ਜਿਹੜੇ ਅੱਜ ਰੌਲ਼ਾ ਪਾਉਂਦੇ ਹਨ ਕਿ ਹਾਏ ਪ੍ਰੋ.
ਦਰਸ਼ਨ ਸਿੰਘ ਨੇ ਅਰਦਾਸ ਬਦਲ ਦਿੱਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਛਕਾਇਆ
ਆਦਿ... ਇਹ ਕੰਮ ਸਿਰਫ ਉਹ ਦ੍ਰਿੜਤਾ ਵਾਲੇ ਸਿੱਖ ਕਰ ਸਕਦੇ ਹਨ, ਜਿਹੜੇ ਵਾਕਿਆ ਹੀ ਗੁਰਮਤਿ
ਨੂੰ ਪ੍ਰਣਾਏ ਹੋਏ ਹਨ। ਸੌ ਸਾਲ ਤੋਂ ਵੀ ਪਹਿਲਾਂ ਪੰਥ ਦਾ
ਸੁਧਾਰਵਾਦੀ ਪੰਥ ਰਤਨ ਬਾਬੂ ਤੇਜਾ ਸਿੰਘ ਭਸੌੜ ਜਿਸ ਨੇ ਸਾਰੀ ਉਮਰ ਲਈ ਛੇਕਿਆ
ਜਾਣਾ ਪ੍ਰਵਾਨ ਕੀਤਾ, ਪਰ ਧਰਮ ਵਿੱਚ ਰਲ਼ਾਵਟ ਪ੍ਰਵਾਨ ਨਹੀਂ ਕੀਤੀ।
ਇਹ ਪਹਿਲੇ ਸ਼ਖਸ ਸੀ
ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਨਾਂ ਰਾਗਮਾਲਾ ਤੋਂ ਪ੍ਰਕਾਸ਼ਿਤ ਕੀਤੀ।
ਇਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਦਸਮ ਗ੍ਰੰਥ ਵਿਰੁੱਧ
ਆਵਾਜ਼ ਉਠਾਈ।
ਉਨ੍ਹਾਂ ਨੂੰ ਅਕਾਲ ਤਖ਼ਤ 'ਤੇ ਕਾਬਜ਼ ਮਸੰਦਾਂ ਵੱਲੋਂ
09 ਅਗਸਤ 1928 ਵਿੱਚ, ਹਜ਼ੂਰ ਸਾਹਿਬ ਵੱਲੋਂ 13 ਜਨਵਰੀ 1929, ਪਟਨਾ ਸਾਹਿਬ ਵੱਲੋਂ 27
ਮਾਰਚ 1929, ਕੇਸਗੜ੍ਹ ਸਾਹਿਬ ਵੱਲੋਂ 22 ਅਗਸਤ 1929 ਵਿੱਚ ਛੇਕਿਆ ਗਿਆ। ਪਰ ਤੇਜਾ ਸਿੰਘ
ਜੀ ਨੇ ਕਿਸੇ ਦੀ ਪਰਵਾਹ ਨਾ ਕੀਤੀ।
ਉਨ੍ਹਾਂ ਵਲੋਂ ਲਿਖੀ ਭਗੌਤੀ ਪ੍ਰਬੋਧ ਦੇ ਕੁੱਝ ਅੰਸ਼
ਪੇਸ਼ ਹਨ, ਜਿਸ ਵਿੱਚ ਉਨ੍ਹਾਂ ਨੇ "ਪ੍ਰਿਥਮ ਭਗੌਤੀ..."
ਕੱਡ ਕੇ "ਪ੍ਰਿਥਮ ਸਤਿਨਾਮੁ ਸਿਮਰਕੈ..." ਕੀਤਾ।