ਜਦੋਂ ਵੀ ਕੋਈ ਸੰਪਰਦਾਈ ਪਖੰਡੀ ਬਾਬਾ, ਟਕਸਾਲੀ ਧੂਤੇ ਨਿਹੰਗਾਂ
ਨੂੰ ਸੰਬੋਧਿਤ ਹੁੰਦੇ ਹਨ ਤਾਂ ਜ਼ਰੂਰ ਕਹਿੰਦੇ ਹਨ ਕਿ ਇਹ "ਗੁਰੂ
ਕੀ ਲਾਡਲੀ ਫੌਜ ਹੈ।" ਤੇ ਇਨ੍ਹਾਂ ਦੀਆਂ ਦੀਆਂ ਹਰਕਤਾਂ
ਦੇਖ ਕੇ ਲਗਦਾ ਹੈ ਕਿ ਇਹ ਵਿਹਲੜ "ਲਾਡਲੇ" ਹਨ, ਪਰ ਗੁਰੂ ਦੇ ਨਹੀਂ, ਸਿੱਖੀ ਦੇ ਦੁਸ਼ਮਨਾਂ
ਦੇ ਲਾਡਲੇ ਹਨ।
ਜੇ ਕੋਈ ਮਾਂ ਆਪਣੇ ਧੀ ਪੁੱਤ ਨੂੰ ਲਾਡਲਾ ਬਣਾ ਲਵੇ, ਤਾਂ
ਬਹੁਤਾਤ ਵਾਰੀ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਬੈਠਦੀ ਹੈ, ਪਰ ਗੁਰੂ ਐਸਾ ਨਹੀਂ ਹੈ।
ਗੁਰੂ ਨੇ ਆਪਣੇ ਸਿੱਖ ਨੂੰ ਬੜੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਤੇ ਆਪਣੇ ਬਿੰਦੀ ਪੁੱਤਰਾਂ
ਦੇ ਸਿੱਖੀ ਤੋਂ ਵਿਪਰੀਤ ਕਾਰਿਆਂ ਨੂੰ ਸਭ ਦੇ ਸਾਹਮਣੇ ਨਸ਼ਰ ਕੀਤਾ, ਕੋਈ ਲਾਡ ਨਹੀਂ ਲਡਾਇਆ।
ਸਗੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਬਿੰਦੀ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਆਪ ਤੋਰਿਆ....
ਕੀ ਐਸਾ ਗੁਰੂ ਅੱਜ ਦੇ ਵਿਹਲੜ ਭੰਗ ਪੀਣੇ ਨਿਹੰਗਾਂ ਨੂੰ "ਗੁਰੂ ਕੀ ਲਾਡਲੀ ਫੌਜ" ਕਹੂਗਾ
?
ਸਿਰਫ ਬਾਹਰੀ ਭੇਖ ਦੇ ਸਹਾਰੇ ਇਹ ਆਪਣੇ ਆਪ ਨੂੰ ਬਹੁਤ ਮਹਾਨ ਸਮਝਦੇ ਹਨ, ਪਰ ਸਿੱਖੀ ਵਿੱਚ
ਬਾਹਰੀ ਭੇਖ ਲਈ ਕੋਈ ਥਾਂ ਨਹੀਂ। ਇਹ ਨਿਹੰਗ ਗੁਰੂ ਆਸ਼ੇ ਦੇ ਵਿਪਰੀਤ
- ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਉਲਟ ਕਾਰੇ ਕਰਦੇ ਹਨ
- ਹੱਥੀਂ ਕਿਰਤ ਤੋਂ ਭਗੌੜੇ ਹਨ
- ਨਸ਼ੇ ਕਰਦੇ ਹਨ
- ਪੜਾਈ ਪੱਖੋਂ ਸਿਫਰ
- ਸਿੱਖ ਵਿਰੋਧੀ ਅਨਸਰਾਂ ਦੇ ਹੱਥ ਠੋਕੇ ਹਨ
- ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥਾਂ ਦੇ ਪੁਜਾਰੀ ਹਨ
...
ਕਿਹੜੀ ਕਿਹੜੀ ਕਰਤੂਤ ਇਨ੍ਹਾਂ ਨਿਹੰਗਾਂ ਨੇ ਭੇਖ ਦੇ ਆਸਰੇ 'ਤੇ ਨਹੀਂ ਕੀਤੀ ਹੋਣੀ।
ਪੂਹਲਾ ਨਿਹੰਗ ਨੂੰ ਕੌਣ ਨਹੀਂ ਜਾਣਦਾ, ਜਿਸਨੇ ਸਿੱਖ
ਸੰਘਰਸ਼ ਦੌਰਾਨ ਪੁਲਿਸ ਨਾਲ ਰਲ਼ਕੇ ਬੇਅੰਤ ਨੌਜਵਾਨ ਆਪ ਮਾਰੇ, ਮਰਵਾਏ।
ਬੰਤਾ ਸਿੰਘ ਨਿਹੰਗ ਜਿਸਨੇ ਦਿੱਲੀ ਸਰਕਾਰ ਦੇ ਸਹਾਰੇ
ਢੱਠੇ ਹੋਏ ਅਕਾਲ ਤਖ਼ਤ ਦੀ ਇਮਾਰਤ ਨੂੰ ਸੰਗਤਾਂ ਦੇ ਪਿਆਰ ਦੇ ਵਿਰੁੱਥ ਰਿਪੇਅਰ ਕੀਤਾ।
ਜਾਂ ਅੱਜ ਦਾ
ਨਿਹੰਗ ਅਵਤਾਰ ਸਿੰਘ ਬਿਧੀਚੰਦ ...
ਕਿਹੜਾ ਮਾਅਰਕਾ ਮਾਰਿਆ ਹੈ ਇਨ੍ਹਾਂ
ਭੰਗੀ ਨਿਹੰਗਾਂ ਨੇ?
ਭਾਈ
ਗੁਰਦਾਸ ਦੀ ਵਾਰ 28 ਪਉੜੀ 21 'ਚ ਲਿਖਦੇ ਹਨ ਕਿ "ਮਾਵਾਂ
ਨੇ ਪੁਤ੍ਰ ਜਣ ਜਣ ਕੇ ਲਾਡਾਂ ਨਾਲ ਬਦੋ ਬਦੀ ਚੰਗੇ ਨਾਮ ਧਰ ਦਿੱਤੇ, ਪਰ ਕੀ ਚੰਗੇ ਨਾਮ
ਰੱਖਣ ਨਾਲ ਕੋਈ ਚੰਗਾ ਹੋ ਜਾਂਦਾ ਹੈ?
ਜਣਿ ਜਣਿ ਪੁਤਾ ਮਾਈਆਂ ਲਾਡਲੇ ਨਾਂਵ ਧਰੇਨ ਧਿਙਾਣੈ।
ਗੁਰਸਿਖੀ ਸਤਿਗੁਰੂ ਵਿਣੁ ਸੂਰਜੁ ਜੋਤਿ ਨ ਹੋਇ ਟਟਾਣੈ।
ਸਾਧਸੰਗਤਿ ਗੁਰ ਸਬਦੁ ਵਖਾਣੈ ॥21॥
ਸਤਿਗੁਰੂ ਤੋਂ ਬਿਨਾਂ ਗੁਰ ਸਿੱਖੀ ਨਹੀਂ ਹੋ ਸਕਦੀ....
ਤੇ ਕੀ ਇਹ ਨਿਹੰਗ ਗੁਰੂ ਦਾ ਸ਼ਬਦ ਕਮਾ ਰਹੇ ਹਨ, ਗੁਰੂ ਦੇ ਕਹਿਣੇ 'ਚ ਹਨ? ਜੇ ਇਹ ਗੁਰੂ
ਦੇ ਕਹਿਣੇ 'ਚ ਹੈ ਹੀ ਨਹੀਂ, ਨਾ ਹੀ ਇਨ੍ਹਾਂ ਦਾ ਕੀਤਾ ਮਾਣਮੱਤਾ ਕੋਈ ਕੌਮੀ ਕਾਰਜ ਹੈ...
ਤਾਂ ਫਿਰ ਇਨ੍ਹਾਂ ਭੰਗ ਖਾਣਿਆਂ ਤੋਂ ਸਿੱਖਾਂ ਨੇ ਲੈਣਾ ਕੀ
ਹੈ?
ਗੁਰੂ ਉਸ ਲਾਡਲੇ ਨੂੰ ਲਾਡ ਲਡਾਉਂਦਾ ਹੈ ਜੋ ਉਸ ਬਿਨਾਂ ਇੱਕ ਪੱਲ
ਨਹੀਂ ਰਹਿ ਸਕਦਾ, ਭਾਵ ਉਸਦੇ ਗੁਣਾਂ ਤੋਂ ਬਾਹਰ ਇੱਕ ਕਦਮ ਨਹੀਂ ਚਲਦਾ
ਮ:5 ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥1॥ ਪੰਨਾਂ 1213
ਇਹ ਗੁਰੂ ਦੀ ਲਾਡਲੀ ਫੌਜ ਨਹੀਂ ਹੋ
ਸਕਦੀ, ਇਹ ਮੱਤਹੀਣ ਵਿਹਲੜ ਭੰਗ ਪੀਣੇ ਸਿੱਖ ਕੌਮ ਵਿਰੋਧੀ ਅਨਸਰਾਂ ਦੇ ਲਾਡਲੇ ਹੀ ਹੋ ਸਕਦੇ
ਹਨ। ਗੁਰੂ ਕੀ ਲਾਡਲੀ ਫੌਜ ਵਿੱਚ ਉਹੀ ਹੋ ਸਕਦਾ ਹੈ, ਜਿਹੜਾ ਗੁਰੂ ਦੇ ਭਾਣੇ
ਵਿੱਚ ਚੱਲੇ, ਨਾ ਕਿ ਇਨ੍ਹਾਂ ਵਾਂਗ ਵਿਹਲੜਾਂ ਦੀ ਢਾਣੀ ਨੂੰ ਗੁਰੂ ਕੀ ਲਾਡਲੀ ਫੌਜ ਕਿਹਾ
ਜਾਂਦਾ ਹੈ।
ਇਹ ਗੁਰੂ ਦੀ ਲਾਡਲੀ ਫੌਜ ਨਹੀਂ ਹੋ ਸਕਦੀ,
ਇਹ ਮੱਤਹੀਣ ਵਿਹਲੜ ਭੰਗ ਪੀਣੇ ਸਿੱਖ ਕੌਮ ਵਿਰੋਧੀ ਅਨਸਰਾਂ ਦੇ ਲਾਡਲੇ ਹੀ ਹੋ ਸਕਦੇ ਹਨ।