ਕੀ
ਭਾਈ ਸਾਬ ਢੱਡਰੀਆਂਵਾਲੇ ਨੂੰ ਪੇਸ਼ ਹੋਣ ਲਈ ਕਿਹਾ ਗਿਆ
ਹੈ? "ਭਾਈ ਸਾਬ" ਨੂੰ ਸੱਦਾ ਪੱਤਰ ਪੜ੍ਹ ਸਮਝ ਲੈਣਾ ਚਾਹੀਦੀ ਸੀ, ਉਹ ਵੀ ਅਕਲ
ਸਟਰੈਚ ਕਰਕੇ, ਨਾ ਕਿ ਹਰਨੇਕ ਦੇ ਢਹੇ ਚੜ੍ਹ ਕੇ। ਸੱਦਾ ਪੱਤਰ ਲੇਖ ਦੇ ਹੇਠਾਂ ਪੇਸ਼ ਹੈ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਕਾਲ ਤਖ਼ਤ ‘ਤੇ ਕਾਬਜ਼ ਧਿਰ
ਦਾ ਅਖੌਤੀ ਜੱਥੇਦਾਰ ਡਮਡਮੀ ਟਕਸਾਲ ਦਾ ਪਿਆਦਾ ਹੈ ਤੇ ਬਣਾਈ ਗਈ ਸਬ ਕਮੇਟੀ ਵਿੱਚ
ਵੀ ਉਹ ਸ਼ਖਸ ਹਨ ਜੋ ਟਕਸਾਲ ਸਮਰਥਕ ਹਨ। ਪਰ ਇਹ ਮੌਕਾ ਹੈ ਉਸੀ ਟਕਸਾਲ ਨੂੰ ਮੂਧੇ ਮੂੰਹ
ਮਾਰਣ ਦਾ ਜਿਸ ਬਾਰੇ ਰੌਲ਼ਾ ਸਟੇਜਾਂ ’ਤੇ ਪਾਇਆ ਜਾਂਦਾ ਹੈ...
ਅੱਖਾਂ ‘ਚ ਅੱਖ ਕਿੱਥੇ ਪਾਉਣੀ ਫਿਰ? “ਭਾਈ ਸਾਬ” ਦੇ
ਇਸ ਬਿਆਨ ਤੋਂ ਸਾਬਿਤ ਹੁੰਦਾ ਹੈ ਕਿ ਚਿੱਠੀ ਪੜ੍ਹੀ ਹੀ ਨਹੀਂ ਗਈ, ਸਿਰਫ ਆਪਣੀ ਨਾਲਾਇਕੀ
ਛੁਪਾਉਣ ਲਈ ਛੇਕ ਹੋਣ ਦਾ ਰੌਲ਼ਾ ਪਾਇਆ ਜਾ ਰਿਹਾ ਹੈ। ਜਿਸ ਬੰਦੇ ਵਿੱਚ ਦੰਮ ਹੋਵੇ,
ਆਪਣੀ ਕਾਬੀਅਤ 'ਤੇ ਭਰੋਸਾ ਹੋਵੇ ਤੇ ਆਪਣੇ ਆਪ ਨੂੰ ਨਾਨਕ ਦਾ ਯਾਰ ਅਖਵਾਉਂਦਾ ਹੋਵੇ, ਉਹ
ਵੀਚਾਰ ਤੋਂ ਭਗੌੜਾ ਹੋਵੇ!!! ਗੱਲ ਕੁੱਝ ਹੋਰ ਹੈ।
ਜਦੋਂ ਕਿਸੇ ਨਾਲਾਇਕ ਬੱਚੇ ਨੂੰ ਇਮਤੀਹਾਨ ਦੇ ਪੇਪਰ ਦੇਣੇ ਪੈਣ
ਤਾਂ ਉਹ ਪਿੱਟਣ ਲੱਗ ਜਾਂਦਾ ਮੈਂ ਨਹੀਂ ਸਕੂਲ ਜਾਣਾ, ਮੈਂ ਨਹੀਂ ਸਕੂਲ ਜਾਣਾ...
ਕਿਉਂ ਜੁ ਉਸਨੂੰ ਆਪਣੀ ਔਕਾਤ ਦਾ ਪਤਾ ਹੁੰਦਾ ਕਿ ਉੱਥੇ ਜਵਾਬ ਲਿਖਚੇ ਪੈਣੇ।
ਇਹੀ ਹਾਲ ਅਪਗ੍ਰੇਡ ਭਾਈ ਸਾਬ ਦਾ ਹੈ। ਕਿਸੇ ਨੇ ਪੇਸ਼
ਹੋਣ ਲਈ ਨਹੀਂ ਕਿਹਾ, ਸਿਰਫ ਵੀਚਾਰ ਲਰੀ ਸੱਦਾ ਦਿੱਤਾ ਹੈ ਉਹ ਵੀ ਪਟਿਆਲੇ। ਹਾਲੇ ਅਕਾਲੀ
ਦਲ ਬਾਦਲ ਆਪਣੀ ਸਾਖ ਬਚਾਉਣ ਲਈ ਮਸ਼ਰੂਫ ਹੈ ਇਸ ਲਈ ਉਸਨੇ ਆਪਣੇ ਪਿਆਦੇ ਨੂੰ ਹੋਰ ਪੰਗਾ ਨਾ
ਲੈਣ ਦੀ ਹਦਾਇਤ ਦਿੱਤੀ ਹੋਈ ਹੈ। ਭਾਈ ਸਾਬ ਕੋਲ ਵੀ ਵੋਟ ਬੈਂਕ ਚੰਗਾ ਹੈ, ਇਸ ਲਈ ਉਹ
ਭਵਿੱਖ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੋਈ ਐਸਾ ਪਵਾੜਾ ਨਹੀਂ ਸਹੇੜਨਾ ਚਾਹੁੰਦੇ
ਜਿਸ ਨਾਲ ਚੋਣਾਂ 'ਤੇ ਅਸਰ ਪਵੇ। ਨਹੀਂ ਤਾਂ ਭਾਈ ਸਾਬ ਨੂੰ ਛੇਕਣ ਨੂੰ ਬਹੁਤਾ ਸਮਾਂ ਨਾ
ਲਗਦਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲ ਤਖ਼ਤ 'ਤੇ ਕਾਬਿਜ਼ ਧਿਰ ਕਿਸੇ ਨੂੰ ਸਬ ਕਮੇਟੀ
ਨਾਲ ਵੀਚਾਰ ਲਈ ਸੱਦਾ ਪੱਤਰ ਭੇਜ ਰਹੀ ਹੈ, ਨਹੀਂ ਤਾਂ ਅਗਲੇ ਪਹਿਲਾਂ ਹੀ ਪੇਸ਼ ਹੋਣ ਦੀ
ਗੱਲ ਕਰਦੇ ਨੇ, ਤੇ ਤਨਖਾਹੀਆ ਘੋਸ਼ਿਤ ਕਰਦੇ ਨੇ। ਇਸ ਵੇਲੇ ਭਾਈ ਸਾਬ ਦੀ ਆਪਣੀ ਕਾਂਗਰਸੀ
ਸਰਕਾਰ ਹੈ, ਜਿਹਨੇ ਇਨ੍ਹਾਂ ਨੂੰ ਪੁਖਤਾ ਸਕਿਯੁਰਟੀ ਦਿੱਤੀ ਹੋਈ ਹੈ, ਜਿਸ ਦੇ ਬਲਬੂਤੇ
ਭਾਈ ਸਾਬ ਕੱਛਾਂ ਵਜਾ ਰਹੇ ਨੇ।
ਘਰਾਂ ਦੀਆਂ ਲੜਾਈਆਂ ਕਿਵੇਂ ਮੁੱਕਣ ਦੀਆਂ ਸਲਾਹਾਂ ਦੇਣ ਵਾਲੇ
ਭਾਈ ਸਾਬ, ਕੌਮੀ ਲੜਾਈ ਵਿੱਚ ਵੀਚਾਰਾਂ ਨੂੰ ਪਹਿਲ ਦੇਣ ਦੀ ਜ਼ੁਮਲੇਬਾਜ਼ੀ ਕਰਣ ਵਾਲੇ, ਹੁਣ
ਵੀਚਾਰ ਤੋਂ ਭਗੌੜੇ ਹੋਏ ਬੈਠੇ ਨੇ।
ਗੱਲ ਅਸਲ ਵਿੱਚ ਇਹ ਹੈ ਕਿ
ਜੋ ਕੁੱਝ ਵੀ ਸਟੇਜਾਂ ਦੇ ਡਾਇਲੌਗ ਜ਼ੁਮਲੇਬਾਜ਼ੀ ਹੁੰਦੀ ਹੈ, ਉਹ
ਸਕਰਿਪਟ Script ਦਾ ਹਿੱਸਾ ਹੁੰਦਾ ਹੈ। ਵੀਚਾਰ ਕਰਣ ਲਈ ਪੜ੍ਹਨਾ ਪੈਣਾ, ਖੋਜ
ਕਰਨੀ ਪੈਣੀ ਉਹ ਸਮਾਂ ਤਾਂ ਹੈ ਨਹੀਂ ਭਾਈ ਸਾਬ ਕੋਲ! ਸਾਰਾ ਸਮਾਂ
ਤਾਂ ਕਪੜੇ ਲੀੜੇ, ਸ਼ਾਲ, ਹਾਰ ਸ਼ਿੰਗਾਰ, ਸ਼ੂਟਿੰਗ, ਡਾਇਲਾਗ, ਜ਼ੁਮਲੇ, ਹਰਨੇਕ ਦਾ ਵਿਸ਼ਟਾ
ਰੇਡੀਉ ਸੁਣਨ, ਅੰਗ੍ਰੇਜ਼ ਸਿੰਘ ਨੂੰ ਵੈਰੋਵਾਲ ਦੀਆਂ ਕਵਿਤਾਵਾਂ ਗਵਾਉਣ ਦੀ ਤਿਆਰੀ ਆਦਿ
ਵਿੱਚ ਲੱਗ ਜਾਂਦਾ.... ਕਿੱਥੇ ਸਮਾਂ ਲਗਦਾ ਵਿਚਾਏ
ਭਾਈ ਸਾਬ ਨੂੰ... ਨਾਲੇ ਵੀਚਾਰ ਕਰਣ ਵੇਲੇ ਕਾਪੀ ਪੇਸਟ ਤਾਂ ਚਲਣਾ ਨਹੀਂ, ਉੱਥੇ
ਮੇਰਾ ਬੰਦਾ ਮਾਰਤਾ ਵਾਲਾ ਡਾਇਲਾਗ ਚਲਣਾ ਨਹੀਂ, ਉੱਥੇ ਮੌਕੇ 'ਤੇ ਜਵਾਬ ਦੇਣਾ ਪੈਣਾ।
ਹਾਂ... ਇੱਕ ਕੰਮ ਹੋ ਸਕਦਾ
ਆਪਣੇ ਨਾਲ ਹਰਨੇਕ ਤੇ ਜੁੰਡਲੀ ਨੂੰ ਵੀ ਨਾਲ ਬਿਠਾਉਣ ਦੀ ਸ਼ਰਤ ਲਾ ਦਿਉ, ਜਿਵੇਂ ਪ੍ਰੋ.
ਦਰਸ਼ਨ ਸਿੰਘ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਨਾਲ ਹੋਣ ਵਾਲੀ ਮੀਟਿੰਗ
ਲਈ ਤੁਸੀਂ ਹਰਨੇਕ ਨੂੰ ਨਾਲ ਬਿਠਾਉਣ ਦੀ ਜ਼ਿੱਦ ਕੀਤੀ ਸੀ...
ਕਿਉਂ ਯਾਦ ਹੈ ਨਾ!!!
ਜਿਨ੍ਹਾਂ ਪ੍ਰੋਫੈਸਰ ਡਾ. ਗੋਗੋਆਣੀ ਅਤੇ ਡਾ. ਅਮਰਜੀਤ ਸਿੰਘ
ਕੋਲੋਂ ਡਰਣ ਡਏ ਹੋ, ਇਹ ਉਹੀ ਸ਼ਖਸ ਹਨ ਜਿਹੜੇ ਕੁੱਝ ਸਾਲ ਪਹਿਲਾਂ
ਪ੍ਰੋ. ਦਰਸ਼ਨ ਸਿੰਘ ਦਾ ਨਾਮ ਸੁਣਕੇ ਜਰਮਨੀ ਤੋਂ ਭਗੌੜੇ ਹੋਏ
ਸਨ, ਫਿਰ ਇਨ੍ਹਾਂ ਨੂੰ ਲਾਜਵਾਬ ਕਰਨਾ ਤੁਹਾਡੇ ਲਈ
ਤਾਂ ਬਹੁਤ ਸੌਖਾ ਹੈ, ਤੁਸੀਂ ਤਾਂ ਅਪਗ੍ਰੇਡਾਂ ਦੇ ਵੀ ਆਕਾ ਹੋ, ਤੁਹਾਡੇ ਲਈ ਤਾਂ ਬਹੁਤ
ਹੀ ਸੌਖਾ ਹੈ।
ਨੌਰਵੇ ਤੋਂ ਸ ਬਲਦੇਵ ਸਿੰਘ ਨੇ ਬਾਖੂਬ ਲਿਖਿਆ ਹੈ ਕਿ
"ਭਾਈ ਸਾਹਿਬ ਨੂੰ ਗੱਲਬਾਤ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸੀ, ਸਭ ਸਮਝਦੇ ਹਨ ਕਿ ਕਾਬਜ
ਧਿਰ ਇਮਾਨਦਾਰ ਨਹੀਂ ਹੈ। ਮੇਰੀ ਜਾਚੇ ਉਨ੍ਹਾਂ ਨੂੰ ਜਿਨ੍ਹਾਂ ਬੰਦਿਆ ਤੇ ਇਤਰਾਜ ਸੀ,
ਉਨ੍ਹਾਂ ਨੂੰ ਵਿਚੋਂ ਲਾਂਭੇ ਕਰਨ ਦੀ ਗੱਲ ਕਰਨੀ ਚਾਹੀਦੀ ਸੀ ਅਤੇ ਇਹ ਸ਼ਰਤ ਰੱਖਣੀ ਚਾਹੀਦੀ
ਸੀ ਕਿ ਅਗਰ ਗੱਲਬਾਤ ਕਰਨੀ ਹੈ ਤਾਂ ਇਸਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਮੈਂ ਇੱਕਲਾ
ਨਹੀਂ ਆਵਾਂਗਾ। ਇਧਰੋਂ ਵੀ ਗੱਲਬਾਤ ਕਰਨ ਲਈ ਬਰਾਬਰ ਦੇ ਪੰਜ ਜਣੇ ਹੀ ਹਿੱਸਾ ਲੈਣਗੇ। ਆਪਣੇ
ਦੀਵਾਨਾਂ ਦੌਰਾਨ ਭਾਈ ਸਾਹਿਬ ਵੀ ਵਿਰੋਧੀਆਂ ਨੂੰ ਮਿਲ-ਬੈਠ ਕੇ ਗੱਲ-ਬਾਤ ਕਰਨ ਦੀ ਸਲਾਹ
ਦਿੰਦੇ ਰਹੇ ਹਨ। ਅਗਰ ਗੱਲਬਾਤ ਨਹੀ ਤਾਂ ਫੇਰ ਸਭ ਨੇ ਆਪੋ-ਆਪਣੀ ਮਰਜੀ ਕਰਨੀ ਹੈ। ਅਸੀਂ
ਆਪ ਕੀ ਸੁਣਾਉਣਾ ਹੈ, ਸਾਡੀ ਮਰਜੀ ਹੈ। ਉਹ ਕੀ ਕਰਦੇ ਹਨ, ਕਿਹੜਾ ਇਤਿਹਾਸ ਸੁਣਾਉਂਦੇ ਹਨ,
ਉਨ੍ਹਾਂ ਦੀ ਮਰਜੀ ਹੈ।"
ਇਹ ਸੁਨਹਿਰੀ ਮੌਕਾ ਹੈ ਦੁਨੀਆ
ਨੂੰ ਦੱਸਣ ਦਾ ਕਿ ਜਿਹੜੇ ਵੀ ਤੁਹਾਡੇ ਖਿਲਾਫ ਬੋਲਦੇ ਨੇ ਖ਼ਾਲਸਾ ਨਿਊਜ਼ ਸਮੇਤ ਕਿ ਭਾਈ ਸਾਬ
ਅੱਖਾਂ 'ਚ ਅੱਖਾਂ ਪਾ ਕੇ ਗੱਲ ਵੀ ਕਰ ਸਕਦੇ, ਸਿਰਫ ਜ਼ੁਮਲੇਬਾਜ਼ੀ ਨਹੀਂ ਕਰਦੇ, ਕਰ ਦਿਉ ਸਭ
ਦੇ ਮੂੰਹ ਬੰਦ! ਖ਼ਾਲਸਾ ਨਿਊਜ਼ ਕਿਸੇ ਅਖੌਤੀ ਜਥੇਦਾਰੀ ਪ੍ਰੰਪਰਾ ਨੂੰ ਨਹੀਂ ਮੰਨਦੀ ਤੇ ਨਾ
ਹੀ ਅਕਾਲ ਤਖ਼ਤ 'ਤੇ ਪੇਸ਼ੀਆਂ ਦੇ ਹੱਕ ਵਿੱਚ ਹੈ, ਪਰ ਵੀਚਾਰ ਲਈ ਸੱਦੇ ਨੂੰ ਮੌਕਾ ਸਮਝਣਾ
ਚਾਹੀਦਾ ਹੈ ਆਪਣੀ ਸੋਚ ਅਤੇ ਵੀਚਾਰਾਂ ਦੀ ਪ੍ਰੋੜਤਾ ਲਈ, ਇਸ ਲਈ "ਭਗੌੜੇ" ਹੋਣ ਦਾ ਕਲੰਕ
ਆਪਣੇ ਮੱਥੇ 'ਤੇ ਨਾ ਲਗਵਾਉ।
ਬਾਕੀ... ਖ਼ਾਲਸਾ ਨਿਊਜ਼ ਨੂੰ ਪਤਾ ਹੈ ਕਿ ਭਾਈ ਸਾਬ ਦੀ ਡੋਰ ਕਿੱਥੋਂ ਹਿਲਦੀ ਹੈ, ਤੇ
ਜਿਨ੍ਹਾਂ ਦੇ ਹਿਲਾਇਆਂ ਕੰਮ ਹੋ ਰਿਹਾ ਹੈ, ਉਨ੍ਹਾਂ ਦਾ ਕੁੱਝ ਨਹੀਂ ਜੇ ਜਾਣਾ, ਤੇ ਤੁਹਾਡਾ
.... !!!