Share on Facebook

Main News Page

ਲੜਾਈ ਦੀ ਤਿਆਰੀ ਰੱਖੋ, ਲੜਾਈ ਕਦੇ ਨਹੀਂ ਹੋਵੇਗੀ
-: ਸੰਪਾਦਕ ਖ਼ਾਲਸਾ ਨਿਊਜ਼
09 Mar 2018

ਸਤਿੰਦਰ ਸਰਤਾਜ ਦੇ ਗਾਏ ਗੀਤ ਵਿੱਚ ਦਸਤਾਰ ਦੀ ਇੱਜ਼ਤ ਦੀ ਗੱਲ ਬਾਕਮਾਲ ਕੀਤੀ ਹੈ,

ਜੇ ਖੁਦ ਚਾਈਏ ਸਤਿਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ
ਦੁਸ਼ਮਨ ਭੀ ਹੋਵੇ ਭਾਵੇਂ, ਦਸਤਾਰ ਕਦੇ ਨੀ ਲਾਹੀਦੀ।


ਪਰ ਅਫਸੋਸ ਕਿ ਜਿਹੜੇ ਦਸਤਾਰ ਬੰਨ੍ਹਦੇ ਹਨ, ਸਿੱਖੀ ਦੇ ਅਲੰਬਰਦਰ ਬਣੇ ਫਿਰਦੇ ਹਨ, ਆਪਣੇ ਤੋਂ ਉਲਟ ਵੀਚਾਰ ਵਾਲੇ ਦੀ ਪੱਗ ਲੳਹੁਣ ਨੂ ਫਖਰ ਸਮਝਦੇ ਹਨ। ਲੱਖ ਲਾਹਨਤ ਹੈ ਟਕਸਾਲੀ ਧੂਤਿਓ, ਡੁੱਬ ਕੇ ਮਰ ਜਾਓ, ਕਿੰਨਾਂ ਨਾਮ ਰੌਸ਼ਨ ਕਰ ਰਹੇ ਹੋ? ਹੁਣ ਕਿਉਂ ਜ਼ੁਬਾਨ ਤਾਲ਼ੂ ਨਾਲ ਲੱਗ ਜਾਂਦੀ ਹੈ ਉਨ੍ਹਾਂ ਫੇਸਬਹੁੱਕੀ ਸ਼ੇਰਾਂ ਦੀ ਜਿਹੜੇ ਹਰ ਰੋਜ਼ ਲਾਈਵ ਹੋ ਕੇ ਬਕੜਵਾਹ ਮਾਰਦੇ ਹਨ, ਪਰ ਸਿੱਖ ਦੀ ਪੱਗ ਲਾਹੁਣ ਦੀ ਕਰਤੂਤ 'ਤੇ ਮੂੰਹ 'ਚ ਛਿੱਕੂ ਲਾ ਲੈਂਦੇ ਹਨ। ਸਹੀ ਕਿਹਾ ਪ੍ਰਭਦੀਪ ਸਿੰਘ ਨੇ ਕਿ ਇਹ ਸਮਲਿੰਗੀ ਧੁੰਮੇ ਦੇ ਸਿੱਖ ਤਾਂ ਹੋ ਸਕਦੇ ਨੇ, ਗੁਰੂ ਦੇ ਸਿੱਖ ਨਹੀਂ।

ਪ੍ਰਚਾਰਕ ਵੀ ਆਪਣੀ ਸੁੱਰਖਿਆ ਦਾ ਇੰਤਜ਼ਾਮ ਕਰਕੇ ਜਾਇਆ ਕਰਣ, ਤੇ ਸ਼ਰੀਰਕ ਪੱਖੋਂ ਆਪਣੇ ਆਪ ਨੂੰ ਤੰਦਰੁਸਤ ਰੱਖਣ। ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਪ੍ਰਚਾਰਕਾਂ ਦੀ ਸੁਰੱਖਿਆ ਯਕੀਨੀ ਬਣਾਇਆ ਕਰਣ, ਤੇ ਜੇ ਲੱਤਾਂ ਭਾਰ ਨਹੀਂ ਝਲਦੀਆਂ ਤਾਂ ਨਾ ਕਰਾਇਆ ਕਰਣ ਸਮਾਗਮ। ਜਿੱਥੇ ਵੀ ਗੁਰਮਤਿ ਸਮਾਗਮ ਹੋਵੇ ਉੱਥੇ ਧੂਤਿਆਂ ਦੀ ਸੇਵਾ ਲਈ ਪਹਿਲਾਂ ਪ੍ਰਬੰਧ ਕਰਣ।

ਅਪ੍ਰੈਲ 2011 ਵਿੱਚ ਪ੍ਰੋ. ਦਰਸ਼ਨ ਸਿੰਘ ਨਾਲ ਵੈਨਕੁਵਰ ਜਾਣ ਦਾ ਮੌਕਾ ਮਿਲਿਆ, ਉੱਥੇ ਹਰ ਸਮਾਗਮ ਵਿੱਚ ਘੱਟੋ ਘੱਟ 15-20 ਸਿੰਘ ਤਿਆਰ ਬਰ ਤਿਆਰ ਨਾਲ ਰੱਖੇ, ਮਜਾਲ ਹੈ ਕਿਸੇ ਧੂਤੇ ਦੀ ਕਿ ਚੂੰ ਵੀ ਕਰ ਸਕੇ ਹੋਣ।

ਇਸੇ ਤਰ੍ਹਾਂ ਭਾਈ ਸਰਬਜੀਤ ਸਿੰਘ ਧੂੰਦਾ ਜਦੋਂ 2012 ਵਿੱਚ ਟੋਰਾਂਟੋ ਆਏ, ਤਾਂ ਇਥੇ ਵੀ ਪੂਰੀ ਤਿਆਰੀ ਸੀ, ਕੋਈ ਨਹੀਂ ਖੰਗਿਆ ਲਾਗੇ।

ਮਾਰਚ 2010 ਇੰਗਲੈਂਡ ਵਿੱਖੇ ਮੀਰੀ ਪੀਰੀ ਗੁਰਦੁਆਰੇ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਸਮਾਗਮ ਸੀ, ਧੂਤਿਆਂ ਨੇ ਹਮਲਾ ਕੀਤਾ, ਆਗਿਓਂ ਟਾਈਗਰ ਜਥਾ ਯੂ.ਕੇ. ਦੇ ਸਿਰਦਾਰ ਪ੍ਰਭਦੀਪ ਸਿੰਘ ਆਪਣੇ ਸਾਥੀਆਂ ਸਮੇਤ ਤਿਆਰ ਸਨ, ਮਾਰ ਮਾਰ ਕੇ ਇਨ੍ਹਾਂ ਧੂਤਿਆਂ ਦੀ ਬਰਾਛਾਂ ਪਾੜੀਆਂ ਸੀ, ਉਹ ਦਿਨ ਤੇ ਅੱਜ ਦਾ ਦਿਨ ਪ੍ਰਭਦੀਪ ਸਿੰਘ ਵੀ ਇੰਗਲੈਂਡ ਹੀ ਰਹਿੰਦੇ ਹਨ, ਪਰ ਮਜਾਲ ਹੈ ਕਿ ਕੋਈ ਧੂਤਾ ਲਾਗੇ ਲੱਗਿਆ ਹੋਵੇ।

ਜਦੋਂ ਅਗਿਓਂ ਪਤਾ ਹੋਵੇ ਕਿ ਜੁੱਤੀ ਵਰ੍ਹਨੀ ਹੈ, ਕੋਈ ਲਾਗੇ ਨਹੀਂ ਲਗਦਾ, ਲੜਾਈ ਦੀ ਤਿਆਰੀ ਰੱਖੋ, ਲੜਾਈ ਕਦੇ ਨਹੀਂ ਹੋਵੇਗੀ If you want Peace, keep your Powder dry... ਕੋਈ ਭਾਈ ਭੁਈ ਨਹੀਂ ਇਹ ਧੂਤੇ, ਜਿੱਥੇ ਇਨ੍ਹਾਂ ਦੇ ਗੰਦ ਪਾਉਣ ਦੀ ਆਸ਼ੰਕਾ ਹੋਵੇ, ਡਾਂਗ ਫੇਰੋ ਇਨ੍ਹਾਂ ਦੇ, ਇਹ ਲੱਤਾਂ ਦੇ ਭੂਤ ਹਨ, ਗੱਲਾਂ ਨਾਲ, ਵਿਚਾਰਾਂ ਨਾਲ ਸੂਤ ਨਹੀਂ ਰਹਿੰਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top