Share on Facebook

Main News Page

ਵਿਹਲੜ ਨਿਹੰਗਾਂ ਦਾ ਕੋਈ ਯੋਗਦਾਨ ਹੈ ਤਾਂ ਦੱਸੋ !
-: ਸੰਪਾਦਕ ਖ਼ਾਲਸਾ ਨਿਊਜ਼
08 Jul 2018

ਕੀ ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਨਿਹੰਗਾਂ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਕੀ ਲਾਡਲੀ ਫੌਜ ਅਖਵਾਉਂਦੇ ਨੇ, ਕੋਈ ਐਸਾ ਕੰਮ ਕੀਤਾ ਹੋਵੇ ਜਿਹੜਾ ਸਿੱਖੀ ਲਈ ਮਿਸਾਲ ਹੋਵੇ?

ਕਿਰਤ ਕਰਨ ਤੋਂ ਭਗੌੜੇ, ਨਸ਼ਾ ਕਰਕੇ ਸਮਾਜ ਵਿੱਚ ਬਦਨਾਮ ਇਹ ਵਿਹਲੜ ਕਿਸਮ ਦੇ ਲੋਕਾਂ ਨੇ ਸਿੱਖੀ ਨੂੰ ਬਦਨਾਮ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਇਨ੍ਹਾਂ ਦੇ ਪਾਏ ਹੋਏ ਮ੍ਹੋਟੇ ਮ੍ਹੋਟੇ ਕੜੇ, ਬੇਹਿਸਾਬ ਵੱਡੇ ਪੱਗੜ, ਸ਼ਸਤਰ ਆਦਿ ਨੇ ਕੋਈ ਪੂਰਨੇ ਪਾਏ ਹਨ?

ਪੰਜਾਬ 'ਚ ਸੰਘਰਸ਼ ਦੇ ਦਿਨਾਂ 'ਚ ਇਨ੍ਹਾਂ ਚਕਰਵਰਤੀ, 100 ਕਰੋੜੀ ਦਲਾਂ ਦਾ ਕੋਈ ਯੋਗਦਾਨ ਰਿਹਾ?

ਇਨ੍ਹਾਂ ਨੂੰ ਸਿਵਾਏ ਭੰਗ ਘੋਟਣ ਤੋਂ, ਨਜਾਇਜ਼ ਕਬਜ਼ਿਆਂ ਕਰਣ ਤੋਂ, ਹੋਰ ਕੋਈ ਦੂਜਾ ਕੰਮ ਹੈ?

ਇਨ੍ਹਾਂ ਦੇ ਹੀ ਨਿਹੰਗ ਸੰਤਾਂ ਸਿੰਘ ਨੇ ਹਿੰਦੋਸਤਾਨੀ ਸਰਕਾਰ ਨਾਲ ਦਲਾਲੀ ਕਰਕੇ ਅਕਾਲ ਤਖ਼ਤ ਦੀ ਇਮਾਰਤ ਨੂੰ ਲੀਪਾ ਪੋਤੀ ਕਰਕੇ ਬਣਾਇਆ, ਜਿਸਨੂੰ ਸਿੱਖ ਕੌਮ ਨੇ ਪ੍ਰਵਾਨ ਨਹੀਂ ਕੀਤਾ, ਅਤੇ ਫਿਰ ਢਾਅ ਦਿੱਤਾ... ਇਹੀ ਹੈ ਇਨ੍ਹਾਂ ਦਾ ਯੋਗਦਾਨ!!!

ਪਿਛਲੇ ਦਿਨੀਂ ਇਨ੍ਹਾਂ ਵਿਹਲੜਾਂ ਨੇ ਸਤਿਕਾਰ ਕਮੇਟੀ ਨਾਲ ਸਬੰਧਤ ਭਾਈ ਰਣਜੀਤ ਸਿੰਘ ਦੀ ਕੁੱਟਮਾਰ ਕੀਤੀ.... ਕਿੱਡੀ ਕੁ ਵੱਢੀ ਬਹਾਦਰੀ ਕੀਤੀ? ਇਹ ਭੰਗੀ ਉਦੋਂ ਕਿੱਥੇ ਲੁੱਕ ਜਾਂਦੇ ਹਨ ਜਦੋਂ ਸੂਰੀ ਵਰਗੇ ਭੌਂਕਦੇ ਹਨ? ਇਹ ਸਿੱਖ ਨਹੀਂ, ਨਾ ਹੀ ਇਨ੍ਹਾਂ ਵਿਹਲੜਾਂ ਦੀ ਕੋਈ ਔਕਾਤ ਹੈ, ਪੂਹਲੇ ਨਿਹੰਗ ਵਾਂਗ ਇਹ ਹਰ ਉਸ ਗੁਰਮਤਿ ਤੋਂ ਉਲਟ ਕੰਮ ਕਰਦੇ ਹਨ, ਜਿਸਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਲੱਖ ਲਾਹਨਤ ਹੈ ਇਨ੍ਹਾਂ ਬੂਝੜਾਂ 'ਤੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top