Share on Facebook

Main News Page

ਸਿੱਖਾਂ ਨੂੰ ਕੋਈ ਮਸਲਾ ਚਾਹੀਦਾ ਹੁੰਦਾ, ਦੋ ਕੁ ਦਿਨ ਬਿਆਨਬਾਜ਼ੀ ਚਲਦੀ, ਫਿਰ ਹੋਰ ਮੁੱਦਾ ਉਠਦਾ, ਪਿਛਲਾ ਭੁੱਲ ਜਾਂਦੇ ਹਨ
-: ਸੰਪਾਦਕ ਖ਼ਾਲਸਾ ਨਿਊਜ਼
12 May 2018

ਇਹ ਸਿੱਖ ਅਖਵਾਉਣ ਵਾਲਿਆਂ ਦੀ ਦੂਰਅੰਦੇਸ਼ੀ ਦੀ ਘਾਟ ਹੈ ਕਿ ਇਨ੍ਹਾਂ ਨੂੰ ਕੋਈ ਮਸਲਾ ਚਾਹੀਦਾ ਹੁੰਦਾ, ਦੋ ਕੁ ਦਿਨ ਬਿਆਨਬਾਜ਼ੀ ਚਲਦੀ, ਫਿਰ ਹੋਰ ਮੁੱਦਾ ਉਠਦਾ, ਪਿਛਲਾ ਭੁੱਲ ਜਾਂਦੇ ਹਨ। ਕੋਈ ਵਿਉਂਤਬੰਦੀ ਨਹੀਂ, ਕੋਈ ਚੀਵਾਰ ਨਹੀਂ, ਜਾਂ ਹੁਲੱੜਬਾਜ਼ੀ ਹੈ ਜਾਂ ਬਿਆਨਬਾਜ਼ੀ ਹੈ, ਹੱਲ ਕੋਈ ਨਹੀਂ। ਤੇ ਬਿਆਨਬਾਜ਼ੀ ਵੀ ਉੱਥੇ ਹੀ ਕੀਤੀ ਜਾਂਦੀ ਹੈ, ਜਿੱਥੇ ਬਹੁਤਾਤ ਇੱਕ ਪਾਸੇ ਹੋਵੇ, ਸੇਫ ਗੇਮ ਖੇਡਦੇ ਹਨ।

ਪਿਛਲੇ ਦਿਨਾਂ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ:

1. ਪਹਿਲੀ - ਬਦਤਮੀਜ਼ ਹਰਨੇਕ ਨਿਊਜ਼ੀਲੈਂਡ ਵਾਲੇ ਦੇ ਡੇਰੇ ਵਿੱਚੋਂ ਧੂਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਹੋਰ ਗੁਟਕੇ ਆਦਿ ਚੁੱਕ ਕੇ ਲੈ ਗਏ।
2. ਦੂਜੀ - ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਵੀਚਾਰਕ ਮਤਭੇਦ ਹੋਣ ਕਾਰਣ ਧੂਤਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਪਹਿਲੇ ਮੁੱਦੇ 'ਤੇ ਸਿਵਾਏ ਕੁੱਝ ਕੁ ਕੌਮ ਦਰਦੀ ਬੋਲੇ, ਜਿਹੜੇ ਪਿਛਲੇ ਕਾਫੀ ਸਮੇਂ ਤੋਂ ਰੌਲ਼ਾ ਪਾ ਹੀ ਰਹੇ ਸੀ, ਬਾਕੀ ਬਹੁਤਾਤ ਜਾਗਰੂਕ ਅਖਵਾਉਣ ਵਾਲਿਆਂ ਨੇ ਇਸ ਮਸਲੇ 'ਤੇ ਘੇਸਲ ਵੱਟੀ ਰੱਖੀ। ਜਦਕਿ ਇਹ ਦੂਜੇ ਘਟਨਾਕ੍ਰਮ ਤੋਂ ਕਿਤੇ ਜ਼ਿਆਦਾ ਤਵੱਜੋ ਮੰਗਦਾ ਸੀ। ਇਸ ਵਿੱਚ ਉਸ ਜਿਣਸ ਦੇ ਖਿਲ਼ਾਫ ਖੜਿਨਾ ਬਣਦਾ ਸ,ਿ ਜਿਹੜਾ ਗੁਰੂ ਸਾਹਿਬ, ਗੁਰੂ ਸਾਹਿਬ ਦੇ ਨਾਵਾਂ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਅਤੇ ਇਤਿਹਾਸਕ ਪਾਤਰਾਂ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਤੇ ਤੱਥਾਂ ਤੋਂ ਰਹਿਤ ਬਕਵਾਸ ਕਰ ਰਿਹਾ ਸੀ।

ਦੂਜੇ ਘਟਨਾਕ੍ਰਮ ਬਾਰੇ ਧੂਤਿਆਂ ਤੋਂ ਛੁੱਟ, ਹਰ ਕਿਸੇ ਨੇ ਬਿਆਨਬਾਜ਼ੀ ਕੀਤੀ ਹੈ।

ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ਦੋਹਾਂ ਘਟਨਾਵਾਂ ਵਿੱਚ ਹੁਲੱੜਬਾਜ਼ ਧੂਤੇ ਹੀ ਹਨ। ਇਨ੍ਹਾਂ ਖਿਲਾਫ ਸਿੱਖਾਂ ਨੇ ਕੀ ਰੁੱਖ ਅਪਨਾਉਣਾ ਹੈ, ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਦੋ ਕੁ ਦਿਨ ਬਿਆਨਬਾਜ਼ੀ ਦਾ ਦੌਰ ਚੱਲਣ ਉਪਰੰਤ, ਫਿਰ ਪਿਛਲੇ ਸਮੇਂ ਵਾਂਗ ਸਭਨੇ ਅਪਣੋ ਆਪਣੇ ਕੰਮ ਕਰਣ ਲੱਗ ਜਾਣਾ।

ਜਦੋਂ ਤੱਕ ਕੋਈ ਠੋਸ ਕਦਮ ਤੇ ਵਿਉਂਤ ਇਨ੍ਹਾਂ ਸੰਪਰਦਾਈ ਧੂਤਿਆਂ ਵਿਰੁੱਧ ਨਹੀਂ ਬਣਾਈ ਜਾਂਦੀ, ਇੱਕ ਤੋਂ ਬਾਅਦ ਇੱਕ ਐਸੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ।

ਹੱਲ ਹੈ:

- ਆਪਣਾ ਦਾਇਰਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੱਕ ਰੱਖਣ,
- ਜਿਹੜਾ ਇਤਹਾਸ ਜਾਂ ਸਾਖੀ ਗੁਰਬਾਣੀ 'ਤੇ ਪੂਰਣ ਤੌਰ 'ਤੇ ਉਤਰਦੀ ਹੈ, ਉਸਦਾ ਪ੍ਰਚਾਰ ਕਰਣ,
- ਮਿਲਗੋਭਾ ਰਹਿਤ ਮਰਿਆਦਾ ਦਾ ਖਹਿੜਾ ਛੱਡਣ,
- ਜਾਗਰੂਕ ਅਖਵਾਉਣ ਵਾਲੇ ਸਿੱਖ, ਜਥੇਬੰਦੀਆਂ ਇੱਕ ਹੋਣ, ਤੇ ਜਿੱਥੇ ਵੀ ਕੋਈ ਸਮਾਗਮ ਹੁੰਦਾ ਹੈ ਰਲ਼ਕੇ ਸਮਾਗਮ ਕਰਣ, ਧੂਤਿਆਂ ਦੀ ਸੇਵਾ ਲਈ ਖਾਸ ਪ੍ਰਬੰਧ ਰੱਖਣ।
- ਜੇ ਕਿਸੇ ਪ੍ਰਚਾਰਕ ਦਾ ਕਿਸੇ ਹੋਰ ਥਾਂ ਜਾਂ ਦੇਸ਼ ਵਿੱਚ ਸਮਾਗਮ ਬੁੱਕ ਹੁੰਦਾ ਹੈ, ਤਾਂ ਉਹ ਪ੍ਰਬੰਧਕਾਂ ਕੋਲੋਂ ਤਸੱਲੀ ਕਰਵਾਵੇ ਕਿ ਉਸਦੀ ਸੁੱਰਖਿਆ ਦਾ ਪ੍ਰਬੰਧ ਪੁੱਖਤਾ ਹੈ, ਤੇ ਲੋਕਲ ਰਹਿਣ ਵਾਲੇ ਸਿੱਖ ਉਸ ਪ੍ਰਚਾਰਕ ਦੇ ਨਾਲ ਰਹਿਣ ਦੀਆਂ ਡਿਊਟੀਆਂ ਲਗਾਉਣ।
- ਜਿੱਥੇ ਕਿਤੇ ਵੀ ਸਮਾਗਮ ਹੋਵੇ, ਘੱਟੋ ਘੱਟ 10-15 ਜਣੇ ਤਿਆਰ ਬਰ ਤਿਆਰ ਰਹਿਣ। ਲੋਕਲ ਪੁਲਿਸ ਨਾਲ ਰਾਬਤਾ ਕਾਇਮ ਰੱਖਣ।
- ਜਦੋਂ ਤੱਕ ਧੂਤਿਆਂ ਦੀ ਸੇਵਾ ਦਾ ਪ੍ਰਬੰਧ ਨਹੀਂ ਕਰਦੇ, ਛਿੱਤਰ ਤਗੜਾ ਨਹੀਂ ਰੱਖਦੇ, ਇਹ ਕੰਮ ਚਲਦਾ ਰਹੇਗਾ।

ਅੰਗ੍ਰੇਜ਼ੀ ਦੀ ਕਹਾਵਤ ਹੈ "ਅਟੈਕ ਇਜ਼ ਦ ਬੈਸਟ ਡਿਫੈਂਸ Attack is the Best Defence."

ਧੂਤਿਆਂ ਸਾਡੇ ਕੁੱਝ ਨਹੀਂ ਲਗਦੇ, ਇਹ ਲਕੀਰ ਖਿੱਚ ਕੇ ਕੰਮ ਕਰੋ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top