ਅੱਜ ਦੇ ਹਾਲਾਤ ਐਸੇ ਬਦਤਰ ਹੋ ਚੁਕੇ ਹਨ,
ਕਿ ਫੇਸਬੁੱਕ, ਵਾਟਸਐਪ 'ਤੇ ਹਰ ਪਾਸੇ ਗਾਹਲ਼ਾਂ ਹੀ ਗਾਹਲ਼ਾਂ.....
ਤੇ ਕੱਢਣ ਵਾਲਿਆਂ ਦੀਆਂ ਸ਼ਕਲਾਂ ਦੇਖੋ.... ਖੁੱਲੇ ਦਾਹੜੇ,
ਪੋਚਵੀਆਂ ਪੱਗਾਂ ਜਾਂ ਦੁਮਾਲੇ, ਕਿਰਪਾਨਾਂ ਹੋਹਾਂ ਨੇ ਪਾਈਆਂ..... ਪਰ ਜਦੋਂ ਬੋਲਦੇ...
ਬੋਲਦੇ ਕਿੱਥੇ ਗਾਹਲ਼ਾਂ ਹੀ ਕੱਢਦੇ। ਅਕਲ ਦਾ ਪੱਧਰ ਐਨਾ ਨੀਵਾਂ ਦੇ ਦਲੀਲ ਕੀ
ਦਿੰਦੇ ਉਹ ਵੀ ਤਾਂ ਸਾਨੂੰ ਗਾਹਲ਼ਾਂ ਕੱਢਦੇ!!! ਵਾਹ ਭਾਈ ਜੇ ਇਕ ਗਾਹਲ਼ਾਂ ਕੱਢ ਕੇ ਆਪਣੀ
ਅਕਲ ਦਾ ਜਨਾਜ਼ਾ ਕੱਢ ਰਿਹਾ ਹੈ, ਤਾਂ ਦੂਜਾ ਵੀ ਤਾਂ ਉਹੀ ਕੰਮ ਕਰ ਰਿਹਾ.......
ਫਰਕ ਕੀ
ਹੈ?
ਧੂਤਾ : ਤੇਰੀ ਭੈਣ..... ਤੇਰੀ ਧੀ ਦੀ.......
ਅਪਗ੍ਰੇਡ : ਤੇਰੇ ਭਿੰਡਰਾਂਵਾਲੇ ਦੀ......
ਹਿਸਾਬ ਬਰਾਬਰ..... ਤੂੰ ਮੈਨੂੰ ਗਾਹਲ ਕੱਢੀ, ਮੈਂ
ਭਿੰਡਰਾਂਵਾਲੇ ਨੂੰ ਕੱਢਦਾਂ...... ਤੇ ਦੋਵੇਂ ਆਪਣੇ ਆਪ ਨੂੰ ਸਿਰਮੌਰ ਸਿੱਖ
ਅਖਵਾਉਂਦੇ ਨੇ........ ਅਪਗ੍ਰੇਡ... ਹਮੇਸ਼ਾਂ ਅਪਡੇਟ .........
ਜੇ ਇਹ ਅਪਗ੍ਰੇਡ ਹੋਣ ਦੀ ਨਿਸ਼ਾਨੀ ਹੈ ਤਾਂ ਇਹ ਕੰਮ ਤਾਂ ਹਰ
ਗੁੰਡਾ ਬਦਮਾਸ਼ ਹਰ ਵੇਲੇ ਕਰਦਾ.... ਫਿਰ ਤਾਂ ਉਹ ਧੂਤਿਆਂ ਅਤੇ ਅਪਗ੍ਰੇਡਾਂ ਨਾਲੋਂ
ਵੱਧ ਅਪਗ੍ਰੇਡ ਹੋਏ! ਜੇ ਧੂਤੇ ਗਾਹਲਾਂ ਕੱਢਦੇ ਆ, ਜਵਾਬ ਵਿੱਚ ਅਪਗ੍ਰੇਡ ਅਖਵਾਉਣ ਵਾਲੇ
ਵੀ ਉਹੀ ਕਰਦੇ ਹਨ, ਤੇ ਫਰਕ ਕੀ?
ਜਿਹੜਾ ਵੀ ਗਾਹਲ਼ਾਂ ਦਾ ਸਹਾਰਾ ਲੈਂਦਾ ਚਾਹੇ ਕੋਈ ਵੀ ਹੋਵੇ, ਕਿਸੇ
ਅਖੌਤੀ ਟਕਸਾਲ ਜਾਂ ਅਪਗ੍ਰੇਡ ਸਾਧ ਦਾ ਚੇਲਾ ਜ਼ਰੂਰ ਹੋ ਸਕਦਾ, ਚਾਹੇ ਆਪਣੇ ਆਪ ਨੂੰ
ਜਾਗਰੂਕ ਅਖਵਾਉਂਦਾ ਹੋਵੇ .....
ਗੁਰੂ ਦਾ ਸਿੱਖ ਨਹੀਂ ਹੋ ਸਕਦਾ.....
ਹੁਣ ਧੂਤੇ ਤੇ ਅਖੌਤੀ ਅਪਗ੍ਰੇਡ... ਖ਼ਾਲਸਾ ਨਿਊਜ਼ ਨੂੰ ਗਾਹਲ਼ਾਂ ਕੱਢ
ਲਿਓ... ਹੋਰ ਤੁਹਾਡੇ ਪੱਲੇ ਹੈ ਕੀ ? ...ਤੇ ਖ਼ਾਲਸਾ ਨਿਊਜ਼ ਨੇ ਪਰਵਾਹ ਨਹੀਂ ਕੀਤੀ ਐਸੀਆਂ
ਜਿਣਸਾਂ ਦੀ।
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥
ਵਸਦੇ ਰਹੋ!