Share on Facebook

Main News ਪੰਨਾ

ਉਂਞ ਤਾਂ 'ਤੁਕ ਤਤਕਰਾ' ਵਿਚ ਨਿਗਾਹ ਮਾਰੀਏ ਤਾਂ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਇਹ ਲਫ਼ਜ਼ ਮਿਲ ਜਾਣਗੇ: ਨਾਨਕ ਨੀਚ, ਨਾਨਕ ਸੁਆਮੀ, ਨਾਨਕ ਸਾਇਰ, ਨਾਨਕ ਸੋਹਣ, ਨਾਨਕ ਸਾਹਿਬ, ਨਾਨਕ ਸਿਖ, ਨਾਨਕ ਸੰਤ, ਨਾਨਕ ਸਾਧੂ. ਨਾਨਕ ਸਾਧ, ਨਾਨਕ ਸੇਵਕ, ਨਾਨਕ ਗਿਆਨੀ, ਨਾਨਕ ਗੁਰ, ਨਾਨਕ ਗੁਰਮੁਖ, ਨਾਨਕ ਜੋਗੀ, ਨਾਨਕ ਜਾਚਕ, ਨਾਨਕ ਜਨ, ਨਾਨਕ ਦਾਸ, ਨਾਨਕ ਦਾਸਨ, ਨਾਨਕ ਦਾਤਾ, ਨਾਨਕ ਦੀਨ, ਨਾਨਕ ਭਗਤ, ਨਾਨਕ ਰਾਜ, ਨਾਨਕ ਰਾਮ, ਨਾਨਕ ਲਾਲ, ਨਾਨਕ ਵਿਚਾਰਾ, ਨਾਨਕ ਗਰੀਬ, ਨਾਨਕ ਚੰਦ ਵਗ਼ੈਰਾ। ਭਲਕ ਨੂੰ ਕੋਈ ਗੁਰੂ ਜੀ ਦੇ ਨਾਂ ਨਾਲ ਇਨ੍ਹਾਂ ਵਿਚੋਂ ਕੋਈ ਪਿਛੇਤਰ ਵੀ ਲਾ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਵਿਚ ਜੂ ਲਿਖਿਆ ਹੈ! - ਡਾ: ਹਰਜਿੰਦਰ ਸਿੰਘ ਦਿਲਗੀਰ

ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪ੍ਰਮਾਣ:
-: ਸੰਪਾਦਕ ਖ਼ਾਲਸਾ ਨਿਊਜ਼ 11.10.19

ਗੁਰੂ ਨਾਨਕ ਜੀ ਦੇ 550ਵੀਂ ਸ਼ਤਾਬਦੀ 'ਤੇ ਸਿੱਖ ਅਖਵਾਉਣ ਵਾਲੇ ਗੁਰੂ ਉਪਦੇਸ਼ ਦੇ ਨਾਲ ਨਾਲ ਘੱਟੋ ਘੱਟ ਆਪਣੇ ਗੁਰੂ ਦਾ ਨਾਮ ਤਾਂ ਸਹੀ ਲੈਣਾ ਸ਼ੁਰੂ ਕਰਣ, ਇਹੀ ਇੱਕ ਛੋਟੀ ਜਿਹੀ ਪ੍ਰਾਪਤੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪ੍ਰਮਾਣ:

ਨਾਨਕ ਸਾਹਿਬੁ

ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥ ਪੰਨਾ  146
ਨਾਨਕ 
ਸਾਹਿਬ ਸਦਾ ਦਇਆਰਾ ॥੪੯॥ ਪੰਨਾ  260
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ 
ਸਾਹਿਬ ਦਾਤਿ ॥੨॥ ਪੰਨਾ  321
ਨਾਨਕ 
ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ ਪੰਨਾ  688
ਨਾਨਕ 
ਸਾਹਿਬੁ ਅਵਰੁ ਨ ਦੂਜਾ ਨਾਮਿ ਤੇਰੈ ਵਡਿਆਈ ॥੨॥ ਪੰਨਾ  688

ਨਾਨਕ ਸਤਗੁਰੁ

ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥ ਪੰਨਾ  22
ਏਕੋ ਨਾਮੁ ਹੁਕਮੁ ਹੈ ਨਾਨਕ 
ਸਤਿਗੁਰਿ ਦੀਆ ਬੁਝਾਇ ਜੀਉ ॥੫॥ ਪੰਨਾ  72
ਖੁਲੜੇ ਕਪਾਟ ਨਾਨਕ 
ਸਤਿਗੁਰ ਭੇਟਤੇ ॥੧॥ ਪੰਨਾ  80
ਨਾਨਕ 
ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥ ਪੰਨਾ  140
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ ਪੰਨਾ  318

ਨਾਨਕ ਸਾਧ

ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥ ਪੰਨਾ  258
ਨਾਨਕ 
ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥ ਪੰਨਾ  271
ਨਾਨਕ 
ਸਾਧ ਪ੍ਰਭੂ ਬਨਿਆਈ ॥੩॥ ਪੰਨਾ  271
ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ ਪੰਨਾ  272 
ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥੮੨॥ ਪੰਨਾ  750

ਨਾਨਕ ਸੰਤ

ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ ॥੧॥ ਪੰਨਾ  254
ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ ਪੰਨਾ  280
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ 
ਸੰਤ ਸੇਵਾ ॥੨॥੮॥੩੯॥
ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥ ਪੰਨਾ  1222
ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥ ਪੰਨਾ  1306

ਨਾਨਕ ਦਾਸੁ

ਨਾਨਕ ਦਾਸੁ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ॥੪॥੫॥ ਪੰਨਾ  13
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ 
ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ ਪੰਨਾ  97
ਨਾਨਕ 
ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥ ਪੰਨਾ  102

ਨਾਨਕ ਸੁਆਮੀ

ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥ ਪੰਨਾ  826
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥ ਪੰਨਾ  1230

ਨਾਨਕ ਦੇਵ

ਸੋ ਵਸੈ ਇਤੁ ਘਰਿ ਜਿਸੁ ਗੁਰੂ ਪੂਰਾ ਸੇਵ ॥ ਅਬਿਚਲ ਨਗਰੀ ਨਾਨਕ ਦੇਵ ॥੮॥੧॥ ਪੰਨਾ  430
ਦਰਸਨ ਪਿਆਸ ਬਹੁਤੁ ਮਨਿ ਮੇਰੈ ॥ ਮਿਲੁ ਨਾਨਕ ਦੇਵ ਜਗਤਗੁਰ ਕੇਰੈ ॥ ਪੰਨਾ 1304
ਗੁਰ ਨਾਨਕ 
ਦੇਵ ਗੋਵਿੰਦ ਰੂਪ ॥੮॥੧॥ ਪੰਨਾ  1192

ਨਾਨਕ ਦੇਉ

ਸਲੋਕੁ ਮਃ ੨ ॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥ ਪੰਨਾ 150

ਨਾਨਕ ਸਾਧੂ

ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥ ਪੰਨਾ  211
ਨਾਨਕ ਸਾਧੂ ਕੈ ਕੁਰਬਾਨ ॥੪॥ ਪੰਨਾ  271

ਨਾਨਕ ਰਾਮ

ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥ ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥ ਪੰਨਾ 1387

ਨਾਨਕ ਸਾਇਰ

ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ ਪੰਨਾ  434

ਨਾਨਕੁ ਨੀਚੁ

ਨਾਨਕੁ ਨੀਚੁ ਕਹੈ ਵੀਚਾਰੁ ॥ ਪੰਨਾ  4

ਨਾਨਕ ਸਾਕਤ

ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨਿ ॥ ਪੰਨਾ  854

ਨਾਨਕ ਸਾਧਪੂਰਨ ਭਗਵਾਨ

ਨਾਨਕ ਸਾਧਪੂਰਨ ਭਗਵਾਨ ॥੪॥ ਪੰਨਾ  251

ਨਾਨਕ ਸਚਾ ਪਾਤਿਸਾਹੁ

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਪੰਨਾ  17

ਨਾਨਕ ਚੰਦੁ

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥ ਪੰਨਾ  1399


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top