Khalsa News homepage

 

 Share on Facebook

Main News Page

ਡਾ. ਪ੍ਰਿਅੰਕਾ ਰੈੱਡੀ ਗੈਂਗ ਰੇਪ ਅਤੇ ਫਰਜ਼ੀ ਪੁਲਿਸ ਮੁਕਾਬਲਾ
-: ਸੰਪਾਦਕ ਖ਼ਾਲਸਾ ਨਿਊਜ਼
06.12.19

ਨੋਟ: ਕੁਮੈਂਟ ਕਰਣ ਤੋਂ ਪਹਿਲਾਂ ਪੋਸਟ ਨੂੰ ਪੜ੍ਹ ਸਮਝ ਲਿਉ। ਇਹ ਪਤਾ ਹੈ ਕਿ ਕਈਆਂ ਨੇ ਕਹਿਣਾ ਤੇਰੀ ਭੈਣ ਨਾਲ ਨਹੀਂ ਹੋਇਆ ਨਾ, ਕਾਨੂੰਨ ਪਹਿਲਾਂ ਕਿੱਥੇ ਸੀ........ ਪਰ ਖ਼ਾਲਸਾ ਨਿਊਜ਼ ਦੇ ਇਹ ਆਪਣੇ ਵੀਚਾਰ ਹਨ, ਹਰ ਕਿਸੇ ਦਾ ਸਾਡੇ ਵੀਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।

ਡਾ. ਪ੍ਰਿਅੰਕਾ ਰੈੱਡੀ ਗੈਂਗ ਰੇਪ ਦੇ ਮੁਜ਼ਰਮਾਂ ਸ਼ਿਵਾ, ਕੇਸ਼ਵ, ਨਵੀਨ ਅਤੇ ਪਾਸ਼ਾ ਦਾ ਹੈਦਰਾਬਾਦ ਪੁਲਿਸ ਵੱਲੋਂ ਫਰਜ਼ੀ ਮੁਕਾਬਲਾ ਬਣਾਉਣ 'ਤੇ ਖੁਸ਼ ਹੋਣ ਵਾਲੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਭਾਵੇਂ ਬਲਾਤਕਾਰੀਆਂ ਨੂੰ ਸਜ਼ਾ ਮਿਲੀ ਉਹ ਸਹੀ ਹੈ, ਪਰ ਪੁਲਿਸ ਦੀ ਕਾਰਵਾਈ ਸ਼ੱਕੀ ਹੈ। ਇਹ ਫਰਜ਼ੀ ਮੁਕਾਬਲਾ ਨਿਆਂ ਨਹੀਂ ਹੈ, ਭਾਰਤੀ ਕਾਨੂੰਨ ਸੰਵਿਧਾਨੀਦੀ ਨਲਾਇਕੀ ਤੇ ਅਸਫਲਤਾ ਹੈ।

ਬਲਾਤਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਛੇਤੀ ਤੇ ਮਿਸਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਇਹ ਘਿਨੌਣਾ ਅਪਰਾਧ ਘੱਟ / ਖ਼ਤਮ ਹੋ ਸਕੇ। ਪਰ ਜਿਸ ਹਿਸਾਬ ਨਾਲ ਪੁਲਿਸ ਨੇ ਇਹ ਕਾਰਾ ਕੀਤਾ ਹੈ, ਉਹ ਖ਼ਤਰਨਾਕ ਕਾਰਵਾਈ ਹੈ। ਉਨਾਂਵ ਵਿੱਚ ਵੀ ਬਲਾਤਕਾਰ ਦਾ ਅਪਰਾਧੀ ਕੁਲਦੀਪ ਸੇਂਗਰ ਜਿਹੜਾ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦਾ MLA ਹੈ, ਜੇਲ ਤੋਂ ਬਾਹਰ ਆਇਆ ਤੇ ਜਿਸ ਮਹਿਲਾ ਦਾ ਬਲਾਤਕਾਰ ਕੀਤਾ ਸੀ, ਉਹਨੂੰ ਮਾਰ ਗਿਆ, ਕਿਉਂਕਿ ਉਹ ਰਸੂਖ ਵਾਲਾ ਸੀ। ਸਰਮਾਏਦਾਰਾਂ ਨੂੰ ਬਚਾਉਣਾ ਤੇ ਹੋਰਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨਾ ਖਤਰਨਾਕ ਰੁਝਾਨ ਬਣ ਸਕਦਾ ਹੈ। ਆਸਾ ਰਾਮਬਾਪੂ, ਰਾਮ ਰਹੀਮ, ਨਿਤਿਆਨੰਦ ਅਤੇ ਹੋਰ ਅਨੇਕਾਂ ਹੀ ਰਸੂਖਦਾਰ ਲੋਕ ਇਨ੍ਹਾਂ ਦਾ ਕਦੋਂ ਮੁਕਾਬਲਾ ਹੋਣਾ? ਕਦੇ ਵੀ ਨਹੀਂ... ਇਹ ਕੋਈ ਛੋਟੀ ਕਾਰਵਾਈ ਨਹੀਂ, ਇਸਦੇ ਸਿੱਟੇ ਗੰਭੀਰ ਨਿਕਲ ਸਕਦੇ ਨੇ।

ਬਜਾਏ ਇਸਦੇ ਜੇ ਪੁਲਿਸ ਅਤੇ ਅਦਾਲਤਾਂ ਆਪਣਾ ਸਹੀ ਕੰਮ ਕਰਣ, ਅਤੇ ਬਲਾਤਕਾਰੀਆਂ ਨੂੰ ਮਿਲਦੀ ਸਜ਼ਾ ਛੇਤੀ ਦੇਣ ਭਾਵੇਂ ਉਹ ਕੋਈ ਵੀ ਹੋਵੇ, ਤਾਂ ਉਸਦਾ ਫਾਇਦਾ ਜ਼ਿਆਦਾ ਹੈ। ਖਾਸ ਕਰਕੇ ਸਿੱਖਾਂ ਨੂੰ ਪੰਜਾਬ ਵਿੱਚ ਹੋਏ ਫਰਜ਼ੀ ਮੁਕਾਬਲੇ ਨਹੀਂ ਭੁੱਲਣੇ ਚਾਹੀਦੇ।

ਅੰਤ ਵਿਚ... ਪ੍ਰਿਅੰਕਾ ਰੈੱਡੀ ਨਾਲ ਜੋ ਹੋਇਆ ਉਹ ਬਹੁਤ ਮਾੜਾ ਤੇ ਸ਼ਰਮਨਾਕ ਸੀ, ਅਤੇ ਇਹ ਭਾਰਤ ਵਿੱਚ ਇਸਤਰੀਆਂ ਨਾਲ ਵਾਪਰ ਰਹੇ ਘਿਨੌਣੇ ਅਪਰਾਧਾਂ ਦੀ ਭਿਆਨਕ ਤਸਵੀਰ ਹੈ। ਧਾਰਮਿਕ ਤੌਰ 'ਤੇ ਔਰਤ ਨੁੰ ਪੂਜਣ ਵਾਲੇ ਅਖੌਤੀ ਧਰਮੀ ਲੋਕ, ਅਸਲੀਅਤ ਵਿੱਚ ਕੁੱਖਾਂ ਵਿੱਚ ਔਰਤ ਨੂੰ ਮਾਰਦੇ, ਔਰਤਾਂ ਨਾਲ ਬਲਾਤਕਾਰ ਕਰ ਰਹੇ ਹਨ। ਇਹ ਸਭ ਕੁਕਰਮ ਸਿਰਫ ਵਿਦਿਆ ਅਤੇ ਅਕਲ ਤੋਂ ਕੰਮ ਲੈਣ ਨਾਲ ਹੀ ਬੱਚ ਸਕਦੇ ਹਨ। ਸ਼ੁਰੂ ਤੋਂ ਹੀ ਬੱਚਿਆਂ ਨੂੰ ਸਭਿਯਤਾ ਤੇ ਸਲੀਕੇ ਨਾਲ ਕਿਵੇਂ ਰਹਿਣਾ ਹੈ ਸਿਖਾਉਣਾ, ਔਰਤਾਂ, ਬਜ਼ੁਰਗਾਂ ਅਤੇ ਹੋਰਾਂ ਦੀ ਇੱਜ਼ਤ ਕਰਣੀ ਸਿਖਾਉਣ ਦੇ ਨਾਲ ਨਾਲ, ਚੋਣਾਂ ਵੇਲੇ ਸਹੀ ਉਮੀਦਵਾਰਾਂ ਦਾ ਚੁਣਾਵ, ਆਪਣੇ ਨਿੱਕੇ ਨਿੱਕੇ ਕੰਮਾਂ ਲਈ ਰਿਸ਼ਵਤਾਂ ਨਾ ਦੇਣੀਆਂ, ਆਪਣੇ ਮੁਫਾਦ ਲਈ ਸਰਕਾਰੀ ਤੰਤਰ ਨੂੰ ਨਾ ਵਰਤਣਾ, ਅਦਾਲਤਾਂ ਅਤੇ ਪੁਲਿਸ ਵੱਲੋਂ ਸਹੀ ਤੇ ਠੋਸ ਕੰਮ ਕਰਣ ਦੇ ਨਾਲ ਹੀ ਕੁੱਝ ਸੁਧਾਰ ਹੋ ਸਕਦਾ ਹੈ। ਨਹੀਂ ਤਾਂ ਐਸੇ ਕੁਕਰਮ ਹੁੰਦੇ ਰਹਿਣਗੇ ਉਹ ਭਾਵੇਂ ਵਹਿਸ਼ੀ ਲੋਕ ਕਰਣ ਜਾਂ ਫਰਜ਼ੀ ਮੁਕਾਬਲਿਆਂ ਨਾਲ ਸਰਕਾਰੀ ਕਾਤਲ।

ਇਸ ਵਿਸ਼ੇ 'ਤੇ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਦਾ ਲੇਖ ਬਹੁਤ ਸਟੀਕ ਹੈ, ਜੋ ਕਹਿੰਦੇ ਹਨ ਕਿ ਫਰਜ਼ੀ ਮੁਕਾਬਲਿਆਂ ਲਈ ਮਹਾਰਾਸ਼ਟਰਾ ਪੁਲਿਸ ਬਹੁਤ ਮਸ਼ਹੂਰ ਹੈ ਜੋ ਮੁੰਬਈ ਦੇ ਬਦਮਾਸ਼ਾਂ ਨੂੰ ਮਾਰਣ ਲਈ ਫਰਜ਼ੀ ਮੁਕਾਬਲੇ ਕਰਦੀ ਹੈ। ਪੰਜਾਬ ਪੁਲਿਸ ਨੇ ਵੀ ਫਰਜ਼ੀ ਮੁਕਾਬਲਿਆਂ ਵਿੱਚ ਸਿੱਖਾਂ ਨੂੰ ਮਾਰਿਆ। ਉੱਰਤ ਪ੍ਰਦੇਸ਼ ਪੁਲਿਸ ਨੇ ਵੀ ਕਈ ਫਰਜ਼ੀ ਮੁਕਾਬਲੇ ਯੋਗੀ ਆਦਿਯਨਾਥ ਦੇ ਮੁੱਖ ਮੰਤਰੀ ਬਣਦਿਆਂ 2017 ਵਿੱਚ ਕੀਤੇ। ਫਰਜ਼ੀ ਮੁਕਾਬਲੇ ਪੁਲਿਸ ਵੱਲੋਂ ਸਰਕਾਰੀ ਕਤਲ ਹਨ। ਭਾਰਤੀ ਸੰਵਿਧਾਨ ਦੀ ਧਾਰਾ 21 ੳਨੁਸਾਰ "ਕਿਸੇ ਵੀ ਵਿਅਕਤੀ ਨੂੰ ਜਾਨੋ ਨਹੀਂ ਮਾਰਿਆ ਕਾ ਸਕਦਾ ਜਦੋਂ ਤੱਕ ਕਾਨੂੰਨ ਅਨੁਸਾਰ ਉਹ ਆਪਣਾ ਪੱਖ ਨਾ ਪੇਸ਼ ਕਰ ਸਕੇ।"

Source: https://www.theweek.in/news/india/2019/12/06/opinion-fake-encounters-are-cold-blooded-murders-by-the-police.html?fbclid=IwAR3InmAtSBwC3Ci0gx9dWfLam1GOBr_EKFusO9Szgf0I9IHPCNU0Wh_vMbQ

OPINION: Fake encounters are cold-blooded murders by the police

Katju argues in the Hyderabad incident, it seems evident the ‘encounter’ was fake.

By Markandey Katju December 06, 2019 14:47 IST

The killing of four men, who allegedly raped and murdered a woman veterinarian in Hyderabad, in an encounter by police on Friday again raises questions about the validity of the tool of extra-judicial killings devised and resorted to by a large section of the Indian police.

In the Hyderabad incident, it seems evident that the ‘encounter’ was fake. The four accused were in police custody and were unarmed. So how could there have been a 'genuine' encounter?

Encounters were widely practised by the Maharashtra Police to deal with the Mumbai underworld, by the Punjab Police against Sikhs demanding Khalistan and by the Uttar Pradesh Police after Yogi Adityanath became the chief minister in 2017.

The truth is that such encounters are in fact not clashes at all but cold-blooded murders by the police.

Article 21 of the Constitution states, “No person will be deprived of his life or personal liberty except in accordance with the procedure established by law.”

This means that before depriving a person of his life, the state is required to put up that person on trial in accordance with the provisions of the Criminal Procedure Code. In that trial, the accused must be informed of the charges against him, and then given an opportunity to defend himself (through counsel) and only then, if found guilty, can he be convicted and executed.

Fake encounters, on the other hand, completely sidestep and circumvent this legal procedure, as they really mean bumping off someone without a trial. Hence, such encounters are totally unconstitutional.

Policemen often justify encounters by saying that there are some dreaded criminals against whom no one will dare to give evidence, and so the only way to deal with them is by fake encounters. The problem, however, is that this is a dangerous philosophy, and can be misused. For instance, if a businessman wants to eliminate a rival businessman, he can give a bribe to some unscrupulous policemen to bump off that rival in a fake encounter after having him declared a terrorist.

In Prakash Kadam vs Ramprasad Vishwanath Gupta, 2011, the Supreme Court observed that fake encounters by the police are nothing but cold-blooded murders, and those committing them must be given death sentence, treating them in the category of ‘rarest of rare cases’. In paragraph 26 of that judgment, it was observed “Trigger happy policemen who think they can kill people in the name of ‘encounter’ and get away with it should know that the gallows await them.”

I will conclude by quoting from a judgment of justice A.N. Mulla of the Allahabad High Court. “I say this with all sense of responsibility: There is not a single lawless group in the country whose record of crime comes anywhere near that of the single organised unit called the Indian Police Force. Policemen in general, barring a few, seem to have come to the conclusion that crime cannot be investigated and security cannot be preserved by following the law, and it can only be achieved by breaking or circumventing the law,” Mulla had observed.

Justice Markandey Katju retired from the Supreme Court in 2011.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top