ਅਖੌਤੀ
ਅਪਗ੍ਰੇਡ ਸਾਧ ਤੇ ਉਸਦੇ ਚਿੱਚੜਾਂ ਵੱਲੋਂ ਹੁਣ ਇਹ ਕਹਿ ਕੇ ਉਲਾਂਭਾ ਦਿਤਾ ਜਾਂਦਾ ਹੈ ਕਿ
"ਇਨ੍ਹਾਂ ਦੇ ਅਪਣੇ ਪੱਲੇ ਹੈ ਕੁਛ ਨਹੀਂ, ਨਾ ਇਨ੍ਹਾਂ ਕੋਲ
ਕੋਈ ਆਪਣੀ ਵੀਚਾਰ ਹੈ, ਜਦੋਂ ਇਨ੍ਹਾਂ 'ਤੇ ਸੁਆਲ ਕਰੋ, ਤਾਂ ਇਹ ਗੁਰਬਾਣੀ ਦਾ ਸਹਾਰਾ ਲੈਕੇ
ਜਵਾਬ ਦੇਣ ਲਗ ਪੈਂਦੇ ਹਨ।" ਗਿਆਨੀ ਅਵਤਾਰ ਸਿੰਘ ਨਾਲ ਗੱਲਬਾਤ ਦੌਰਾਨ ਭੀ ਇੱਕ
ਚਿੱਚੜ ਨੇ ਇਹੀ ਬਕਵਾਸ ਕੀਤੀ ਸੀ। ਜਦੋਂ ਇਸ ਚਿੱਚੜ ਨੂੰ ਜਵਾਬ ਨਾ ਆਇਆ ਤਾਂ ਫੋਨ ਕੱਟ ਕੇ
ਦੌੜ ਗਿਆ। ਸਿੱਖ ਲਈ ਤਾਂ ਗੁਰਬਾਣੀ ਜੀਵਨ ਹੈ, ਇਨ੍ਹਾਂ ਲਈ ਸਾਧ ਹੀ ਸਰਵਉੱਚ ਹੈ।
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ
ਬਿਨੁ ਜੀਵਾ ਮਾਉ ॥
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥8॥
ਸਿੱਖੀ ਦਾ ਜਨਮ ਗੁਰਬਾਣੀ ਵਿੱਚੋਂ ਹੈ,
ਸਿੱਖ ਦਾ ਜੀਵਨ ਗੁਰਬਾਣੀ ਵਿੱਚ ਹੈ, ਜੀਵਨ ਦੇ ਹਰ ਮੋੜ 'ਤੇ ਗੁਰਬਾਣੀ ਦੀ ਅਗਵਾਈ ਹੀ
ਸਿੱਖ ਦਾ ਭਰਮ ਦੂਰ ਕਰਦੀ ਹੈ, ਭਲਿਓ ਸਿੱਖ ਨੂੰ ਤਾਂ ਹਰ ਪਲ ਗੁਰਬਾਣੀ ਦੇ ਸਾਥ ਦੀ ਲੋੜ
ਹੈ।
ਬਿਨੁ ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ
॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ
ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥
ਸਾਡੇ ਪੱਲੇ ਤਾਂ ਹੈ ਹੀ ਗੁਰਬਾਣੀ, ਸਾਨੂੰ
ਤਾਂ ਗੁਰਬਾਣੀ ਤੋਂ ਸਖਣੇ ਪੱਲੇ ਦੀ ਲੋੜ ਹੀ ਨਹੀਂ, ਸਾਨੂੰ ਗੁਰੂ ਗੁਰਬਾਣੀ ਦੇ
ਪੱਲੇ ਲਾਈ ਰੱਖੇ, ਸਾਡੇ ਜੀਵਨ ਦੇ ਹਰ ਸੁਆਲ ਦਾ ਜਵਾਬ ਗੁਰਬਾਣੀ ਵਿੱਚ ਹੈ। ਹੈਰਾਨੀ ਤਾਂ
ਇਹ ਹੈ ਕਿ ਗੁਰਬਾਣੀ ਤੋਂ ਇਤਨੀ ਨਫਰਤ ਕਿਉਂ ਹੈ? ਤੁਸੀਂ ਗੁਰਬਾਣੀ ਤੋਂ ਵੱਖ ਹੋਕੇ ਆਪਣੇ
ਅਪਣੇ ਵੀਚਾਰਾਂ 'ਤੇ ਆਧਾਰਿਤ ਜੀਵਨ ਕਿਉਂ ਲੋਚਦੇ ਹੋ?
ਗੁਰਬਾਣੀ ਤੋਂ ਟੁੱਟ ਕੇ ਅਤੇ ਗੁਰਬਾਣੀ ਤੋਂ ਤੋੜ ਕੇ ਕਿਸੇ
ਆਪਣੀਆਂ ਵੀਚਾਰਾਂ, ਆਪਣੀਆਂ ਸਿਆਣਪਾਂ ਦੀ ਹਉਂ ਦੇ ਬੇੜੇ ਚ੍ਹਾੜ ਕੇ ਤੁਸੀਂ ਸਿੱਖੀ ਨੂੰ
ਕਿੱਥੇ, ਕਿਸ ਕਿਨਾਰੇ ਲੈ ਜਾਣਾ ਚਾਹੁੰਦੇ ਹੋ? ਤਰਸ ਕਰੋ, ਸਿੱਖੀ ਨੂੰ ਗੁਰਬਾਣੀ
ਨਾਲੋ ਨਾ ਤੋੜੋ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ
॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ
॥5॥