-
"ਕਿਆਫਿਆਂ" ਤੇ "ਸ਼ਾਇਦ"
ਉੱਤੇ ਆਧਾਰਿਤ ਖੱਪਗ੍ਰੇਡਾਂ ਦੀਆਂ ਖੋਜਾਂ ਅਖੇ "ਸ਼ਾਇਦ ਹਰਿ
ਰਾਇ ਸਾਹਿਬ ਅਤੇ ਹਰਕ੍ਰਿਸ਼ਨ ਸਾਹਿਬ ਕਾਰਜਕਾਰੀ ਗੁਰੂ ਹੀ ਰਹੇ ਹੋਣਗੇ" ; "ਹਰਿਗੋਬਿੰਦ
ਸਾਹਿਬ ਪਾਤਸ਼ਾਹ ਬਣਨ ਦੀ ਖੁਵਾਹਿਸ਼ ਹੀ ਲਗਦਾ ਰਾਜਪੂਤ ਰਾਜਿਆਂ ਵੱਲ ਵੇਖ ਕੇ ਜਾਗੀ"।
ਖੱਪਗ੍ਰੇਡ ਹਰਨੇਕ ਵੱਲੋਂ ਸ਼ੇਅਰ ਕੀਤੀ ਆਪਣੇ ਵਾਲ 'ਤੇ ਇੱਕ ਹੋਰ ਬਕਵਾਸ "ਕਾਰਜਕਾਰੀ
ਗੁਰੂਆਂ ਦੀ ਤਰਜ ਤੇ ਕਾਰਜਕਾਰੀ ਜਥੇਦਾਰ" ਨੂੰ ਪੜ੍ਹ ਹੈਰਾਨੀ ਤਾਂ ਨਹੀਂ ਹੋਈ
ਕਿਉਂਕਿ ਇਨ੍ਹਾਂ ਦੀ ਕਰਤੂਤਾਂ ਜੱਗ ਜਾਹਿਰ ਨੇ, ਪਰ ਆਮ ਲੋਕਾਂ ਤੱਕ ਇਨ੍ਹਾਂ ਬਦਬੱਖਤਾਂ
ਦੀਆਂ ਕਾਲ਼ੀਆਂ ਕਰਤੂਤਾਂ ਸਾਹਮਣੇ ਰੱਖਣੀਆਂ ਜ਼ਰੂਰੀ ਹਨ।
ਇਨ੍ਹਾਂ ਦੀ ਖੋਜਾਂ "ਸ਼ਾਇਦ", "ਮੈਂਨੂੰ ਇਉਂ ਲਗਦਾ... " 'ਤੇ
ਟਿਕੀਆਂ ਹਨ। ਇੱਕ ਪਾਸੇ ਤਾਂ ਸਾਧ ਢੱਡਰੀਆਂਵਾਲੇ ਦੀਆਂ ਭੇਡਾਂ ਇਤਿਹਾਸ 'ਤੇ
ਲਾਲ ਲਕੀਰ ਫੇਰਣ ਨੂੰ ਆਖਦੀਆਂ, ਤੇ ਦੂਜੇ ਪਾਸੇ ਉਸੇ
ਇਤਿਹਾਸ ਨੂੰ ਵਰਤ ਵੀ ਰਹੀਆਂ, ਤੇ ਆਪਣੀ ਘਟੀਆ ਪੱਧਰ ਦੀ ਸੋਚ ਨਾਲ ਹੋਰ ਹੀ ਊਲ ਜ਼ਲੂਲ ਨੂੰ
ਇਤਿਹਾਸ ਬਣਾ ਕੇ ਪੇਸ਼ ਕਰ ਰਹੀਆਂ।
ਠੱਗ ਹਰਨੇਕ ਨੂੰ
ਵੱਲੋਂ ਸ਼ੇਅਰ ਕੀਤੇ ਲੇਖ ਵਿੱਚ ਲਿਖੀਆਂ ਕੁੱਝ ਗੱਲਾਂ :
"ਰੱਬ ਦੇ ਗੁਲਾਮ ਇਤਿਹਾਸਕਾਰ
ਕਹਿੰਦੇ ਹਨ ਕੇ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਹਿੰਮਤ
ਦੇ ਕੇ ਆਪਣੇ ਨਾਲ ਅਜਾਦ ਕਰਵਾ ਕੇ ਲਿਆਏ, ਪਰ ਸਮਕਾਲੀ ਇਤਿਹਾਸ ਦੇ ਪਾਤਰਾਂ ਨੂੰ
ਖੰਘਾਲੀਏ ਤਾਂ ਹਰਗੋਬਿੰਦ ਸਾਹਿਬ ਨੂੰ ਪਾਤਸ਼ਾਹ
ਬਨਣ ਦੀ ਖਵਾਹਿਸ਼ ਹੀ ਲੱਗਦਾ ਰਾਜਪੂਤ ਰਾਜਿਆਂ ਵੱਲ ਵੇਖ ਕੇ ਜਾਗੀ,
ਸ਼ਾਇਦ ਹਰਗੋਬਿੰਦ ਸਹਿਬ ਦੀ ਜਿੰਦਾ ਦਿਲੀ ਨੇ ਕੈਦ ਰਾਜਪੂਤ ਰਾਜਿਆਂ ਵਿੱਚ ਰੂਹ ਫੂਕੀ
ਅਤੇ ਜਿਸਦੇ ਮੁਕਾਬਲੇ ਰਾਜਪੂਤਾਂ ਤੋਂ ਸ਼ਾਹੀ
ਠਾਠ ਨਾਲ ਰਹਿਣ ਦੀ ਗੁੜ੍ਹਤੀ ਹਰਗੋਬਿੰਦ ਸਾਹਿਬ ਨੂੰ ਪਹਿਲੀ ਵਾਰ ਮਿਲੀ।"
ਤੇ ਅੰਤ ਵਿੱਚ ਇਹ ਲਿਖਣਾ :
"ਸ਼ਾਇਦ ਹਰਿ ਰਾਇ ਸਾਹਿਬ ਅਤੇ
ਹਰਕ੍ਰਿਸ਼ਨ ਸਾਹਿਬ ਕਾਰਜਕਾਰੀ ਗੁਰੂ ਹੀ ਰਹੇ ਹੋਣਗੇ ਤੇਗਬਹਾਦੁਰ ਸਾਹਿਬ ਦੀ ਗੈਰ
ਮੌਜੂਦਗੀ ਵਿੱਚ !!?!!"
👁️ ਕਾਰਜਕਾਰੀ ਦਾ ਮਤਲਬ "Temporary,
acting, officiating..." ਹੁੰਦਾ,
- ਕੀ 7ਵੇਂ ਤੇ 8ਵੇਂ ਗੁਰੂ ਨੂੰ
ਡੰਗ ਟਪਾਉਣ ਲਈ ਗੁਰੂ ਦੀ ਪੋਸੀਸ਼ਨ ਮਿਲੀ ਸੀ?
-
ਕੀ ਗੁਰੂ ਵੀ ਕਦੀ "ਕਾਰਜਕਾਰੀ" ਹੁੰਦਾ?
ਲਿਖਣ ਨੂੰ ਬਹੁਤ ਕੁੱਝ ਹੈ, ਪਰ ਹੁਣ ਇਹ ਪਾਠਕਾਂ ਦੇ ਸਾਹਮਣੇ ਹੈ
ਕਿ ਕੀ ਇਹ ਸਾਧ ਦੀਆਂ ਭੇਡਾਂ ਦਾ ਮੁੱਖ ਟੀਚਾ ਗੁਰੂ, ਗੁਰਬਾਣੀ, ਤੇ ਸਿੱਖ ਇਤਿਹਾਸ (ਗੁਰਮਤਿ
ਨਾਲ ਮੇਲ ਖਾਂਦਾ) 'ਤੇ ਹੀ ਹਮਲੇ ਕਰਨਾ ਨਹੀਂ? ਪੂਰਾ ਲੇਖ ਇਉਂ
ਹੈ: