Khalsa News homepage

 

 Share on Facebook

Main News Page

ਨੀਲਾ, ਜੌਨੀ ਜੋਕਰ ਅਤੇ ਮਿਥਿਹਾਸ
-: ਸੰਪਾਦਕ ਖ਼ਾਲਸਾ ਨਿਊਜ਼
26.11.19

✌️ ਦੋ ਕੁ ਦਿਨ ਪਿੱਛੇ ਜੌਨੀ ਜੋਕਰ ਦੀ ਗੱਲਬਾਤ ਸੁਣੀ ਜਿਸ ਵਿੱਚ ਕੁੱਝ ਕੁ ਕਿਤਾਬਾਂ ਨੂੰ ਦਿਖਾ ਕੇ ਕਹਿ ਰਿਹਾ ਸੀ ਕਿ "ਮੈਂ ਪਾਗਲ ਆਂ ਜਾਂ ਦਿਮਾਗ ਮੇਰਾ ਹਿੱਲਿਆ, ਮੈਂ ਉਹ ਸੁਣਾਇਆ ਜੋ ਇਤਿਹਾਸ ਵਿੱਚ ਲਿਖਿਆ ਹੈ।" ਉਹ ਕਿਤਾਬਾਂ ਦਾ ਸੈਟ ਦਿਖਾਇਆ ਜੋ ਰੂਮੀ ਡੇਰਾ ਭੂਚੋਂ ਕਲਾਂ ਵਾਲੇ ਸਾਧ ਨੇ ਕਿਸੇ ਸਤਿਨਾਮ ਸਿੰਘ ਡਰੋਲੀ ਵਾਲੇ ਕੋਲੋਂ ਲਿਖਵਾਈਆਂ। ਉਹ ਜਿਸ ਤਰੀਕੇ ਨਾਲ ਜੌਨੀ ਜੋਕਰ ਨੇ ਗੱਪ ਕਹਾਣੀਆਂ ਨੂੰ ਇਤਿਹਾਸ ਦੱਸਿਆ, ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਸੇ ਤਰ੍ਹਾਂ ਹੀ ਅਖੌਤੀ ਦਸਮ ਗ੍ਰੰਥ, ਬਾਲੇ ਵਾਲੀ ਜਨਮਸਾਖੀ ਅਤੇ ਹੋਰ ਜਨਮ ਸਾਖੀਆਂ, ਗੁਰਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼), ਗੁਰ ਬਿਲਾਸ ਪਾ. 6 ਤੇ 10 ਅਤੇ ਹੋਰ ਕੂੜ ਕਬਾੜ ਗ੍ਰੰਥ ਸਾਡੇ ਕਥਿਤ ਇਤਿਹਾਸਕ ਗ੍ਰੰਥ ਬਣੇ।

👉 20-25 ਸਾਲ ਪਿੱਛੇ ਲਿਖੀਆਂ ਕਿਤਾਬਾਂ ਜੇ ਇਤਿਹਾਸ ਬਣ ਸਕਦੀਆਂ ਹਨ, ਤਾਂ ਸਦੀਆਂ ਪਹਿਲਾਂ ਲਿਖੀਆਂ ਤੇ ਲਿਖਾਈਆਂ ਗਏ ਗ੍ਰੰਥ ਜੋ ਹੁਣ ਪੁਰਾਤਨ ਗ੍ਰੰਥਾਂ ਦੇ ਨਾਮ ਹੇਠ ਪ੍ਰਚਾਰੇ ਜਾ ਰਹੇ ਹਨ, ਉਹ ਵੀ ਤਾਂ ਇਸੇ ਕੜੀ ਦਾ ਹਿੱਸਾ ਹਨ। ਐਸੀ ਕੂੜ ਕਬਾੜ ਲਿਖਤਾਂ 100 ਸਾਲ ਬਾਅਦ ਪੁਰਾਤਨ ਬਣ ਜਾਣਗੀਆਂ, ਫਿਰ ਇਨ੍ਹਾਂ ਨੂੰ ਰੱਦ ਕਰਨਾ ਕੋਈ ਸੌਖਾ? ਇਹੀ ਗੱਲ ਸਿੱਖ ਅਖਵਾਉਣ ਵਾਲੇ ਸਮਝ ਨਹੀਂ ਰਹੇ ਕਿ ਇਹੀ ਵਿਉਂਤ ਹੈ ਗੁਰਮਤਿ ਵਿਰੋਧੀ ਤਾਕਤਾਂ ਦੀ ਕਿ ਐਸੀਆਂ ਲਿਖਤਾਂ ਤਿਆਰ ਕੀਤੀਆਂ ਜਾਣ ਜਿਹੜੀਆਂ ਸਮਾਂ ਪੈਣ 'ਤੇ ਸਾਹਮਣੇ ਰੱਖੀਆਂ ਜਾਣ ਤੇ ਕਿਹਾ ਜਾ ਸਕੇ ਕਿ ਜੀ ਦੇਖ ਲਵੋ ਇਹ ਤਾਂ ਫਲਾਣੀ ਸਦੀ ਵਿੱਚ ਛਪੀਆਂ ਸੀ, ਉਸ ਵੇਲੇ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ, ਤੁਸੀਂ ਸਿਆਣੇ ਜੰਮ ਪਏ?

✍️ ਜਦੋਂ ਤੱਕ ਸਿੱਖ ਅਖਵਾਉਣ ਵਾਲੇ ਸਿਆਣੇ ਨਹੀਂ ਹੁੰਦੇ (ਜਿਸਦੀ ਕੋਈ ਆਸ ਨਹੀਂ) ਉਦੋਂ ਤੱਕ ਜੌਨੀ ਜੋਕਰ, ਭਰਮਗਿਆਨੀ ਠਾਕੁਰ ਸਿੰਘ, ਗਪੌੜ ਸ਼੍ਰੋਮਣੀ ਗੁਰਬਚਨ ਸਿੰਘ ਭਿੰਡਰਾਂਵਾਲਾ, ਧੁੰਮਾ, ਠਾਕੁਰ ਸਿੰਘ ਗੱਪੀ, ਗੱਪਇਕਬਾਲ ਸਿੰਘ, ਬੰਟੀ ਭਈਆ, ਪਰਚੀ ਭਈਆ, ਕੁਲਵੰਤ ਸਿੰਘ, ਪਿੰਦਰਪਾਲ ਸਿੰਘ, ਇਕਬਾਲ ਸਿੰਘ ਪਟਨੇ ਵਰਗੇ ਲੋਕ ਐਸੇ ਗ੍ਰੰਥਾਂ ਦਾ ਗੰਦ ਦੁਨੀਆ ਸਾਹਮਣੇ ਖਿਲਾਰਦੇ ਰਹਿਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top