Share on Facebook

Main News Page

ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂ.ਕੇ. ਵਾਲੇ ਦੀਆਂ ਗੱਪਾਂ ਸੁਣੋ... ਇਹ ਅਖੌਤੀ ਅਪਗ੍ਰੇਡ ਸਾਧ ਢੱਡਰੀਆਂਵਾਲੇ ਦਾ ਖਾਸ ਚੇਲਾ ਹੈ
-: ਸੰਪਾਦਕ ਖ਼ਾਲਸਾ ਨਿਊਜ਼ 01 Apr 2018

ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂ.ਕੇ. ਵਾਲੇ ਦੀਆਂ ਗੱਪਾਂ ਸੁਣੋ... ਇਹ ਅਖੌਤੀ ਅਪਗ੍ਰੇਡ ਸਾਧ ਢੱਡਰੀਆਂਵਾਲੇ ਦਾ ਖਾਸ ਚੇਲਾ ਹੈ... ਟੋਰਾਂਟੋ ਦੇ ਨਾਨਕਸਰ ਡੇਰੇ ਵਿੱਚ ਗੱਪ ਸੁਣਾਉਂਦਾ ਕਹਿੰਦਾ ਕਿ ...

ਇੱਕ ਪੰਡਤਾਂ ਦਾ ਮੁੰਡਾ ਅਤਰ ਸਿੰਘ ਮਸਤੂਆਣਾ ਦਾ ਦੀਵਾਨ ਸੁਣ ਕੇ ਆਇਆ, ਮਾਂ ਨੂੰ ਕਹਿੰਦਾ... ਮੈਂ ਅੰਮ੍ਰਿਤ ਛੱਕਣਾ, ਮਾਂ ਕਹਿੰਦੀ ਬਾਹਮਣਾਂ ਦਾ ਮੁੰਡਾ ਕਿਵੇਂ ਅੰਮ੍ਰਿਤ ਛੱਕਣਾ.... ਉਸਨੂੰ ਕਮਰੇ ਵਿੱਚ ਬੰਦ ਕਰਕੇ ਤਾਲਾ ਲਾ ਦਿੱਤਾ... ਬੱਚਾ ਰੋਈ ਜਾਵੇ ਅਤੇ ਬੋਲੀ ਜਾਵੇ ਕਿ ਮੈਂਨੂੰ ਅੰਮ੍ਰਿਤ ਛੱਕਾ ਦਿਓ... ਐਨਾ ਰੋਇਆ ਕਿ ਮਰ ਗਿਆ ...

ਸਵੇਰੇ ਜਦੋਂ ਮਾਂ ਨੇ ਕੁੰਡਾ ਖੋਲਿਆ ਤਾਂ ਦੇਖਿਆ ਕਿ ਮੁੰਡਾ ਮਰ ਗਿਆ... ਸਾਰਾ ਪਿੰਡ ਇੱਕਠਾ ਹੋ ਗਿਆ... ਸੰਸਕਾਰ ਦੀਆਂ ਤਿਆਰੀਆਂ ਹੋ ਗਈਆਂ... ਮਾਂ ਰੋਂਦੀ ਕਹਿੰਦੀ ਕਿ ਮੈਂ ਤੈਨੂੰ ਅੰਮ੍ਰਿਤ ਛਕਾ ਦੇਣਾ ਸੀ ਜੇ ਮੈਂਨੂੰ ਪਤਾ ਹੁੰਦਾ... ਇੱਕੋ ਮੇਰਾ ਪੁੱਤ ਤੂੰ ਵੀ ਚੜਾਈ ਗਿਆ...

ਕਹਿੰਦੀ ਪਿੰਡ ਆਲੇ ਗੁਰਦੁਆਰੇ ਲੈ ਚਲੀਏ, ਮੇਰਾ ਪੁੱਤ ਅੰਮ੍ਰਿਤ ਛਕਣਾ ਚਾਹੁੰਦਾ ਸੀ, ਮੈਂ ਨਹੀਂ ਦੇਖ ਸਕਦੀ... ਲਾਸ਼ ਨੂੰ ਚੁੱਕ ਕੇ ਗੁਰਦੁਆਰੇ ਲੈ ਗਏ... ਪਹਿਰੇਦਾਰ ਨੂੰ ਦੱਸਿਆ ਕਿ ਮੁੰਡਾ ਮਰ ਗਿਆ... ਉਹਨੇ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਦਸਿਆ... ਅਤਰ ਸਿੰਘ ਜੀ ਸੋਚੀਂ ਪੈ ਗਏ ਕਿ ਮਰਿਆਦਾ ਵਿੱਚ ਹੈ ਨਹੀਂ ਕਿ ਮੁਰਦੇ ਨੂੰ ਅੰਮਿਰਤ ਛਕਾ ਸਕੀਏ... ਪਰ ਮੈਂ ਇਹਨੂੰ ਅੰਮ੍ਰਿਤ ਜ਼ਰੂਰ ਛਕਾਵਾਂਗਾ, ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਅੱਗੇ... ਲਾਸ਼ ਅੰਦਰ ਲੈ ਗਏ, ਮੁੱਖੜੇ ਵਿੱਚ ਅੰਮ੍ਰਿਤ ਦੀ ਬੂੰਦ ਪਾਈ ਅਤੇ ਕਿਹਾ ਅਤੇ ਬੋਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ... ਬੱਚਾ ਉਠ ਕੇ ਖੜ ਗਿਆ...

ਬਾਕੀ ਗੱਪ ਤੁਸੀਂ ਆਪ ਸੁਣ ਲਿਓ!!! ਕੱਡ ਲਵੋ ਸੱਪ ਜਿਹੜਾ ਕੱਢਣਾ... ਇਹ ਹੈ ਅਖੌਤੀ ਅਪਗ੍ਰੇਡ ਸਾਧ ਢੱਦਰੀਆਂਵਾਲੇ ਦੀ ਵਿਚਾਰਧਾਰਾ ਵਾਲਾ ਮੁੱਖ ਪ੍ਰਚਾਰਕ...

ਸਾਧ ਜੀ ਯਾਦ ਰਖੀਂ ... ਜਿਨਕੇ ਘਰ ਸ਼ੀਸ਼ੇ ਕੇ ਹੋਂ, ਵੋਹ ਦੂਸਰੋਂ ਪਰ ਪੱਥਰ ਨਹੀਂ ਫੈਂਕਤੇ!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top