Khalsa News homepage

 

 Share on Facebook

Main News Page

ਨਾਨਕਸ਼ਾਹੀ ਕੈਲੰਡਰ ਅਤੇ ਗਿਆਨੀ ਗੁਰਜੀਤ ਸਿੰਘ ਦਾ ਚੈਲੰਜ
-: ਸੰਪਾਦਕ ਖ਼ਾਲਸਾ ਨਿਊਜ਼
28.11.19

ਬੀਤੇ ਦਿਨ ਇੱਕ ਪੋਸਟ ਦੇਖੀ ਜਿਸ ਵਿੱਚ ਸੰਪਰਦਾਈ ਸੋਚ ਦੇ ਧਾਰਣੀ ਗਿਆਨੀ ਗੁਰਜੀਤ ਸਿੰਘ ਨੇ ਆਪਣੇ ਵੱਲੋਂ ਤਰੀਕ ਅਤੇ ਸਮਾਂ ਮਿੱਥ ਕੇ ਨਾਨਕਸ਼ਾਹੀ ਕੈਲੰਡਰ ਨੂੰ ਸਹੀ ਸਾਬਤ ਕਰਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਚੈਲੰਜ ਕੀਤਾ। ਇਨ੍ਹਾਂ ਦੀ ਪੋਸਟ ਹੇਠ ਕੈਲੰਡਰ ਮਾਹਰ ਸ.ਸਰਵਜੀਤ ਸਿੰਘ ਸੈਕਰਾਮੈਂਟੋ ਨੇ ਇਹ ਕੁਮੈਂਟ ਪਾਇਆ ਹੈ, ਪਰ ਅਜੇ ਜਵਾਬ ਨਹੀਂ ਆਇਆ।

"ਗਿਆਨੀ ਗੁਰਜੀਤ ਸਿੰਘ ਜੀ, ਤੁਹਾਡੀ ਪੋਸਟ ਸਪੱਸ਼ਟ ਨਹੀਂ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ (ਨਾਨਕਸ਼ਾਹੀ ਸੰਮਤ ੫੪੯ ) ਦੀ ਫੋਟੋ ਪਾ ਕੇ ਤੁਸੀਂ ਲਿਖਿਆ ਹੈ ਕਿ "ਨਕਲੀ ਨਾਨਕਸ਼ਾਹੀ ਕੈਲੰਡਰ ਨੂੰ ਸਹੀ ਸਾਬਤ ਕਰਨ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ"। ਗਿਆਨੀ ਜੀ, ਸ਼੍ਰੋਮਣੀ ਕਮੇਟੀ ਵੱਲੋ ਮਾਰਚ 2010 ਈ: ਤੋਂ ਪਿਛੋਂ ਜਿਹੜਾ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਉਹ ਤਾ ਹੈ ਹੀ ਨਕਲੀ ਨਾਨਕਸ਼ਾਹੀ। ਇਸ ਨੂੰ ਸਹੀ ਸਾਬਿਤ ਕਿਵੇਂ ਕੀਤਾ ਜਾ ਸਕਦਾ ਹੈ? ਆਪਣੀ ਪੋਸਟ ਨੂੰ ਦੁਬਾਰਾ ਸੋਧ ਕੇ ਪਾਓ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ।"

ਇਨ੍ਹਾਂ ਭਾਈ ਜੀ ਨੂੰ ਇਹ ਸਲਾਹ ਹੈ ਕਿ ਜਦੋਂ ਕਿਸੇ ਨੂੰ ਚੈਲੰਜ ਕਰਨਾ ਹੋਵੇ ਤਾਂ ਆਪਣਾ ਸਮਾਂ ਤੇ ਸਥਾਨ ਦੇ ਬਜਾਏ ਜਿਨ੍ਹਾਂ ਮਾਹਰਾਂ ਨੂੰ ਚੈਲੰਜ ਕਰਨਾ ਹੋਵੇ, ਤਾਂ ਖੁੱਲਾ ਚੈਲੰਜ ਦੇਈਦਾ। ਭਾਈ ਜੀ ਨੇ ਆਪਣੇ ਵੱਲੋਂ 27 ਤਰੀਕ ਨੂੰ ਪੋਸਟ ਪਾਕੇ ਤੇ ਆਪ ਹੀ 30 ਨਵੰਬਰ ਦੀ ਤਰੀਕ ਤੇ ਸਮਾਂ 5 ਵਜੇ ਦਾ ਪਾਕੇ ਆਪਣੀ ਖਿੱਲੀ ਹੀ ਉੜਾਈ ਹੈ। ਆਪਣੀ ਬੱਲੇ ਬੱਲੇ ਕਰਵਾਉਣ ਲਈ 3 ਕੁ ਦਿਨਾਂ ਦਾ ਸਮਾਂ ਰੱਖ ਕੇ ਬਾਅਦ ਵਿੱਚ ਕੱਛਾਂ ਵਜਾਉਣੀਆਂ ਕਿ ਦੇਖਿਆ ਮੈਂ ਤਾਂ ਸਮਾਂ ਦਿੱਤਾ ਸੀ, ਤੇ ਫਿਰ ਆਪਣੇ ਫੇਸਬੁੱਕ ਤੇ ਹੋਰ ਚੈਨਲਾਂ 'ਤੇ ਜਾ ਕੇ ਟਾਹਰਾਂ ਮਾਰਨੀਆਂ ਕਿ ਕੋਈ ਆਇਆ ਹੀ ਨਹੀਂ।

ਨਾਲ 10 ਲੱਖ ਡਾਲਰ ਦਾ ਇਨਾਮ... 10 ਲੱਖ ਡਾਲਰ ਮਤਲਬ ਕਿ 1 ਮਿਲੀਅਨ ਡਾਲਰ!!! ਜੇ ਅਮਰੀਕਨ ਡਾਲਰ ਦੀ ਔਸਤ ਕੀਮਤ ਅੱਜ ਦੀ ਤਰੀਕ ਵਿੱਚ ਲਾਈਏ ਤਾਂ 7.1 ਕਰੋੜ ਰੁਪਏ... ਤੇ ਜੇ ਕੈਨੇਡੀਅਨ ਡਾਲਰ ਨਾਲ ਲਾਈਏ ਤਾਂ ਲਗਭਗ 5.3 ਕਰੋੜ ਰੁਪਏ!!! ਉਹ ਭਾਈ ਜੀ ਕਦੇ ਦੇਖੇ ਵੀ ਹਨ ਐਨੇ ਰੁਪਏ??? ਇਨ੍ਹਾਂ ਨੂੰ ਪਤਾ ਕਿ ਐਸੀ ਜਭਲੀਆਂ ਮਾਰੋ ਕਿ ਕੋਈ ਆਵੇ ਹੀ ਨਾ, ਤੇ ਨਾ ਪੈਸੇ ਦੇਣੇ ਪੈਣ!!! ਇਹ ਸੰਪਰਦਾਈ ਸੋਚ ਦੀ ਬਹੁਤਪੁਰਾਣੀ ਤੇ ਘਿਸੀ ਪਿਟੀ ਸੋਚ ਹੈ।

ਜੇ ਵਾਕਿਆ ਹੀ ਸੁਹਿਰਦ ਹੁੰਦੇ ਤਾਂ ਐਸੀ ਜਭਲ਼ੀ ਨਾ ਮਾਰਦੇ ਤੇ ਕੈਲੰਡਰ ਮਾਹਿਰਾਂ ਨਾਲ ਰਾਬਤਾ ਕਰਕੇ ਸਮਾਂ ਤੇ ਤਰੀਕ ਮਿੱਥ ਕੇ ਵੀਚਾਰ ਕਰਦੇ, ਪਰ ਐਸੇ ਲੋਕ ਸਿਰਫ ਜੌਨੀ ਜੋਕਰ ਬਾਬੇ ਦੀ ਤਰ੍ਹਾਂ ਫੋਕੀ ਸ਼ੁਹਰਤ ਭਾਲ਼ਦੇ ਹਨ, ਕਿ ਕੋਈ ਟੁੱਕੜ ਪਾ ਦੇਵੇ ਤੇ ਇਨ੍ਹਾਂ ਦੀ ਵੀ ਕੋਈ ਬੁਕੱਤ ਹੋਵੇ ਫਿਰ ਇਨ੍ਹਾਂ ਨੂੰ ਵੀ ਬਾਹਰਲੇ ਵੀਜ਼ੇ ਆਸਾਨੀ ਨਾਲ ਮਿਲ ਸਕਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top