Share on Facebook

Main News Page

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦੇ ਕਥਿਤ "ਚਮਤਕਾਰ" !
-: ਸੰਪਾਦਕ ਖ਼ਾਲਸਾ ਨਿਊਜ਼
26 Jul 2018

ਕੁੱਝ ਕੁ ਵਖਵੇ ਬਾਅਦ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੋਈ ਨਾ ਕੋਈ ਚਮਤਕਾਰ ਹੋਣ ਦੀ ਖਬਰ ਫੈਲਾ ਦਿੱਤੀ ਜਾਂਦੀ ਹੈ, ਜਿਸ ਨਾਲ ਅੰਨ੍ਹੀ ਸ਼ਰਧਾ ਅਧੀਨ ਫਸੇ ਸਿੱਖ ਅਖਵਾਉਣ ਵਾਲੇ ਅੰਨ੍ਹੀ ਸ਼ਰਧਾ ਹੇਠ ਹੋਰ ਦੱਬ ਜਾਂਦੇ ਹਨ। ਕਦੀ ਕਿਸੇ ਦੀਆਂ ਅੱਖਾਂ ਵਾਪਸ ਆ ਜਾਂਦੀਆਂ ਹਨ, ਕਦੇ ਕੋਈ ਤੁਰਨ ਲੱਗ ਪੈਂਦਾ ਹੈ, ਕਦੇ ਕੁੱਝ ਤੇ ਕਦੇ ਕੁੱਝ... ਜੋ ਕਿ ਸਿਵਾਏ ਡਰਾਮੇ ਤੋਂ ਕੁੱਝ ਨਹੀਂ।

ਸਿੱਖ ਲਈ ਹਰ ਉਹ ਅਸਥਾਨ ਸਨਮਾਨਯੋਗ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਜਿੱਥੇ ਗੁਰਮਤਿ ਲਾਗੂ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਅਹਿਮੀਯਤ ਇਸ ਕਰਕੇ ਹੈ ਕਿ ਇਹ ਸਿੱਖਾਂ ਦੀ ਪਹਿਲੀ ਧਰਮਸ਼ਾਲਾ ਹੈ, ਨਾਲ ਹੀ ਸਿੱਖਾਂ ਦਾ ਬਹੁਤ ਹੀ ਅਹਿਮ ਇਤਿਹਾਸ ਜੁੜਿਆ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸ ਨਾਲ ਜੋੜੀਆਂ ਜਾਂਦੀਆਂ ਚਮਤਕਾਰੀ ਕਹਾਣੀਆਂ ਬਿਲਕੁਲ ਨਿਰਮੂਲ ਹਨ, ਸਿਰਫ ਚੜ੍ਹਾਵੇ ਨਾਲ ਹੈ, SGPC ਦੇ Business ਨਾਲ ਇਸਦਾ ਸੰਬੰਧ ਹੈ।

ਦੁਨੀਆ ਵਿੱਚ ਕਿਸੇ ਵੀ ਸਥਾਨ ਦੀ ਮਹਾਨਤਾ ਨਹੀਂ, ਵੀਚਾਰ ਦੀ ਮਹਾਨਤਾ ਹੈ, ਤੇ ਸਿੱਖੀ ਵੀਚਾਰ 'ਤੇ ਖੜੀ ਹੈ, ਸ਼ਬਦ ਇਸਦਾ ਮੂਲ ਹੈ। ਪਰ ਸਿੱਖ, ਸ਼ਬਦ ਨੂੰ ਛੱਡ ਕੇ ਅੰਨ੍ਹੀ ਸ਼ਰਧਾ ਹੇਠ ਚਮਤਕਾਰਾਂ ਵਿੱਚ ਜਿਆਦਾ ਵਿਸ਼ਵਾਸ ਕਰਣ ਲੱਗ ਪਏ ਹਨ, ਕਿਉਂਕਿ ਉਹ ਗੁਰਬਾਣੀ ਵੀਚਾਰ ਤੋਂ ਟੁੱਟ ਚੁਕੇ ਹਨ। ਗੁਰਬਾਣੀ ਵਿੱਚ ਵੀ ਜਿੱਥੇ "ਅੰਮ੍ਰਿਤਸਰ" ਦਾ ਜ਼ਿਕਰ ਹੈ, ਉਸਦਾ ਅੰਮ੍ਰਿਤਸਰ ਸ਼ਹਿਰ ਜਾਂ ਇਸ ਅਸਥਾਨ ਨਾਲ ਕੋਈ ਸੰਬੰਧ ਨਹੀਂ... ਪ੍ਰਮਾਣ ਦੇ ਤੌਰ 'ਤੇ

ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥1॥ ਰਹਾਉ ॥ ਮ:3, ਪੰਨਾਂ 113
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥ ਮ:4, ਪੰਨਾਂ 40
ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ ਮ:4, ਪੰਨਾਂ 493

ਜੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਐਨੀ ਅਹਿਮੀਯਤ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਤਾਂ ਆਪਣੀ ਸਾਰੀ ਉਮਰ ਵਿੱਚ ਇਧਰ ਗਏ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਹੀ ਵੜਨ ਨਹੀਂ ਦਿੱਤਾ ਗਿਆ।

ਦਰਬਾਰ ਸਾਹਿਬ ਬਣਨ ਤੋਂ ਪਹਿਲਾਂ ਸਿੱਖ ਅਖਵਾਉਣ ਵਾਲੇ ਚਮਤਕਾਰ ਕਿੱਥੋਂ ਲਭਦੇ ਸੀ? ਜੇ ਇਹ ਅਸਥਾਨ ਕਥਿਤ ਰੂਪ ਵਿੱਚ ਚਮਤਕਾਰੀ ਹੁੰਦਾ, ਤਾਂ ਉਦੋਂ ਕਿਉਂ ਨਾ ਚਮਤਕਾਰ ਹੋਇਆ, ਜਦੋਂ...

- ਇੱਥੇ ਮੱਸੇ ਰੰਗੜ੍ਹ ਵਰਗੇ ਕਿਵੇਂ ਕੰਜਰੀਆਂ ਨਚਾਉਂਦੇ ਰਹੇ? ਕਿਉਂ ਉਸਦਾ ਸਿਰ ਸਿੰਘਾਂ ਨੂੰ ਵੱਡਣਾ ਪਿਆ?
- ਇਸਦੇ ਪਾਣੀ ਵਾਲੇ ਸਰੋਵਰ ਨੂੰ ਮੁਗਲਾਂ ਵੱਲੋਂ ਪੂਰ ਦਿੱਤਾ ਗਿਆ?
- ਇੱਥੇ ਹਿੰਦੂ ਮੂਰਤੀਆਂ ਸਰੋਵਰ ਦੇ ਕੰਡੇ 'ਤੇ ਸਥਾਪਿਤ ਕੀਤੀਆਂ ਗਈਆਂ?
- 1984 ਵੇਲੇ ਕਿਉਂ ਨਾ ਦੁਸ਼ਮਨ ਦੇ ਟੈਂਕ ਜਾਮ ਹੋਏ, ਸਿੰਘ ਕਿਉਂ ਸ਼ਹੀਦ ਹੋਏ?
- ਆਖੇ ਜਾਂਦੇ ਸਦੀ ਦੇ ਮਹਾਨ ਸਿੱਖ ਨੂੰ ਇੱਥੇ ਗੋਲ਼ੀ ਲੱਗੀ? ਜਿਸ ਬਾਰੇ ਹੁਣ ਤੱਕ ਝੂਠ ਬੋਲਿਆ ਜਾਂਦਾ ਹੋਵੇ?
- ਭਗਤ ਪੂਰਨ ਸਿੰਘ ਗਲਿਆਰੇ ਵਿੱਚ ਆਪਣੇ ਪਿੰਗੁਲਿਆਂ ਨਾਲ ਬੈਠੇ ਹੁੰਦੇ ਸੀ? ਉਨ੍ਹਾਂ ਤੋਂ ਵੱਡਾ ਕੋਈ ਭਗਤ ਇਸ ਸਮੇਂ ਵਿੱਚ ਕੋਈ ਹੋਇਆ?
- ਹਰ ਸਾਲ ਇੱਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਸਿੱਖਾਂ ਦੀਆਂ ਪੱਗਾਂ ਲਾਹੁੰਦੀਆਂ ਹਨ?
- ਕੌਮ ਦੇ ਗੱਦਾਰ ਅਖੌਤੀ ਜਥੇਦਾਰ ਇੱਥੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਨ?
- ਅਖੌਤੀ ਜਥੇਦਾਰਾਂ ਵੱਲੋਂ ਬਾਦਲ ਵਰਗੇ ਸਿੱਖ ਵਿਰੋਧੀ ਨੂੰ "ਫਖਰ-ਏ-ਕੌਮ" ਦਿੱਤਾ ਜਾਂਦਾ ਹੈ?
- ਇੱਥੇ ਦਹਾਕਿਆਂ ਤੋਂ ਕੀਰਤਨ ਕਰਦੇ ਕਈ ਰਾਗੀ ਜੋ ਅੱਖਾਂ ਦੀ ਰੌਸ਼ਨੀ ਤੋਂ ਮਹਿਰੂਮ ਨੇ, ਉਨ੍ਹਾਂ ਦੀ ਰੌਸ਼ਨੀ ਕਿਉਂ ਨਾ ਵਾਪਿਸ ਆਈ?

ਉਸ ਵੇਲੇ ਕਿਉਂ ਨਹੀਂ ਹੁੰਦੇ ਚਮਤਕਾਰ ?????

ਕੋਈ ਦਲੀਲ ਸਮੇਤ ਜਵਾਬ ਹੋਵੇ ਤਾਂ ਜ਼ਰੂਰ ਦਿਉ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top