ਰੋਫੈਸਰਾਂ ਨੂੰ ਸ਼ਰਮਿੰਦਾ ਆਪਣੇ ਵੀਚਾਰਾਂ ਨਾਲ, ਤੱਥਾਂ ਨਾਲ ਗੱਲ ਕਰੇ, ਸਬੂਤ ਪੇਸ਼ ਕਰੇ ਤੇ ਲੋਕਾਂ ਨੂੰ ਦਿਖਾਵੇ ਕਿ ਇਹ ਪ੍ਰੋਫੈਸਰ ਜਿਹੜੇ ਟਕਸਾਲ ਦੀ ਪਿੱਠ 'ਤੇ ਖੜੇ ਹਨ, ਇਨ੍ਹਾਂ ਨੇ ਸਿਰਫ ਕਿਤਾਬੀ ਪੜ੍ਹਾਈ ਕੀਤੀ ਹੈ, ਖੋਜ ਨਹੀਂ। ਖ਼ਾਲਸਾ ਨਿਊਜ਼ ਦਾ ਵੀ ਮੂੰਹ ਬੰਦ ਕਰਦਾ। ਪਰ ਵੀਚਾਰ ਤੋਂ ਉਹੀ ਭੱਜਦਾ ਜਿਹਦੇ ਪੱਲੇ ਕੱਖ ਨਾ ਹੋਵੇ। ਕਾਪੀ ਪੇਸਟ ਗਿਆਨ ਸੰਵਾਦ ਵਿੱਚ ਨਹੀਂ ਚਲਦਾ। ਇਹ ਮੌਕਾ ਸੀ ਗਲਬਾਤ ਰਾਹੀਂ ਆਪਣੀ ਵਿਦਵਤਾ ਸਿੱਧ ਕਰਣ ਦਾ। ਫੈਸਲਾ ਕੁੱਝ ਵੀ ਹੁੰਦਾ ਦੁਨੀਆਂ ਤਾਂ ਦੇਖਦੀ ਹੀ ਨਾ ਕਿ ਸਾਧ ਵੀਚਾਰਾਂ ਤੋਂ ਭੱਜਿਆ ਨਹੀਂ, ਵੀਚਾਰਾਂ ਨਾਲ ਅਗਲਿਆਂ ਦਾ ਮੂੰਹ ਬੰਦ ਕੀਤਾ ਹੈ। ਕਿਸੇ ਵੀ ਅਦਾਲਤ ਵਿੱਚ ਇਸ ਕਰਕੇ ਕੇ ਕੇਸ ਪਿੱਛੇ ਨਹੀਂ ਖਿੱਚੇ ਜਾਂਦੇ ਕਿ ਫੈਸਲਾ ਸਾਡੇ ਵਿਰੋਧ ਵਿੱਚ ਆਵੇਗਾ, ਜੱਜ ਸਾਡੀ ਮਰਜ਼ੀ ਦਾ ਨਹੀਂ। ਹਮੇਸ਼ਾਂ ਫੈਸਲਾ ਲੋਕ ਕਰਦੇ ਨੇ। ਪ੍ਰੋ. ਦਰਸ਼ਨ ਸਿੰਘ ਦੇ ਕੇਸ ਵਿੱਚ ਲੋਕਾਂ ਨੇ ਸਾਥ ਦਿੱਤਾ ਅਤੇ ਉਹ ਅੱਜ ਤੱਕ ਗੁਰਦੁਆਰਿਆਂ ਅਤੇ ਹੋਰ ਅਸਥਾਨਾਂ ਵਿੱਚ ਹੀ ਗੁਰਮਤਿ ਸਮਾਗਮ ਕਰਦੇ ਨੇ, ਪਰ ਆਵਾਜ਼ ਬੰਦ ਨਹੀਂ ਕਰ ਸਕੇ। ਸਾਧ ਦੀ ਤਾਂ ਫੈਨ ਫੌਲੋਇੰਗ Fan following, ਸਬਸਕਰਾਈਬਰ Subscribers ਵੀ ਬਹੁਤ ਹਨ। ਪਾਉਂਦਾ ਅੱਖਾਂ ਵਿੱਚ ਅੱਖ, ਤੇ ਭੇਡਾਂ ਨੂੰ ਪਰੂਫ ਦਿੰਦਾ ਕਿ ਇਹ ਸਿਰਫ ਸਟੇਜੀ ਸ਼ੇਰ ਨਹੀਂ, ਅਸਲ ਵਿੱਚ ਵੀ ਅੱਖ 'ਚ ਅੱਖ ਪਾ ਸਕਦਾ ਹੈ।

ਇੱਕ ਪਾਸੇ 28 ਨਵੰਬਰ 2019 ਨੂੰ ਬੀ.ਸੀ. ਕੈਨੇਡਾ ਵਿੱਚ ਕਹਿੰਦਾ ਹੈ "...ਗੱਲ ਹੋਵੇ ਨਾ ਖੜ੍ਹ ਸਕਾਂ, ਮੈਂ ਖੜਾ ਕਰੋ ਗੱਲ, ਇਹ ਤੁਸੀਂ ਉਦੋਂ ਕਹੋਗੇ ਜਦੋਂ ਸਹੀ ਹੋਵੋਗੇ, ਠੀਕ ਹਾਂ ਉਦੋਂ ਕਹੋਗੇ ਲੈ ਖੜਾਂ ਜਿੱਥੇ ਮਰਜ਼ੀ ਬੁਲਾ ਲੈ ਉਥੇ ਈ ਆਜੂੰ, ਖੜਾਂ ਤੇਰੇ ਸਾਹਮਣੇ, ਇਹ ਉਦੋਂ ਈ ਕਹਿ ਸਕਦੇ ਹੋ..."

...ਤੇ ਦੂਜੇ ਪਾਸੇ 18 ਦਸੰਬਰ 2019 ਨੂੰ ਕਹਿੰਦਾ ਕਿ "...ਜੇ ਮੈਂ ਇੱਥੇ (ਪੰਜਾਬ ਵਿੱਚ) ਹੁੰਦਾ ਮੈਂ ਫਿਰ ਵੀ ਨਹੀਂ ਸੀ ਜਾਣਾ।" ਆਪੇ ਦੇਖੋ ਕਥਨੀ ਤੇ ਕਰਨੀ ਦਾ ਫਰਕ... ਇਹਨੂੰ ਕਹਿੰਦੇ ਦੋਗਲਾਪਨ, ਗੀਦੀਪੁਣਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top