Share on Facebook

Main News Page

ਨਾਮਧਾਰੀ ਆਗੂ ਦਲੀਪ ਸੰਘ ਦੀ ਬਕਵਾਸ ਅਖੇ "ਗੁਰੂ ਗ੍ਰੰਥ ਸਾਹਿਬ ਹਿੰਦੂ ਧਰਮ ਕੀ ਪ੍ਰੌੜਤਾ ਕਰਤੇ ਹੈਂ"
-: ਸੰਪਾਦਕ ਖ਼ਾਲਸਾ ਨਿਊਜ਼
100918

ਨੋਟ: ਜਿਹੜਾ ਵੀ ਸਿੱਖੀ ਦੇ ਖਿਲਾਫ ਬੋਲੇਗਾ ਉਹ "ਸਿੰਘ" ਨਹੀਂ ਹੋ ਸਕਦਾ, ਇਸ ਲਈ ਇਸ ਤਰ੍ਹਾਂ ਦੇ ਲੋਕਾਂ ਲਈ ਹੁਣ "ਸੰਘ" (ਸੰਘ ਪਰਿਵਾਰ - ਰਾਸ਼ਟਰੀਆ ਸਵਯੰ ਸੇਵਕ ਸੰਘ) ਲਿਖਿਆ ਜਾਇਆ ਕਰੇਗਾ। ਇਹ ਫੁਰਨਾ ਸ. ਆਤਮਜੀਤ ਸਿੰਘ ਕਾਨਪੁਰ ਹੋਰਾਂ ਦਾ ਹੈ।


ਨਾਮਧਾਰੀ ਸੰਪਰਦਾ ਜੋ ਕਿ ਕਈਆਂ ਨੂੰ ਸ਼ਕਲ ਤੋਂ ਸਿੱਖ ਜਾਪਦੇ ਹਨ, ਪਰ ਇਹ ਸੰਪਰਦਾ ਸੌ ਫੀਸਦੀ ਹਿੰਦੂ ਹੈ। ਇਸਦਾ ਆਗੂ ਨਾਮਧਾਰੀ ਦਲੀਪ ਸੰਘ (ਸਿੰਘ ਨਹੀਂ), ਜੋ ਕਿ ਸ਼ਕਲ ਤੋਂ ਸਿੱਖ ਹੋਣ ਦਾ ਭਰਮ ਪੈਦਾ ਕਰਦਾ ਹੈ, ਆਰ.ਐਸ.ਐਸ. ਦਾ ਕਾਰਕੁੰਨ ਹੈ। ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨਾਲ ਬੈਠਾ ਬਕਵਾਸ ਕਰਦਾ ਕਹਿੰਦਾ ਹੈ ਕਿ "ਗੁਰੂ ਗ੍ਰੰਥ ਸਾਹਿਬ ਹਿੰਦੂ ਧਰਮ ਕੀ ਪ੍ਰੌੜਤਾ ਕਰਤੇ ਹੈਂ।" ਅੱਗੇ ਜਾ ਕੇ ਗੁਰਬਾਣੀ ਦੀ ਇੱਕ ਪੰਕਤੀ ਲੈਕੇ ਮੁੱਢੋਂ ਹੀ ਗਲਤ ਅਰਥ ਕਰਦਾ ਹੈ।

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥3॥

ਇਸ ਇਕ ਪੰਕਤੀ ਨੂੰ ਪੜ੍ਹਨ ਨਾਲ ਕੁੱਝ ਸਿੱਧ ਨਹੀਂ ਹੁੰਦਾ, ਸਗੋਂ ਐਸੇ ਸਿਰਫਿਰੇ ਲੋਕ ਭਰਮ ਪੈਦਾ ਕਰਦੇ ਹਨ। ਭਗਤ ਕਬੀਰ ਜੀ ਦਾ ਸ਼ਬਦ ਪੂਰਾ ਪੜ੍ਹਨ 'ਤੇ ਪਤਾ ਚਲਦਾ ਹੈ ਕਿ ਕਬੀਰ ਸਾਹਿਬ ਹਿੰਦੂ ਮੁਸਲਮਾਨ ਦੇ ਝਗੜੇ ਤੋਂ ਉਤਾਂਹ ਉਠਕੇ ਇਕ ਰਮੇ ਹੋਏ ਰਾਮ ਅਕਾਲਪੁਰਖ ਦੀ ਗੱਲ ਕਰਹੇ ਹਨ। ਕਬੀਰ ਸਾਹਿਬ ਦੀ ਇਕ ਪੰਕਤੀ ਨੂੰ ਲੈਕੇ ਜੋ ਇਸ ਹਿੰਦੂ ਆਗੂ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਉਹ ਇਸ ਸੰਪਰਦਾ ਦੀ ਅਸਲੀਯਤ ਜੱਗ ਜ਼ਾਹਿਰ ਕਰਦਾ ਹੈ।

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥3॥ ਤੋਂ ਉੱਤੇ ਲਿਖੀ ਸਤਰ ਜ਼ਰਾ ਧਿਆਨ ਨਾਲ ਗੌਰ ਕਰੋ

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥3॥

ਕਬੀਰ ਸਾਹਿਬ ਇਨ੍ਹਾਂ ਸਤਰਾਂ ਵਿੱਚ ਕਹਿੰਦੇ ਹਨ ਕਿ ਜੇ ਸੁੰਨਤ ਕਰਣ ਨਾਲ ਜੇ ਤੁਰਕ (ਮੁਸਲਮਾਨ) ਬਣ ਜਾਈਦਾ ਹੈ ਤਾਂ ਔਰਤਾਂ ਦੀ ਸੁੰਨਤ ਤਾਂ ਹੋ ਨਹੀਂ ਸਕਦੀ, ਤੇ ਫਿਰ ਉਨ੍ਹਾਂ ਦਾ ਕੀ ਕੀਤਾ ਗਿਆ? ਇਸ ਨਾਲ ਤਾਂ ਉਹ ਹਿੰਦੂ ਹੀ ਰਹਿ ਗਈਆਂ! (ਮੁਸਲਮਾਨਾਂ ਦੀ ਕ੍ਰਿਆ ਅਨੁਸਾਰ)

ਕਬੀਰ ਸਾਹਿਬ ਅੰਤ ਵਿੱਚ ਕਹਿੰਦੇ ਹਨ ਕਿ

ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥
ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿ ਹਾਰੀ ॥
4॥8॥

ਇਨ੍ਹਾਂ ਕਤੇਬਾਂ ਦੇ ਝੰਝਟ ਤੋਂ ਮੁਕਤ ਹੋ ਕੇ ਇੱਕ ਅਕਾਲਪੁਰਖ 'ਤੇ ਟੇਕ ਰੱਖ।

ਰਹਾਉ ਵਾਲੀ ਤੁੱਕ ਸਾਰਾ ਕੁੱਝ ਸਾਫ ਕਰ ਦਿੰਦੀ ਹੈ

ਕਾਜੀ ਤੈ ਕਵਨ ਕਤੇਬ ਬਖਾਨੀ ॥
ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥
1॥ ਰਹਾਉ ॥

ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ।1। ਰਹਾਉ।

ਇਸ ਹਿੰਦੂ ਨਾਮਧਾਰੀ ਦੀ ਮੂਰਖਤਾ ਦਾ ਪਤਾ ਇਸੇ ਤੋਂ ਚਲਦਾ ਹੈ, ਕਿ ਇਹ ਬ੍ਰਾਹਮਣ ਹੈ, ਤੇ ਇਹ ਸੰਪਰਦਾ ਸਿੱਖੀ ਨੂੰ ਢਾਹ ਲਾਉਣ ਲਈ ਹੀ ਖੜੀ ਕੀਤੀ ਗਈ। ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top