Khalsa News homepage

 

 Share on Facebook

Main News Page

ਅਫਵਾਹਾਂ ਤੋਂ ਬਚੋ... ਜਗਮੀਤ ਸਿੰਘ ਕੈਨੇਡਾ ਦੇ ਡਿਪਟੀ ਪ੍ਰਧਾਨਮੰਤ੍ਰੀ ਨਹੀਂ ਹਨ
💢⚠️Beware of Rumours... Jagmeet Singh is NOT Deputy PM of Canada
-: ਸੰਪਾਦਕ ਖ਼ਾਲਸਾ ਨਿਊਜ਼
24.10.19

ਜਿਸ ਦਿਨ ਦੀਆਂ ਕੈਨੇਡਾ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣਨ ਦੀਆਂ ਖ਼ਬਰਾਂ ਆਈਆਂ, ਉਸੇ ਦਿਨ ਤੋਂ ਸਿੱਖ ਅਖਵਾਉਣ ਵਾਲਿਆਂ ਨੇ ਅਫਵਾਹਾਂ ਦਾ ਦੌਰ ਚਾਲੂ ਕਰ ਦਿੱਤਾ ਅਖੇ... ਜਗਮੀਤ ਸਿੰਘ ਕੈਨੇਡਾ ਦੇ ਡਿਪਟੀ ਪ੍ਰਧਾਨਮੰਤ੍ਰੀ ਬਣ ਗਏ ਹਨ... ਤੇ ਕਈਆਂ ਨੇ ਫੇਸਬੁੱਕ ਤੇ ਵਾਟਸਐਪ 'ਤੇ ਆਪਣੇ ਨਾਮ ਹੇਠ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਹੈਰਾਨੀ ਹੁੰਦੀ ਹੈ ਕਿ ਅੱਜ ਦੇ ਦੌਰ ਵਿੱਚ ਜਦੋਂ ਹਰ ਇੱਕ ਖਬਰ ਦਾ ਸੱਚ ਜਾਨਣ ਲਈ ਗੂਗਲ 'ਤੇ ਸਰਚ ਕਰ ਦਿਆਂ ਸਹੀ ਮਾਲੂਮਾਤ ਹੋ ਜਾਂਦੀ ਹੈ, ਪਰ ਅਫਵਾਹਾਂ ਫੈਲਾਉਣ ਵਾਲੇ ਬਸ ਆਪਣਾ ਕੰਮ ਦੱਬੀ ਰੱਖਦੇ ਹਨ।

ਜਗਮੀਤ ਸਿੰਘ ਦੀ NDP ਪਾਰਟੀ ਨੇ ਇਸ ਵਾਰ ਦੀਆਂ ਚੋਣਾਂ ਵਿੱਚ ਸਿਰਫ 24 ਸੀਟਾਂ ਜਿੱਤੀਆਂ ਹਨ ਜੋ ਕਿ ਪਿਛਲੀ ਵਾਰ 2015 ਦੀਆਂ ਚੋਣਾਂ ਨਾਲੋਂ Approx. 50% ਘੱਟ ਹਨ। ਪਿਛਲੀ ਵਾਰ Thomas Mulcair ਅਧੀਨ ਐਨ.ਡੀ.ਪੀ.  ਨੇ 44 ਸੀਟਾਂ ਜਿੱਤੀਆਂ ਸਨ। ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ਚੰਗੀ ਰਹੀ ਹੈ ਤੇ ਆਪਣੀ ਸੀਟ ਜਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਤੋਂ ਉਮੀਦਾਂ ਹਨ ਕਿ ਉਹ ਆਪਣੀ ਪਾਰਟੀ ਨੂੰ ਉੱਚਾ ਚੁਕਣਗੇ।

ਸਿੱਖਾਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ, ਉਨ੍ਹਾਂ ਦੀ ਸਿੱਖ ਦਿੱਖ ਕਰਕੇ ਸਾਡੀ ਸਾਂਝ ਛੇਤੀ ਬਣ ਜਾਂਦੀ ਹੈ, ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਜਗਮੀਤ ਸਿੰਘ ਕੈਨੇਡਾ ਦੀ ਪਾਰਟੀ ਦੇ ਨੁਮਾਇੰਦੇ ਹਨ, ਨਾ ਕਿ ਸਿੱਖਾਂ ਦੇ ਨੁਮਾਇੰਦੇ। ਉਲਾਰ ਬਿਰਤੀ ਨੂੰ ਛੱਡ ਕੇ ਜਿਸ ਦੇਸ਼ ਵਿੱਚ ਐਨੀ ਆਜ਼ਾਦੀ ਨਾਲ ਕਿਸੇ ਨੂੰ ਉੱਚ ਅਹੁਦੇ 'ਤੇ ਜਾਣ ਦਾ ਮੌਕਾ ਮਿਲਿਆ ਹੈ, ਉਸਨੂੰ ਧਾਰਮਿਕ ਰੰਗਤ ਦੇਣਾ ਗਲਤ ਹੈ। ਜਦੋਂ ਜਗਮੀਤ ਸਿੰਘ ਨੇ LGBT community ਦੀ ਗਲ ਕੀਤੀ (ਜੋ ਕਿ ਉਹ ਕਰਦੇ ਹਨ), Gay Pride Parade ਵਿੱਚ ਹਿੱਸਾ ਲਿਆ (ਜੋ ਕਿ ਉਨ੍ਹਾਂ ਨੇ ਸ਼ਿਰਕਤ ਕੀਤੀ) ਤਾਂ ਸਿੱਖ ਅਖਵਾਉਣ ਵਾਲਿਆਂ ਨੇ ਫਿਰ ਜਗਾਮੀਤ ਸਿੰਘ ਦੇ ਦੁਆਲੇ ਹੋ ਜਾਣਾ... ਖੁਸ਼ੀ ਹੁੰਦੀ ਹੈ, ਤੇ ਹੋਣੀ ਵੀ ਚਾਹੀਦੀ ਹੈ ਕਿ ਆਪਣੀ ਕੌਮ ਦਾ ਬੰਦਾ ਐਨੇ ਉੱਚੇ ਅਹੁਦੇ 'ਤੇ ਹੈ, ਪਰ ਸੰਜਮ ਰੱਖਣਾ ਜ਼ਰੂਰੀ ਹੈ, ਰਾਜਨੀਤੀ ਵਿੱਚ ਕੰਮ ਦੇਖਿਆ ਕਰੋ, ਨਾ ਕਿ ਬਾਹਰੀ ਦਿੱਖ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top