ਕੀ ਇਹ ਦੋਗਲਾਪਨ ਨਹੀਂ...??? ਕਿ ਜਿਸ
ਗ੍ਰੰਥ ਨੂੰ ਗੁਰੂ ਦੇ ਨਾਂ 'ਤੇ ਮੜ੍ਹਿਆ ਗਿਆ ਹੋਵੇ ਤੇ ਜਿਸ ਵਿੱਚ 60% ਗੰਦ ਭਰਿਆ ਹੋਵੇ,
ਉਸ ਅਖੌਤੀ ਦਸਮ ਗ੍ਰੰਥ ਬਾਰੇ ਢੱਡਰੀਆਂਵਾਲੇ ਦੀ ਬੋਲਤੀ ਬੰਦ ਹੈ। ਜਿਸ ਗ੍ਰੰਥ
ਨੂੰ ਗਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕੀਤਾ ਗਿਆ ਹੋਵੇ, ਜਿਸ ਵਿੱਚੋਂ ਨਿਤਨੇਮ ਲਈ
ਗਿਣਤੀ ਵਿੱਚ ਰਚਨਾਵਾਂ ਜ਼ਿਆਦਾ ਰੱਖੀਆਂ ਗਈਆਂ ਹੋਣ, ਪਾਹੁਲ ਦੇਣ ਲੱਗਿਆਂ ਵੀ ਉਹੀ ਰਚਨਾਵਾਂ
ਪ੍ਰਧਾਨ ਹੋਣ, ਤੇ ਅਰਦਾਸ ਦੀ ਸ਼ੁਰੁਆਤ ਵੀ ਚੰਡੀ ਦੀ ਵਾਰ ਵਿੱਚੋਂ ਕੀਤੀ ਗਈ ਹੋਵੇ... ਤੇ
ਇਸ ਗ੍ਰੰਥ ਬਾਰੇ ਬਿਲੁਕਲ ਚੁੱਪ, ਸੁੰਨਸਾਨ ਚੁੱਪ। ਤੇ
ਗੁਰ ਪ੍ਰਤਾਪ ਸੂਰਜ ਗ੍ਰੰਥ ਬਾਰੇ ਕਾਵਾਂ ਰੌਲ਼ੀ।
ਹੈ ਨਾ ਦੋਗਲਾਪਨ???
ਸ. ਆਤਮਜੀਤ ਸਿੰਘ, ਕਾਨਪੁਰ ਨੇ ਇਸੇ ਵਿਸ਼ੇ 'ਤੇ
ਲਿਖਿਆ ਹੈ
ਵੱਡਾ ਰੋਗ ਕਿਹੜਾ ....?
ਸੂਰਜ ਪ੍ਰਕਾਸ਼
ਗ੍ਰੰਥ ਨਾਲੋਂ ਕਈ ਗੁਣਾ ਵੱਧ ਅਸ਼ਲੀਲਤਾ ਅਖੌਤੀ ਦਸਮ ਗ੍ਰੰਥ ਵਿਚ ਭਰੀ ਪਈ ਹੈ,
ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੇ ਤੇ ੫੦੦ ਤੋਂ ਵੱਧ ਪੰਨੇ ਅਸ਼ਲੀਲਤਾ ਨਾਲ ਲਿਖ ਕੇ ਕਾਲੇ
ਕਰ ਦਿੱਤੇ .... ਸਿਰਫ਼ ਇੰਨਾਂ ਹੀ ਨਹੀਂ ਸੂਰਜ ਪ੍ਰਕਾਸ਼ ਗ੍ਰੰਥ ਨਾਲੋਂ ਕਈ ਗੁਨਾਂ ਵੱਧ
ਪ੍ਰਚਾਰ ਅਖੌਤੀ ਦਸਮ ਗ੍ਰੰਥ ਦਾ ਨਿਤਾ ਪ੍ਰਤੀ ਸਾਡੇ ਗੁਰੂ ਘਰਾਂ ਵਿਚ ਹੋ ਰਿਹਾ ਹੈ ..
ਜਾਪ, ਚੌਪਈ {ਮਹਾਕਾਲ ਅੱਗੇ ਬੇਨਤੀ}, ਭਗੌਤੀ ਅੱਗੇ ਅਰਦਾਸ .. ਅਤੇ ਦੋ ਤਖਤਾਂ ਤੇ
ਅਗਿਆਨਤਾ ਵਸ਼ ਇਸਦਾ ਪ੍ਰਕਾਸ਼ {ਹਨੇਰਾ} ਵੀ ਹੋ ਰਿਹਾ ਹੈ ...
👉 ਦਸੋ ਫਿਰ ਵੱਡਾ ਰੋਗ ਕਿਹੜਾ ..?
ਸੂਰਜ ਪ੍ਰਕਾਸ਼ ਗ੍ਰੰਥ ਜਾਂ
ਅਖੌਤੀ ਦਸਮ ਗ੍ਰੰਥ ..?
ਅਖੌਤੀ ਦਸਮ ਗ੍ਰੰਥ ਉਹ ਵੱਡਾ ਰੋਗ ਹੈ ਜੋ ਅਖੌਤੀ ਪ੍ਰਚਾਰਕਾਂ,
ਨਿਹੰਗ ਜਥੇਬੰਦੀਆਂ, ਟਕਸਾਲੀਆਂ ਰਾਹੀਂ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਜਦ ਕੀ ਇਸ
ਗ੍ਰੰਥ ਦਾ ਬਹੁਤਾਤ ਹਿੱਸਾ ਬੇ-ਪੜਦ ਹੋ ਚੁੱਕਾ ਹੈ .. ਅਤੇ ਇਸ ਰੋਗ ਦੀ ਪਛਾਣ ਹੋਣ ਤੋਂ
ਬਾਦ ਵੀ ਜੇ ਕੋਈ ਇਸ ਵਾਰੇ ਬੋਲਣ ਲਈ ਸਮਾਂ ਮੰਗੇ ਤੇ ਐਸੇ ਲੋਕਾਂ ਲਈ ਗੁਰੂ ਦਾ ਫੁਰਮਾਨ
ਹੈ ....
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥ {ਪੰਨਾ
੧੩੭੧}
ਅਤੇ ਬਾਬੇ ਨਾਨਕ ਦਾ ਸਿੱਖ ਉਹੀ ਹੋ ਸਕਦਾ ਹੈ ਜੋ ਸਮਾਂ ਰਹਿੰਦੇ ਇਸ ਗ੍ਰੰਥ ਦਾ ਸੱਚ
ਲੁਕਾਈ ਦੇ ਸਾਹਮਣੇ ਰੱਖੇ।