ਹਰਨੇਕ
ਦੇ ਡੇਰੇ 'ਤੋਂ ਟਕਸਾਲੀ ਧੂਤਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕਣ ਬਹੁਤ ਹੀ
ਸ਼ਰਮਨਾਕ ਤੇ ਨੀਚ ਕੰਮ ਹੈ। ਧੂਤਿਆਂ ਕੋਲੋਂ ਇਸ ਤੋਂ ਵੱਧ ਕੋਈ ਆਸ ਨਹੀਂ ਲਗਾਈ ਜਾ
ਸਕਦੀ। ਗੁਰੂ ਕਿਸੇ ਦਾ ਨਿਜੀ ਨਹੀਂ, ਪਰ ਇਹ ਧੂਤੇ ਪੂਰੀ ਕੌਮ 'ਤੇ ਆਪਣੀ ਗੁੰਡਾਗਰਦੀ
ਕਾਇਮ ਰੱਖਣਾ ਚਾਹੁੰਦੇ ਹਨ। ਖ਼ਾਲਸਾ ਨਿਊਜ਼ ਧੂਤਿਆਂ ਦੇ ਪਹਿਲਾਂ
ਤੋਂ ਹੀ ਖਿਲਾਫ ਹੈ, ਤੇ ਇਸ ਕਾਰਵਾਈ ਦੇ ਵੀ ਖਿਲਾਫ ਹੈ।
ਧੂਤਿਆਂ ਦਾ ਜ਼ੋਰ ਇੱਥੇ ਹੀ ਕਿਉਂ ਚਲਦਾ ਹੈ?
ਪੰਜਾਬ ਵਿੱਚ ਵੀ ਨਿੱਕੇ ਨਿੱਕੇ ਸਾਧ ਨੂੰ ਕੁੱਟੀ
ਜਾਣਗੇ, ਵੱਡਿਆਂ ਸਾਹਮਣੇ ਪੂਛਾਂ ਦੱਬ ਲੈਂਦੇ ਨੇ।
- ਕੀ ਟਕਸਾਲ ਵਾਲੇ ਆਪ ਗੁਰੂ ਨਿੰਦਕ ਤੇ ਕੌਮ
ਘਾਤੀ ਨਹੀਂ?
- ਕੀ ਰਾਧਾਸਵਾਮੀ ਗੁਰੂ ਨਿੰਦਕ ਤੇ ਕੌਮ ਘਾਤੀ ਨਹੀਂ?
- ਕੀ ਨਾਮਧਾਰੀ ਗੁਰੂ ਨਿੰਦਕ ਤੇ ਕੌਮ ਘਾਤੀ ਨਹੀਂ?
- ਕੀ ਨੀਲਧਾਰੀ ਗੁਰੂ ਨਿੰਦਕ ਤੇ ਕੌਮ ਘਾਤੀ ਨਹੀਂ?
- ਕੀ ਨੰਦਸਰੀ ਸਾਧ ਗੁਰੂ ਨਿੰਦਕ ਤੇ ਕੌਮ ਘਾਤੀ ਨਹੀਂ?
- ਕੀ ਕੌਲਾਂ ਵਾਲਾ ਗਪੌੜੀ ਗੁਰੂ ਨਿੰਦਕ ਤੇ ਕੌਮ ਘਾਤੀ
ਨਹੀਂ?
- ਕੀ ਅਖੌਤੀ ਜਥੇਦਾਰ, ਜਿਸਨੂੰ ਭੱਜੇ ਭੱਜੇ ਜਾਂਦੇ
ਨੇ ਮੈਮੋਰੈਂਡਮ ਦੇਣ, ਉਹ ਗੁਰੂ ਨਿੰਦਕ ਤੇ ਕੌਮ ਘਾਤੀ ਨਹੀਂ?
ਕੀ ਜ਼ੋਰ ਸਿਰਫ ਮਾੜੇ ਤੇ ਇਕੱਲੇ ਵਿਅਕਤੀ 'ਤੇ ਚਲਦਾ ਹੈ, ਵੱਡੇ
ਸੂਰਮੇ ਬਣੇ ਫਿਰਦੇ ਹੋ, ਕਰੋ ਤਾਂ ਮੂੰਹ ਉਪਰ ਲਿਖਿਆਂ ਵੱਲ, ਫਿਰ ਤਾਂ ਮੰਨੀਏ ਬਈ ਬਹੁਤ
ਸੂਰਮੇ ਹਨ। ਲੱਖ ਲਾਹਨਤ ਹੈ ਧੂਤਿਓ ਤੁਹਾਡੇ 'ਤੇ।
ਪਰ ਇਥੇ ਦੇਖਣਾ ਪਵੇਗਾ ਕਿ ਇਹ ਨੌਬਤ ਆਈ
ਕਿਉਂ? ਇਹ ਹਰਨੇਕ ਦਾ ਨਿਜੀ ਡੇਰਾ ਹੈ, ਗੁਰਦੁਆਰਾ
ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਸ ਜਿਣਸ ਦਾ ਇਹ ਨਿਜੀ ਸਥਾਨ ਹੈ, ਉਸ ਥਾਂ
'ਤੇ ਨਾ ਤਾਂ ਗੁਰਮਤਿ ਵਾਲੀ ਕੋਈ ਗੱਲ ਹੈ, ਨਾ ਇਸਦਾ ਆਪਣਾ ਕੋਈ ਸਟੈਂਡ ਸਪਸ਼ਟ ਹੈ। ਜਿਸ
ਕਿਸੇ ਵੀ ਥਾਂ 'ਤੇ ਗੁਰਮਤਿ ਦੀ ਗੱਲ ਨਹੀਂ, ਉਹ ਗੁਰਦੁਆਰਾ ਨਹੀਂ, ਚਾਹੇ ਕੋਈ ਵੀ ਹੋਵੇ।
ਰੇਡੀਓ 'ਤੇ ਬੈਠਾ ਅਖੌਤੀ ਦਸਮ ਗ੍ਰੰਥ ਦੇ ਖਿਲਾਫ ਭਕਾਈ ਮਾਰੀ
ਜਾਂਦਾ, ਤੇ ਡੇਰੇ ਵਿੱਚ ਉਹੀ ਚੌਪਈ ਜਾਪੁ ਭਗੌਤੀ ਵੀ ਪੜ੍ਹੀ ਜਾਂਦਾ।
ਜਿਹੜਾ ਗ੍ਰੰਥ ਧੂਤੇ ਚੁੱਕ ਕੇ ਲੈ ਗਏ,
ਉਸੇ ਗ੍ਰੰਥ ਨੂੰ ਗੁਰੂ ਕਹਿਣ ਤੋਂ ਆਕੀ, ਅਖੇ ਜੇ ਉਸ ਵਿੱਚ ਐਸਾ ਕੁੱਝ ਵੀ ਨਹੀਂ ਜਿਸ ਕਰਕੇ
ਇਸ ਗ੍ਰੰਥ ਨੂੰ ਗੁਰੂ ਕਿਹਾ ਜਾ ਸਕਦਾ ਹੋਵੇ। ਇਸਦਾ ਆੜੀ ਬ੍ਰਹਮਗਿਆਨੀ ਮਠੱਡਾ ਸਾਬ ਤਾਂ
ਕਹਿੰਦਾ ਅਖੇ ਸਿੱਖਾਂ ਦਾ ਗੁਰੂ ਤਾਂ 1500 'ਚ ਮਿਲ ਜਾਂਦਾ।
ਜੇ ਇਸ ਗ੍ਰੰਥ
ਵਿਚ ਗੁਰੂ ਵਾਲੀ ਕੋਈ ਗੱਲ ਹੈ ਨਹੀਂ, ਇਹ 1500 ਵਿੱਚ ਮਿਲ ਜਾਂਦਾ, ਤਾਂ ਰੌਲ਼ਾ ਕਾਹਦਾ?
ਲੈ ਜਾਣ ਦੇ ਧੂਤਿਆਂ ਨੂੰ ਗ੍ਰੰਥ, ਤੂੰ 1500 ਦਾ ਹੋਰ ਲੈ ਆ।
ਜੇ ਗੁਰੂ ਗ੍ਰੰਥ ਦੀ ਮਾਨਤਾ ਹੀ ਨਹੀਂ ਤਾਂ ਪੈਨ ਡਰਾਰੀਵ ਜਾ ਲੈਪਟੌਪ ਰੱਖ ਲੈ ਜਿਣਸਾ,
ਦੁਬਿਧਾ ਕਾਹਦੀ?
ਇਥੋਂ ਤੱਕ ਦੀ ਨੌਬਤ ਦਾ ਕਾਰਣ ਇਹ ਆਪ
ਹੈ, ਇਸਦੀ ਗੰਦੀ ਜ਼ੁਬਾਨ ਹੈ, ਜਿਹੜੀ ਸਹੀ ਗੱਲ ਕਰਣ ਲੱਗਿਆਂ ਵੀ ਗ਼ਲਤ ਸ਼ਬਦਾਂ ਦਾ
ਇਸਤੇਮਾਲ ਕਰਦਾ ਹੈ। ਜਿਸ ਤਰ੍ਹਾਂ ਪਿਓ ਨੂੰ ਪਿਓ ਕਹਿਆ ਜਾਵੇ ਤਾਂ ਸਹੀ ਹੈ, ਪਰ ਮਾਂ ਦਾ
ਖਸਮ ਕਹਿਣ 'ਤੇ ਉਹੀ ਸਹੀ ਗੱਲ ਪੁੱਠੀ ਪੈ ਜਾਂਦੀ ਹੈ। ਗੱਲ ਹੈ ਸ਼ਬਦਾਵਲੀ, ਆਪਣੀ ਹੈਂਕੜ
ਤੇ ਬਦਬਖਤੀ ਦੀ।
ਜਿਨਾਂ ਗੰਦ ਧੂਤੇ ਪਾਉਂਦੇ ਹਨ, ਉਨਾਂ
ਹੀ ਇਹ ਅਪਗ੍ਰੇਡ ਸਾਧ ਢੱਡਰੀਆਂਵਾਲੇ ਦਾ ਹਰਨੇਕ ਤੇ ਉਸਦੇ ਚੇਲੇ ਪਾਉਂਦੇ ਹਨ, ਫਿਰ ਰੋਸ
ਕਾਹਦਾ? ਇਹਦਾ ਜ਼ੋਰ ਰੇਡੀਓ ਤੇ ਫੇਸਬੁੱਕ 'ਤੇ ਗੰਦ ਖਿਲਾਰਣ 'ਤੇ ਲਗਦਾ, ਧੂਤਿਆਂ
ਦਾ ਗੁੰਡਾ ਗਰਦੀ ਤੇ ਖਰੂਦ ਪਾਉਣ ਵਿੱਚ.... ਫਰਕ ਤਾਂ ਕੋਈ ਬਹੁਤਾ ਨਹੀਂ। ਦੋਵੇਂ ਹੀ
ਸਿਰਫਿਰੇ ਹਨ। ਜਿਹੜਾ ਕੁੱਤਾ ਹਲ਼ਕ ਜਾਵੇ, ਆਪਣਿਆਂ ਨੂੰ ਹੀ
ਵੱਡਣ ਲੱਗ ਪਵੇ, ਤਾਂ ਉਸਦਾ ਹਾਲ ਨਾ ਘਰ ਕਾ, ਨਾ ਘਾਟ ਕਾ, ਵਾਲਾ ਹੁੰਦਾ ਹੈ, ਇਹ ਮੁਹਾਵਰਾ
ਇਸ ਅਪਗ੍ਰੇਡ ਸਾਧ ਦੇ ਚੇਲੇ 'ਤੇ ਸਹੀ ਢੁਕਦਾ ਹੈ। ਹੁਣ ਕਿੱਥੇ ਹੈ ਤੇਰਾ ਸਾਧ ਢੱਡਰੀਆਂਵਾਲਾ,
ਬਹੁੜਿਆ ਨਹੀਂ ਹਾਲੇ ਤੱਕ! ਕੀ ਗਲ?
ਇਹ ਪੱਕੀ ਗੱਲ ਹੈ ਕਿ ਅਕਲ ਹਰਨੇਕ ਨੂੰ
ਹਾਲੇ ਵੀ ਨਹੀਂ ਆਉਣੀ ! ਫਿਰ ਵੀ ਗੁਰੂ ਸੁਮੱਤ ਬਖਸ਼ੇ।