ਬ੍ਰਾਹਮਣ ਗੁਰੂ ਵੱਲੋਂ ਉਪਦੇਸ਼
-
ਦੇਖ ਪੱਥਰ ਹਰ ਮੰਦਿਰ ਵਿੱਚ ਵਿੱਚ ਭਗਵਾਨ
(ਰੱਬ) ਬੈਠਾ ਹੈ, ਬ੍ਰਿਛ ਬੂਟੇ ਜੰਡ ਤੁਲਸੀ ਭਗਵਾਨ ਹਨ, ਸੂਰਜ ਚੰਦਰਮਾ, ਨਦੀਆਂ,
ਅੰਨ, ਪਾਣੀ, ਬੈਸੰਤਰ, ਲੂਣ ਆਦਿ ਸਾਰੀ ਕੁਦਰਤਿ ਭਗਵਾਨ (ਰੱਬ)
ਹੈ। ਸਾਡੇ ਕਾਰਜ ਕਰਦੀ ਹੈ, ਇਹੋ ਹੀ ਸਾਡਾ ਰੱਬ ਹੈ, ਬ੍ਰਾਹਮਣ ਭਾਵੇਂ
ਵਿਭਚਾਰੀ ਹੋਵੇ, ਪਰ ਗੁਰੂ ਹੈ, ਉਸਦੇ ਹੁਕਮ ਵਿੱਚ ਰਹਿਣਾ ਹੈ।
|
ਗੁਰਬਾਣੀ ਰਾਹੀਂ
ਗੁਰੂ ਦਾ ਉਪਦੇਸ਼ -
ਇਕੋ
ਦਿਸੈ ਸਜਣੋ ਇਕੋ ਭਾਈ ਮੀਤੁ ॥ ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥
ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥ - ਇੱਕੋ ਹੀ ਮੇਰਾ
ਰੱਬ ਸੱਜਣ ਹੈ, ਸਭ ਉਸੇ ਦੀ ਸਾਮਗਰੀ ਕੁਦਰਤਿ ਹੈ, ਉਸੇ ਦੀ ਮਰਿਯਾਦਾ ਚਲਦੀ
ਹੈ। ਉਸ ਇੱਕ ਨਾਲ ਜੁੜਕੇ ਮਨ ਨਿਹਚਲ (ਅਡੋਲ) ਹੋ ਜਾਂਦਾ ਹੈ। ਇਸ ਲਈ ਸ਼ਬਦ
ਗੁਰੂ ਅੱਗੇ ਅਰਦਾਸ ਹੈ।
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ
ਦਾਤਾ ਸੋ ਮੈ ਵਿਸਰਿ ਨ ਜਾਈ ॥
|