ਜਦੋਂ ਦਾ ਧੂਤਿਆਂ ਵੱਲੋਂ ਅਖੌਤੀ
ਜਥੇਦਾਰ ਨੂੰ ਸਾਧ ਢੱਡਰੀਆਂਵਾਲੇ ਨੂੰ ਛੇਕਣ ਦੀ ਅਪੀਲ ਕੀਤੀ ਗਈ ਹੈ ਉਸ ਦਿਨ ਤੋਂ ਸਾਧ
ਦੀਆਂ ਉਲਟਬਾਜੀਆਂ ਸ਼ੁਰੂ ਹੋ ਗਈਆਂ। ਪਿਛਲੇ ਸਮੇਂ ਵਿੱਚ ਵੀ ਕਈ ਸ਼ਖਸੀਅਤਾਂ ਇਸ
ਛੇਕਣ ਵਾਲੇ ਡਰਾਮੇ ਨਾਲ ਛੇਕੀਆਂ ਜਾ ਚੁਕੀਆਂ ਹਨ, ਪਰ ਕਿਸੇ
ਨੇ ਵੀ ਕੋਈ ਡਰਾਮੇਬਾਜ਼ੀ ਨਹੀਂ ਕੀਤੀ। ਅਗਲੇ ਛੇਕੇ ਗਏ ਤਾਂ ਵੀ ਉਹ ਚੜ੍ਹਦੀਕਲਾ
ਵਿੱਚ ਰਹੇ ਤੇ ਅੱਜ ਤੱਕ ਵੈਸੇ ਹੀ ਪ੍ਰਚਾਰ ਵਿੱਚ ਜੁਟੇ ਹਨ।
ਪਰ ਜਿਸ ਸਾਧ ਦੀ ਦੁਕਾਨਦਾਰੀ ਡਰਾਮੇਬਾਜ਼ੀਆਂ ਰੌਲ਼ੇ ਰੱਪੇ ਕਰਕੇ
ਚਲਦੀ ਹੋਵੇ, ਤੇ ਦੁਕਾਨਦਾਰੀ ਬੰਦ ਹੋਣ ਦੇ ਡਰੋਂ ਉਲਟਬਾਜ਼ੀਆਂ ਸ਼ੁਰੂ ਕਰ ਦਿੱਤੀਆਂ।
ਹਰ ਸਮਾਗਮ, ਹਰ ਇੰਟਰਵੀਊ ਵਿੱਚ ਉਹੀ ਮੈਂਨੂੰ ਇਨ੍ਹਾਂ ਨੇ ਛੇਕ ਦੇਣਾ... ਮੈਂਨੂੰ ਇਨ੍ਹਾਂ
ਨੇ ਛੇਕ ਦੇਣਾ..., ਇਹ ਤਾਂ ਪਹਿਲਾਂ ਹੀ ਡਰੀ ਜਾਂਦਾ ਛੇਕ ਹੋਣੋ,
ਜਿਸ ਨਾਲ ਲੋਕਾਂ ਵਿੱਚ ਪਹਿਲਾਂ ਹੀ ਮਾਹੌਲ ਤਿਆਰ ਕਰ ਸਕੇ, ਜਿਸ ਨਾਲ ਇਸਦੀਆਂ ਭੇਡਾਂ,
ਕੁੱਝ ਕੁ ਪ੍ਰਬੰਧਕ ਅਖੌਤੀ ਜਥੇਦਾਰਾਂ 'ਤੇ
ਦਬਾਅ ਪ੍ਰੈਸ਼ਰ ਪਾ ਸਕਣ........... ਆਪਣੀ
ਦੁਕਾਨ ਚਾਲੂ ਰਖਣ ਲਈ। ਜਿਨ੍ਹਾਂ ਨੂੰ ਛੇਕ ਹੋਣ ਦਾ ਡਰ ਨਾ ਹੋਵੇ, ਉਹ ਪਰਵਾਹ ਨਹੀਂ
ਕਰਦੇ, ਨਾ ਰੌਲ਼ਾ ਪਾਉਂਦੇ। ਅੰਦਰੋਂ ਡਰਦਾ, ਬਾਹਰੋਂ ਜੋਧੇ ਹੋਣ
ਦਾ ਡਰਾਮਾ ਕਰਦਾ।
ਕਈ ਪੁੱਛਦੇ ਇਹ ਸੂਰਜ ਪ੍ਰਕਾਸ਼ ਗ੍ਰੰਥ
ਵਿਚਲੀਆਂ ਗੱਪਾਂ ਤੇ ਅਸ਼ਲੀਲਤਾ ਬਾਰੇ ਤਾਂ ਬੋਲਦਾ, ਪਰ ਅਖੌਤੀ ਦਸਮ ਗ੍ਰੰਥ ਬਾਰੇ ਨਹੀਂ।
ਇੱਥੇ ਵੀ ਉਹੀ ਕਾਰਣ ਹੈ ਦੁਕਾਨਦਾਰੀ।
ਜਿਹੜੇ ਇਹ ਖੇਖਣ ਕਰਦਾ ਹੈ, ਉਸ ਸਾਰੇ ਦਾ ਖਰਚਾ ਕਿਸੀ ਵੱਡੀ
ਹੀਰੋਇਨ ਨਾਲੋਂ ਘੱਟ ਨਹੀਂ, ਤੇ ਉਸ ਲਈ ਇਹ ਸਭ ਡਰਾਮੇਬਾਜ਼ੀ ਚਲਦੀ ਰਹਿਣੀ ਚਾਹੀਦੀ
ਹੈ। ਜਿਹੜੇ ਗੁਰਦੁਆਰਾ ਸਿਸਟਮ, ਪੁਜਾਰੀਵਾਦ ਆਦਿ ਨੂੰ ਇਹ ਭੰਡਦਾ ਹੈ ਉਹੀ ਕਰਮ ਇਹ ਖੁਦ
ਹਰ ਰੋਜ਼ ਕਰਦਾ ਹੈ। ਜਿਸ ਕਹਾਣੀ ਦਾ ਹਵਾਲਾ ਵਰਿੰਦਰ ਸਿੰਘ ਗੋਲਡੀ ਜੀ ਨੇ ਦਿੱਤਾ ਹੈ ਹੂਬਹੂ
ਇਹ ਗਿਰਝ ਨੇ ਆਪਣਾ ਸਿਰਫ ਰੂਪ ਬਦਲਿਆ ਹੈ, ਲੁੱਟ ਖਸੁੱਟ ਉਹੀ
ਸਾਧਾਂ ਵਾਲੀ ਹੀ ਹੈ... ਤੇ ਇਸੀ ਪ੍ਰਭੂਸੱਤਾ ਕਾਇਮ ਰੱਖਣ ਲਈ ਇਹ ਕੋਈ ਨਾ ਕੋਈ
ਡਰਾਮਾ ਰੱਚਦਾ ਰਹਿੰਦਾ ਹੈ ਕਿ ਇਸਦੀ ਦੁਕਾਨਦਾਰੀ ਚਲਦੀ ਰਹੇ।
ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਲਿਖਿਆ ਗਿਆ ਸੀ ਕਿ ਇਹ ਸਾਧ ਇੱਕ ਵਿਉਪਾਰੀ ਹੈ ਤੇ ਇਸਨੂੰ
ਵਿਉਪਾਰ ਕਰਨਾ ਖੂਬ ਆਉਂਦਾ ਹੈ ਤੇ ਭੇਡਾਂ ਮੁੰਨਣ ਦਾ ਖੂਬ ਤਜ਼ੁਰਬਾ ਹੈ...
ਭੇਡੋ ਮੁੰਨ ਹੋਈ ਚੱਲੋ!!!