ਰਣਜੀਤ
ਸਿੰਘ ਢੱਡਰੀਆਂਵਾਲੇ ਦੇ ਮਸਲੇ 'ਤੇ ਅਖੌਤੀ ਟਕਸਾਲੀਆਂ ਵੱਲੋਂ ਫਿਰ ਝੂਠ ਦਾ ਸਹਾਰਾ ਲਿਆ
ਗਿਆ ਹੈ, ਤੇ ਆਖਰੀ ਪੱਤਾ ਖੇਡਦਿਆਂ ਅਕਾਲ ਤਖ਼ਤ 'ਤੇ ਕਾਬਜ਼ ਬਾਦਲ - ਧੁੰਮਾਂ
ਜੁੰਡਲੀ ਦੀ ਕੱਠਪੁਤਲੀ ਅਖੌਤੀ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਮੰਗ
ਪੱਤਰ ਸਿਰਫ ਦਿਖਾਵਾ ਹੈ ਇਹ ਧੁੰਮਾ ਜੁੰਡਲੀ ਬੜੇ ਚਿਰ ਤੋਂ ਕੋਈ ਨਾ ਕੋਈ ਬਹਾਨਾ ਲੱਭ ਰਹੀ
ਸੀ।
ਟਕਸਾਲੀ ਅਤੇ ਝੂਠ ਇੱਕ ਸਿੱਕੇ ਦੇ ਦੋ
ਪਹਿਲੂ ਹਨ। ਆਪਣੇ ਜੱਥੇ ਦਾ ਨਾਮ ਟਕਸਾਲ ਵੀ ਇਨ੍ਹਾਂ ਨੇ ਜਰਨੈਲ ਸਿੰਘ
ਭਿੰਡਰਾਂਵਾਲੇ ਦੇ ਸਮੇਂ 'ਚ ਹੀ ਰੱਖਿਆ, ਤੇ ਆਪਣਾ ਕਥਿਤ ਇਤਿਹਾਸ ਬਾਬਾ ਦੀਪ ਸਿੰਘ, ਭਾਈ
ਮਨੀ ਸਿੰਘ ਨਾਲ ਜੋੜ ਲਿਆ, ਜੋ ਕਿ ਸਫੈਦ ਝੂਠ ਤੋਂ ਇਲਾਵਾ ਕੱਖ
ਨਹੀਂ। ਇਨ੍ਹਾਂ ਦੀਆਂ ਮਨੌਤਾਂ ਝੂਠ ਦੇ ਸਹਾਰੇ ਖੜੀਆਂ ਹਨ, ਪਰ ਇਹ ਆਪਣੇ ਆਪ ਨੂੰ
ਸਭ ਤੋਂ ਮਹਾਨ ਸਿੱਧ ਕਰਦੇ ਹਨ, ਜੋ ਕਿ ਚਿੱਟਾ ਨੰਗਾ ਝੂਠ ਹੈ।
ਇਹ ਹਰ ਉਸ ਗ੍ਰੰਥ ਨੂੰ ਮੰਨਦੇ
ਹਨ ਜਿਹੜਾ ਕਿ ਸਿਵਾਏ ਝੂਠ ਅਤੇ ਗੱਪਾਂ ਤੋਂ ਸਿਵਾਏ ਕੱਖ ਨਹੀਂ ਹੈ,
ਜਿਵੇਂ ਕਿ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਗੁਰਪ੍ਰਤਾਪ
ਸੂਰਜ ਗ੍ਰੰਥ (ਸੂਰਜ ਪ੍ਰਕਾਸ਼), ਗੁਰ ਬਿਲਾਸ ਪਾ. 6ਵੀਂ ਅਤੇ 10ਵੀਂ, ਬਾਲੇ ਵਾਲੀ ਜਨਮ
ਸਾਖੀ, ਇਨ੍ਹਾਂ ਦੇ ਗਪੌੜਸ਼ੰਖ ਗੁਰਬਚਨ ਸਿੰਘ ਵੱਲੋਂ ਲਿਖਿਆ ਕੂੜ ਗ੍ਰੰਥ ਗੁਰਬਾਣੀ ਪਾਠ
ਦਰਪਣ... ਅਤੇ ਹੋਰ ਕੂੜ ਕਬਾੜ... ਗੱਲ ਕਿ ਹਰ ਝੂਠ, ਹਰ ਗੱਪ ਗ੍ਰੰਥ ਨੂੰ ਇਹ ਮੰਨਦੇ ਹਨ,
ਤੇ ਇਨ੍ਹਾਂ ਦਾ ਵਿਰੋਧ ਕਰਣ ਵਾਲਿਆਂ ਨੂੰ ਇਹ ਸਿੱਖ ਨਹੀਂ ਮੰਨਦੇ।
ਐਸੇ ਝੂਠੇ ਤੇ ਸਿਰਫਿਰੇ ਲੋਕਾਂ ਦਾ ਸਮੂਹ ਹੈ ਕਥਿਤ ਦਮਦਮੀ
ਟਕਸਾਲ (ਅਸਲ ਵਿੱਚ ਜਥਾ ਭਿੰਡਰਾਂ) ਜੋ ਕਿ ਬ੍ਰਾਹਮਣੀ ਮੱਤ, ਕਰਾਮਾਤਾਂ, ਬਾਹਰਲੇ
ਭੇਖ, ਕਰਮਕਾਂਡ, ਅਖੌਤੀ ਸਿਮਰਨ (ਅਸਲ ਵਿੱਚ ਤੋਤਾ ਰਟਣ) ਆਦਿ ਨੂੰ ਮੰਨਣ ਵਾਲਿਆਂ ਨੂੰ ਹੀ
ਸਿੱਖ ਸਮਝਦਾ ਹੈ। ਇਨ੍ਹਾਂ ਸਿਰਫਿਰਿਆਂ
ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਤੇ ਹਿੱਕ ਠੋਕ ਕੇ ਇਨ੍ਹਾਂ ਦੇ ਖਿਲਾਫ ਅਤੇ ਇਨ੍ਹਾਂ ਦੇ
ਬਣਾਏ ਪੱਪੂਆਂ ਦੀ ਆਖੀ ਗੱਲ ਨੂੰ ਜੁੱਤੀ ਦੀ ਨੋਕ 'ਤੇ ਵੀ ਨਾ ਰੱਖਣਾ ਚਾਹੀਦਾ।
ਖ਼ਾਲਸਾ ਨਿਊਜ਼... ਢੱਡਰੀਆਂਵਾਲੇ ਦੀ ਸਮਰਥਕ ਨਹੀਂ,
ਪਰ ਅਖੌਤੀ ਟਕਸਾਲੀਆਂ ਦੇ ਸਖ਼ਤ ਖਿਲਾਫ
ਹੈ, ਤੇ ਇਨ੍ਹਾਂ ਦੇ ਥਾਪੇ ਜੱਥੇਦਾਰਾਂ ਦੀ ਜੁੱਤੀ ਦੀ ਨੋਕ 'ਤੇ ਵੀ ਨਾ ਰੱਖਣ
ਜੋਗੀ ਔਕਾਤ ਸਮਝਦੀ ਹੈ।
ਹੁਣ ਦੇਖਣਾ ਇਹ ਹੈ ਕਿ ਜਿਨ੍ਹਾਂ ਗੋਲਕਦੁਆਰਿਆਂ ਨੇ
ਪਿਛਲੇ ਸਮੇਂ ਢੱਡਰੀਆਂਵਾਲੇ ਦਾ ਸਾਥ ਦਿੱਤਾ ਸੀ ਜਿਨ੍ਹਾਂ ਵਿੱਚ ਕੈਨੇਡਾ ਦਾ ਡਿਕਸੀ
ਗੁਰਦੁਆਰਾ (ਮਿਸੀਸਾਗਾ), ਕੈਲਗਰੀ, ਸਰੀ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਨੇ ਬੜਾ
ਵੱਦ ਚੱੜ੍ਹ ਕੇ ਵੀਡੀਓ ਵੀ ਬਣਾਈਆਂ ਸੀ, ਕੀ ਜੇਕਰ ਅਖੌਤੀ
ਜੱਥੇਦਾਰਾਂ ਵੱਲੋਂ ਧੂਤਿਆਂ ਦੇ ਹੇਠਾਂ ਲੰਮੇ ਪੈ ਕੇ ਢੱਡਰੀਆਂਵਾਲੇ ਨੂੰ ਛੇਕਿਆ ਜਾਂਦਾ
ਹੈ, ਤਾਂ ਇਹ ਗੋਲਕਦੁਆਰੇ ਦੇ ਪ੍ਰਧਾਨਾਂ ਅਤੇ ਹੋਰ ਪ੍ਰਬੰਧਕਾਂ ਦੀਆਂ ਲੱਤਾਂ ਕਿੰਨਾਂ ਕੁ
ਭਾਰ ਝਲਦੀਆਂ??? ਵੈਸੇ ਖ਼ਾਲਸਾ ਨਿਊਜ਼ ਨੂੰ ਤਾਂ ਕੋਈ
ਭੁਲੇਖਾ ਨਹੀਂ ਕਿ ਇਹ ਸਭ ਗੋਲਕ ਦੀ ਕਮਾਈ ਖਾਣ ਵਾਲੇ ਪ੍ਰਬੰਧਕ ਕੋਈ ਸਟੈਂਡ ਲੈ ਸਕਦੇ ਹਨ,
ਇਨ੍ਹਾਂ ਨੇ ਆਪਣੇ ਗੋਲਕਦੁਆਰੇ ਥੋੜਾ ਬੰਦ ਕਰਵਾਉਣੇ!!! ਇਨ੍ਹਾਂ ਸਭਦੇ ਪਿਛਲੇ ਕਿਰਾਰਡ ਇਹੀ
ਦਸਦੇ ਹਨ।
ਖ਼ਾਲਸਾ ਨਿਊਜ਼ ਅਕਾਲ ਤਖ਼ਤ 'ਤੇ ਕਾਬਜ਼ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਕੋਈ ਔਕਾਤ ਨਹੀਂ ਸਮਝਦੀ,
ਤੇ ਨਾ ਹੀ ਇਨ੍ਹਾਂ ਦੀ ਆਖੀ ਕੋਈ ਗੱਲ ਦਾ ਕਿਸੇ ਜਾਗਦੇ ਹੋਏ ਮਨੁੱਖ ਨੂੰ ਮੰਨਣਾ ਚਾਹੀਦਾ
ਹੈ, ਜਦੋਂ ਤੱਕ ਇਨ੍ਹਾਂ ਦਾ ਫਾਹਾ ਨਹੀਂ ਵੱਡਿਆ ਜਾਂਦਾ, ਇਨ੍ਹਾਂ
ਦਾ ਜੂਲ਼ਾ ਸਿਰੋਂ ਨਹੀਂ ਲਾਹਿਆ ਜਾਂਦਾ, ਸਿੱਖ ਕੌਮ ਦਾ ਕੁੱਝ ਨਹੀਂ ਸੰਵਰ ਸਕਦਾ।