-
ਜਿਸ ਦੇਸ਼ ਵਿੱਚ ਨਹਾਉਂਦੀਆਂ ਹੋਈਆਂ ਕੁੜੀਆਂ
ਦੇ ਕਪੜੇ ਚੁਰਾਉਣ ਵਾਲੇ ਨੂੰ ਪ੍ਰਭੂ ਲੀਲਾ
ਰੱਬ ਦੀ ਲੀਲਾ ਕਿਹਾ ਜਾਂਦਾ ਹੋਵੇ,
- ਆਪਣੀ ਹੀ ਧੀ ਦਾ ਬਲਾਤਕਾਰ ਕਰਣ ਵਾਲੇ
ਨੂੰ ਸ੍ਰਿਸ਼ਟੀ ਦਾ ਰਚਣਹਾਰ ਕਿਹਾ ਜਾਂਦਾ ਹੋਵੇ,
- ਜਿੱਥੇ ਲਿੰਗ ਅਤੇ ਯੋਨੀ ਦੀ ਪੂਜਾ
ਕੀਤੀ ਜਾਂਦੀ ਹੋਵੇ, ਉਸ ਦੇਸ਼ ਵਿੱਚ ਬਲਾਤਕਾਰ ਨਹੀਂ
ਹੋਣੇਗੇ ਤਾਂ ਹੋਰ ਕੀ ਹੋਵੇਗਾ?
- ਮੰਦਰਾਂ ਵਿੱਚ ਕਾਮੁਕ ਮੂਰਤੀਆਂ,
ਵੱਖ ਵੱਖ ਤਰੀਕਿਆਂ ਨਾਲ ਸੈਕਸ ਕਰਣ ਦੇ ਢੰਗ ਦਰਸਾਉਣੇ,
- ਕਾਮਸੂਤਰ ਅਤੇ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗ੍ਰੰਥਾਂ ਵੱਲੋਂ ਗੰਦ ਫੈਲਾਉਂਦੇ ਹੋਣ
ਉਸ ਦੇਸ਼ ਵਿੱਚ ਕੋਈ ਵੀ ਇਸਤਰੀ ਸੁਰੱਖਿਅਤ ਨਹੀਂ
ਰਹਿ ਸਕਦੀ, ਉਹ ਚਾਹੇ ਕਿਸੇ
ਵੀ ਫਿਰਕੇ ਧਰਮ ਦੀ ਹੋਵੇ।
ਸਵਾਲ ਤਾਂ ਇਹ ਹੈ ਕਿ ਕੀ ਮੌਤ ਦੀ ਸਜ਼ਾ
"ਰੇਪ / ਬਲਾਤਕਾਰ" ਰੋਕ ਸਕਦੀ ਹੈ? ਉਪਰਲੇ ਤੱਲ 'ਤੇ ਦੇਖੀਏ ਤਾਂ ਲਗਦਾ ਹੈ ਕਿ
ਇਸ ਡਰ ਨਾਲ ਸ਼ਾਇਦ ਹੋ ਸਕਦਾ ਹੈ, ਪਰ ਇਸਦਾ ਦੂਸਰਾ ਪੱਖ ਇਹ ਵੀ ਹੈ ਕਿ ਇਸਦਾ ਦੁਰਉਪਯੋਗ
ਵੀ ਹੋ ਸਕਦਾ ਹੈ, ਤੇ ਭੋਲੇ ਭਾਲੇ ਵਿਅਕਤੀ ਇਸਦੀ ਚਪੇਟ ਵਿੱਚ ਆ ਸਕਦੇ ਹਨ। ਐਸੇ ਕਈ ਮਸਲੇ
ਪਿਛਲੇ ਸਮੇਂ ਵਿੱਚ ਆ ਚੁਕੇ ਹਨ ਜਦੋਂ ਮੁੰਡਿਆਂ ਨੂੰ ਗਲਤ ਇਲਜ਼ਾਮ ਲਗਾ ਕੇ ਫਸਾਇਆ ਗਿਆ ਤੇ
ਉਨ੍ਹਾਂ ਦੀ ਜ਼ਿੰਦਗੀ ਖਰਾਬ ਕੀਤੀ ਗਈ। ਛੋਟੀਆਂ ਬੱਚੀਆਂ, ਔਰਤਾਂ 'ਤੇ ਹੁੰਦੇ ਬਲਾਤਕਾਰ ਤੇ
ਮੁਜ਼ਰਿਮਾਂ ਨੂੰ ਸਖਤ ਸਜ਼ਾਵਾਂ ਨਾ ਦੇਣੀਆਂ ਇਸਦਾ ਵੱਡਾ ਕਾਰਣ ਹੈ।
ਆਸੀਫਾ ਤੋਂ ਲੈਕੇ ਰੈਡੀ ਤੱਕ ਪੁਲਿਸ ਅਤੇ ਅਦਾਲਤਾਂ ਦਾ ਕੰਮ
ਨੀਵੇਂ ਪੱਧਰ ਦਾ ਰਿਹਾ। ਤੇ ਲੋਕਾਂ ਵੱਲੋਂ ਵੀ ਸਿਰਫ ਮੋਮਬੱਤੀ ਮਾਰਚਾਂ ਤੱਕ
ਸੀਮਿਤ ਰਹਿਣਾ, ਤੇ ਫਿਰ ਮੁੜ੍ਹਕੇ ਹੋਰ ਵਾਰਦਾਤ ਹੋਣ 'ਤੇ ਰੌਲ਼ਾ ਪਾਉਣਾ ਸਾਡੀ ਫਿਤਰਤ ਬਣ
ਚੁਕੀ ਹੈ। ਪੁਲਿਸ ਨੂੰ, ਅਦਾਲਤਾਂ ਨੂੰ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਹੋਏ ਦਰਿੰਦਿਆਂ
ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਤੇ ਉਹ ਵੀ ਛੇਤੀ।
...ਤੇ ਬਲਾਤਕਾਰ ਸਿਰਫ ਜਿਸਮਾਨੀ ਨਹੀਂ,
ਮਾਂ ਭੈਣ ਦੀਆਂ ਗਾਹਲ਼ਾਂ ਕੱਢਣੀਆਂ ਬਲਾਤਕਾਰ ਤੋਂ ਘੱਟ ਨਹੀਂ, ਜਿਸ ਵਿੱਚ ਕਥਿਤ
ਸਿੱਖ ਬਹੁਤ ਅਗਾਂਹ ਲੰਘ ਚੁਕੇ ਨੇ। ਭਾਂਵੇਂ ਉਹ ਸੰਪਰਦਾਈ, ਟਕਸਾਲੀ ਜਾਂ ਆਪਣੇ ਆਪ ਨੂੰ
ਅਗਾਂਹਵਧੂ ਅਖਵਾਉਣ ਵਾਲੇ ਹੋਣ, ਹਰ ਰੋਜ਼ ਬਲਾਤਕਾਰ ਕਰਦੇ ਨੇ...
ਕੀ ਇਸ ਪਾਸੇ ਕਿਸੇ ਦਾ ਧਿਆਨ ਹੈ?
ਮਾਂ ਪਿਉ ਨੂੰ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ
ਇਨ੍ਹਾਂ ਬਦਕਾਰੀਆਂ ਤੋਂ ਸੁਚੇਤ ਕਰਨਾ ਚਾਹੀਦਾ ਹੈ, ਤਾਂ ਕਿ ਜਿਸ ਤਰ੍ਹਾਂ ਉਹ ਆਪਣੀਆਂ
ਧੀਆਂ 'ਤੇ ਸ਼ਿਕੰਜੇ ਵਿੱਚ ਰੱਖਦੇ ਹਨ, ਆਪਣੇ ਪੁੱਤਰਾਂ ਨੂੰ ਵੀ ਬੰਦੇ ਬਣਾ ਕੇ ਰੱਖਣ।
ਇਸ ਅਲਾਮਤ ਨੂੰ ਘਟਾਉਣ ਦਾ ਤਰੀਕਾ ਨੈਤਿਕ ਸਿੱਖਿਆ ਤੇ ਪੁਲਿਸ/ਅਦਾਲਤਾਂ ਦਾ ਛੇਤੀ ਤੇ ਸਹੀ
ਰੂਪ ਵਿੱਚ ਕੰਮ ਕਰਨਾ ਹੀ ਹੈ।