ਦਿਖਾਵੇ ਲਈ ਸਾਧ ਤੋਂ ਭਾਈ ਬਣਿਆ
ਢੱਡਰੀਆਂਵਾਲਾ ਬਹੁਤ ਹੀ ਸ਼ਾਤਿਰ ਖਿਡਾਰੀ ਹੈ। ਜਦੋਂ ਮਿਸ਼ਨਰੀ ਪ੍ਰਚਾਰ ਕਾਰਣ ਅਖੌਤੀ
ਸਾਧਾਂ ਸੰਤਾਂ ਦਾ ਬਿਜ਼ਨਸ ਡੋਲਣ ਲੱਗਾ ਤਾਂ ਇਹ ਫੱਟ ਪਲਟੀ ਮਾਰ ਕੇ ਸਾਧ ਤੋਂ ਭਾਈ ਬਣਿਆ।
ਇਸਦੀ ਫਿਤਰਤ ਹੈ ਪੈਸਾ ਕਮਾਉਣਾ, ਤਰੀਕਾ ਭਾਵੇਂ ਕੋਈ ਵੀ ਹੋਵੇ। ਪਿਛਲੇ ਵੀਹ ਸਾਲ ਇਸਨੇ
ਲੋਕਾਂ ਨੂੰ ਗੱਪ ਕਹਾਣੀਆਂ, ਸਰਕਾਰੀ ਸ਼ਹਿ ਹੇਠ ਆਲੀਸ਼ਾਨ ਮਹਿਲ ਖੜਾ ਕੀਤਾ। ਉਸ ਵੇਲੇ ਦੀਆਂ
ਬਣੀਆਂ ਭੇਡਾਂ ਹੁਣ ਵੀ ਉਹੀ ਹਨ, ਉਨ੍ਹਾਂ ਨੂੰ ਕੋਈ ਫਰਕ ਨਹੀਂ ਬਸ ਉਪਰਲਾ ਦਿਖਾਵਾ ਬਦਲਿਆ।
ਇਸਦੇ ਨਾਲ ਜੁੜੇ ਹਰ ਕਿਸੇ ਮਿਸ਼ਨਰੀ ਪ੍ਰਚਾਰਕ ਦੇ ਤਲਵੇ ਚੱਟ ਹਰਨੇਕ ਤੇ ਜੁੰਡਲੀ ਹਰ ਪਾਸੋਂ
ਨਕਾਰਾ ਹੋਏ, ਜਿਨ੍ਹਾਂ ਦਾ ਕੰਮ ਰਿਹਾ ਕਿ ਦੂਜਿਆਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਕਿਵੇਂ
ਚਲਾਉਣੀ। ਇਹ ਦੋਵੇਂ ਕਾਣੇ ਇੱਕ ਦੂਜੇ ਦੇ ਪੂਰਕ ਹਨ, ਇੱਕ ਦੂਜੇ
ਦੀ ਪਿੱਠ ਖੁਰਕਦੇ ਹਨ। ਦੋਹਾਂ ਨੂੰ ਇਕ ਦੂਜੇ ਦੀ ਲੋੜ ਹੈ। ਦੋਵੇਂ ਮਸ਼ਹੂਰੀ
ਪਬਲੀਸਿਟੀ ਭਾਲਦੇ ਹਨ, ਤੇ ਕਿਸ ਤਰ੍ਹਾਂ ਬੂਝੜ ਲੋਕਾਂ ਨੂੰ ਆਪਣੇ ਵਾੜੇ ਵਿੱਚ ਵਾੜਨਾ ਹੈ,
ਇਹ ਇਨ੍ਹਾਂ ਨੂੰ ਆਉਂਦਾ ਹੈ।
ਦੋਹਾਂ ਦਾ YouTube ਸਬਸਕਰਾਈਬਰ ਵਧਾਉਣ
ਦਾ ਟੀਚਾ ਹੈ, ਉਹ ਇਹ ਜਾਣਦੇ ਹਨ। ਸਿੱਧੂ ਮੂਸੇਵਾਲੇ ਦੇ ਮਸਲੇ ਹੋਰ ਹੀ ਰੰਗਤ
ਦੇਣਾ, ਤੇ ਇਸ ਘਟੀਆ ਗਾਇਕ ਦੀ ਪਿੱਠ ਥੱਪਥੱਪਾਉਣ ਪਿੱਛੇ ਵੀ ਇਹੀ ਕਾਰਣ ਹੈ। ਇਨ੍ਹਾਂ ਨੂੰ
ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਵੀ ਚੜ੍ਹਤ ਬਹੁਤ ਹੈ, ਤੇ ਮੰਢ੍ਹੀਰ ਬਹੁਤ ਹੈ ਇਸ ਪਿੱਛੇ।
ਬੱਸ ਉਸ ਮੰਢ੍ਹੀਰ ਨੂੰ ਵੀ ਆਪਣੇ ਖੇਮੇ 'ਚ ਲਿਆਉਣ ਲਈ ਇਸ ਪੱਤਾ ਖੇਡਿਆ ਜਾ ਰਿਹਾ, ਕਿ
ਇਨ੍ਹਾਂ ਦੇ Subscribers ਹੋਰ ਵੱਧ ਜਾਣ।
ਸੂਰਜ
ਪ੍ਰਕਾਸ਼ ਨਾਲੋਂ ਅਖੌਤੀ ਦਸਮ ਗ੍ਰੰਥ ਕਿਤੇ ਵੱਧ ਘਾਤਕ ਹੈ, ਕਿਉਂਕਿ ਉਹ ਗੁਰੂ
ਗ੍ਰੰਥ ਸਾਹਿਬ ਨੂੰ ਚੈਲੰਜ ਕਰਦਾ ਹੈ। ਉਸਦਾ ਪ੍ਰਕਾਸ਼ (ਹਨੇਰਾ) ਉਸੀ ਤਰ੍ਹਾਂ ਕੀਤਾ ਜਾਂਦਾ
ਹੈ। ਸੂਰਜ ਪ੍ਰਕਾਸ਼ ਲੋਕਾਂ ਵਿੱਚ ਬਹੁਤਾ ਮਸ਼ਹੂਰ ਨਹੀਂ, ਨਾ ਹੀ ਇਸਦਾ ਕੋਈ ਆਮ ਕਰਕੇ ਪਾਠ
ਕਰਦਾ ਹੈ, ਸਿਵਾਏ ਟਕਾਸਾਲ ਪ੍ਰਭਾਵਿਤ ਗੁਰਦੁਆਰਿਆਂ ਵਿੱਚ ਇਸਦੀ ਕਥਾ ਹੁੰਦੀ ਹੈ। ਕੋਈ ਆਮ
ਕਰਕੇ ਘਰਾਂ ਵਿੱਚ ਜਾਪੁ ਚੌਪਈ ਵਾਂਗ ਇਸਦਾ ਪਾਠ ਨਹੀਂ ਕਰਦਾ। ਪਰ ਸਾਧ ਦਾ ਕੰਮ ਹੈ ਆਪਣਾ
ਬਿਜ਼ਨਸ ਵਧਾਉਣਾ, ਉਸਨੇ ਉਸ ਵਿਸ਼ੇ 'ਤੇ ਬੋਲਣਾ ਜਿਸ ਨਾਲ ਉਸਦਾ ਵਿਉਪਾਰ ਵਧੇ।
ਤੇ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਕੇ
ਉਸਨੇ ਆਪਣੀ ਹੱਟੀ ਨਹੀਂ ਬੰਦ ਕਰਵਾਉਣੀ।
ਕਸ਼ਮੀਰ ਦੇ ਮਸਲੇ 'ਤੇ, ਗੈਰ ਕੁਦਰਤੀ ਹੱੜਾਂ 'ਤੇ, ਪੰਜਾਬੀ
ਬੋਲੀ ਦੇ ਮਸਲੇ 'ਤੇ, ਗੁਰਦਾਸ ਮਾਨ ਦੇ ਮਸਲੇ 'ਤੇ ਅਤੇ ਹੋਰ ਬੇਅੰਤ ਮਸਲੇ ਗੁਜ਼ਰੇ, ਪਰ ਇਸ
ਸਾਧ ਦੇ ਮੁੰਹੋਂ ਕੁੱਝ ਨਹੀਂ ਫੁੱਟਿਆ। ਇਹ ਉਸ ਮਸਲੇ
'ਤੇ ਹੀ ਬਲੇਗਾ ਜਿਸ ਵਿੱਚ ਇਸਦਾ ਵਿਉਪਾਰ ਬਿਜ਼ਨਸ ਵਧੇ। ਇਹ ਇੱਕ ਸ਼ਾਤਿਰ ਵਿਉਪਾਰੀ
ਤੋਂ ਵੱਧ ਕੱਖ ਨਹੀਂ।
ਮੁੱਦਾ ਸਿਰਫ ਭੇਡਾਂ ਦੀ ਤਾਦਾਦ ਵਧਾਉਣ
ਦਾ ਹੈ, ਅਪਣੇ ਸਬਸਕਰਾਈਬਰ ਵਧਾਉਣ ਦਾ ਹੈ, ਪੈਸਾ ਕਮਾਉਣ ਦਾ ਹੈ।
ਸਾਰੀ ਖੇਡ TRP ਦੀ ਹੈ। ਜਿੰਨੀ ਜਲਦੀ ਲੋਕ ਸਮਝ ਜਾਣ ਵਧੀਆ ਹੈ, ਪਰ ਲੋਕ ਉਦੋਂ ਹੀ ਸਮਝਣਗੇ,
ਜਦੋਂ ਇਹ ਲੁੱਟ ਪੁੱਟ ਗਏ, ਇਹ ਕੌੜੀ ਸੱਚਾਈ ਹੈ।