Share on Facebook

Main News Page

ਸਾਥ ਦੇਈਏ ਢੱਡਰੀਆਂਵਾਲੇ ਦਾ... ਕਿਉਂ ?
-: ਸੰਪਾਦਕ ਖ਼ਾਲਸਾ ਨਿਊਜ਼
30 Mar 2018

ਕੌਮ ਦਾ ਦਰਦ ਰੱਖਣ ਵਾਲਿਆਂ ਵੱਲੋਂ ਅਖੌਤੀ ਅਪਗ੍ਰੇਡ ਸਾਧ ਢੱਡਰੀਆਂ ਵਾਲੇ ਦਾ ਜਦੋਂ ਦਾ ਗੁਰਮਤਿ ਅਨੁਸਾਰੀ ਵਿਰੋਧ ਕੀਤਾ ਹੈ, ਤਾਂ ਉਸਦੀਆਂ ਬਣਾਈਆਂ ਭੇਡਾਂ ਤਾਹਨੇ ਮਾਰਦੀਆਂ ਅਖੇ "ਵਿਰੋਧ ਨਾ ਕਰੋ, ਸਾਥ ਦਿਓ ਢੱਡਰੀਆਂਵਾਲੇ ਦਾ..."

ਸਾਥ ਦੇਈਏ ਢੱਡਰੀਆਂਵਾਲੇ ਦਾ ਕਿਉਂ ?

- ਕੀ ਉਸਨੇ ਗੁਰੂ ਨੂੰ ਗਲਤੀਆਂ ਕਰਣ ਵਾਲੇ ਕਹਿਣ ਵਾਲਿਆਂ ਨੂੰ ਵਰਜਿਆ ?
- ਕੀ ਸਾਧ ਨੇ ਵੀ ਉਹੋ ਗੱਲਾਂ ਨਹੀਂ ਕਹੀਆਂ ? ਗੁਰੂ ਨਿਦਕਾਂ ਦਾ ਸਾਥ ਨਹੀਂ ਦਿੱਤਾ ?
- ਕੀ ਗੁਰੂ ਬੇਅਦਬੀ 'ਤੇ ਸਾਧ ਬੋਲਿਆ, ਤੇ ਬੇਅਦਬੀ ਕਰਣ ਵਾਲਿਆਂ ਦੀ ਪਿੱਠ ਨਹੀਂ ਥੱਪ ਥਪਾਈ ?
- ਇਸੇ ਸਾਧ ਵੱਲੋਂ ਬਾਬਾ ਬੁੱਢਾ ਜੀ ਦਾ ਗੁਰਗੱਦੀ ਨੂੰ ਮਨਾ ਕਰਨਾ ਕਹਿਣਾ, ਕੀ ਉਹ ਸਹੀ ਸੀ ?
- ਕੀ ਸਾਧ ਨੇ ਗੁਰੂ ਦੇ ਨਾਵਾਂ ਸਬੰਧੀ ਭੁਲੇਖੇ ਪਾਉਣ ਵਾਲਿਆਂ ਨੂੰ ਮਨਾ ਕੀਤਾ ਐਸਾ ਨਾ ਕਰਣ ਤੋਂ ?
- ਕੀ ਦੂਸਰੇ ਗੁਰਮਤਿ ਪ੍ਰਚਾਰਕਾਂ ਨੂੰ ਸ਼ਰੇਆਮ ਗਾਹਲਾਂ ਕੱਢਣ ਵਾਲੇ ਦਾ ਸਾਥ ਨਹੀਂ ਦਿੰਦਾ ਤੇ ਖੁਦ ਆਪ ਬਕਵਾਸ ਨਹੀਂ ਕਰਦਾ ?

...ਤੇ ਅਸੀਂ ਉਸ ਦਾ ਵਿਰੋਧ ਕਰੀਏ, ਤੇ ਇਹਨੂੰ ਨਿਜੀ ਲੜਾਈ ਦਾ ਨਾਮ ਦੇਣਾ... ਕੀ ਇਹ ਦੁਰੁਸਤ ਹੈ? ਇਹਨੂੰ ਪਹਿਲਾਂ ਬੇਨਤੀ ਕੀਤੀ ਗਈ, ਫਿਰ ਸਲਾਹ ਦਿੱਤੀ ਗਈ, ਫਿਰ ਗੁਰਮਤਿ ਅਨੁਸਾਰੀ ਵਿਰੋਧ ਕੀਤਾ !!

ਜੇ ਸੁਹਿਰਦ ਸਿੱਖਾਂ ਕੋਲ ਵਾਕਿਆ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਹਨ, ਤਾਂ ਸਿਲਸਿਲੇ ਵਾਰੇ ਇਨ੍ਹਾਂ ਦੇ ਜਵਾਬ ਦਿਓ, ਭੇਡਾਂ ਕੋਲੋਂ ਆਪਣਾ ਦਿਮਾਗ ਹੈ ਨਹੀਂ ਕਿ ਉਹ ਇਨ੍ਹਾਂ ਦਾ ਸਹੀ ਜਵਾਬ ਦੇ ਸਕਣ। ਸਾਥ ਦੇਣ ਲਈ ਹੀ ਪ੍ਰਚਾਰਕਾਂ ਨੇ ਏਕੇ ਦੀ ਗੱਲ ਉਠਾਈ ਸੀ........ ਤੇ ਇਹੀ ਸਾਧ ਮੁਕਰ ਗਿਆ........ ਫਿਰ ਹਰ ਦੂਜੇ ਦਿਨ ਉਹ ਬਕਵਾਸ ਕਰਦਾ........ ਫਿਰ ਸਾਥ ਕਿਸ ਤਰ੍ਹਾਂ ਦੇਈਏ ਤੇ ਹਾਅ ਦਾ ਨਾਹਰਾ ਭਾਲਦਾ!!! ਵਾਹ ਉਏ ਸਾਧਾ... ਚੋਰ ਨਾਲੇ ਚਤਰ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top