ਇਹ ਅਖਾਣ ਕਾਪੀ ਪੇਸਟ
ਫੜ ਮਾਰ
ਸਪੈਸ਼ਲਿਸਟ ਸਾਧ ਢੱਡਰੀਆਂ ਵਾਲੇ 'ਤੇ ਹੂਬਹੂ ਢੁੱਕਦਾ ਹੈ।
ਇਸ ਸਾਧ ਦੇ ਚੋਹਲਾ ਸਾਹਿਬ ਹੋਣ ਵਾਲੇ
ਸਮਾਗਮ ਦਾ ਵਿਰੋਧ ਧੂਤਿਆਂ ਨੇ ਕੀਤਾ, ਜੋ ਕਿ ਸਰਾਸਰ ਗ਼ਲਤ ਹੈ। ਹਰ ਕਿਸੇ ਨੂੰ
ਆਪਣਾ ਪ੍ਰਚਾਰ ਕਰਣ ਦਾ ਹੱਕ ਹੈ ਭਾਂਵੇਂ ਉਹ ਜਿਹੜਾ ਮਰਜ਼ੀ ਪਾਖੰਡੀ ਸਾਧ ਹੋਵੇ ਜਾਂ ਕਾਪੀ
ਪੇਸਟ ਸਾਧ ਹੋਵੇ। ਧੂਤਿਆਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ
ਅੱਗੇ ਜੇ ਇਸੇ ਤਰ੍ਹਾਂ ਹੀ ਸਮਾਗਮ ਰੱਦ ਹੁੰਦੇ ਗਏ, ਤੇ ਸਾਧ ਢੱਡਰੀਆ ਵਾਲੇ ਵੱਲੋਂ ਪਹਿਲਾਂ
ਬੜਕ ਮਾਰਨੀ ਤੇ ਫਿਰ ਪੂਛ ਪਿੱਛੇ ਦੱਬ ਲੈਣੀ, ਦੋਵੇਂ ਹੀ ਗ਼ਲਤ ਹਨ। ਪਹਿਲਾਂ ਇਹ
ਬਹਾਨਾ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਮੈਂ ਤਾਂ ਸਮਾਗਮ ਰੱਦ ਕੀਤੇ, ਤੇ ਹੁਣ
ਟਕਰਾਅ ਦਾ ਬਹਾਨਾ। ਜੇ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ, ਤਾਂ ਬਾਕੀ ਧਰਤੀ ਇਹਦੇ ਪਿਓ
ਦੀ ਹੈ? ਕੀ ਅੰਮ੍ਰਿਤਸਰ ਖ਼ਾਸ ਹੈ, ਤੇ ਬਾਕੀ ਆਮ?
ਕੈਸੀ ਬੇਹੂਦਾ ਦਲੀਲ ਹੈ।
3 ਮਾਰਚ 2018 ਨੂੰ ਹੋਏ ਮਹੀਨਾਵਾਰੀ ਸਮਾਗਮ
ਵਿੱਚ ਇਸ ਸਾਧ ਨੇ ਬੜ੍ਹਕ ਮਾਰੀ ਸੀ ਕਿ ਅਖੇ...
ਐਤਕੀਂ ਆਵਾਂਗੇ ਹੀ ਆਵਾਂਗੇ, ਜੋ ਮਰਜ਼ੀ
ਹੋਜੇ, ਉਦੋਂ ਤੇ ਨਗਰੀ ਅੰਮ੍ਰਿਤਸਰ ਦੀ, ਉਥੇ ਰੌਲ਼ਾ ਪਵੇ, ਚੰਗਾ ਨਹੀਂ ਲਗਣਾ, ਐਤਕੀਂ
ਜ਼ਰੂਰ ਆਪਾਂ ਪ੍ਰੋਗਰਾਮ ਬਣਾਵਾਂਗੇ, (ਭੇਡਾਂ...... ਬੋਲੇ
ਸੋ ਨਿਹਾਲ...) ਸਤਿਗੁਰੂ ਸੱਚੇ
ਪਾਤਸ਼ਾਹ ਮਿਹਰ ਕਰਣ, ਮਨ ਕਾਇਮ ਰਖੋ, ਤਗੜੇ ਹੋਕੇ, ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ
ਨੇ ਖੂਨ ਦੀਆਂ ਹੋਲੀਆਂ ਖੇਡੀਆਂ, ਆਹ ਕਿਹੜੀਆਂ ਗੱਲਾਂ ਕਰਦੈਂ....
03 ਮਾਰਚ ਨੂੰ
ਖੂਨ ਦੀਆਂ ਹੋਲੀਆਂ ਖੇਡਣ ਦੀ ਗੱਲ ਕਰਣ ਵਾਲਾ, 24 ਮਾਰਚ ਨੂੰ ਝੱਗ ਵਾਂਗ ਬੈਠ ਜਾਂਦਾ,
ਬੱਲੇ ਦੂਰਅੰਦੇਸ਼ੀ ਦੇ... ਇਹ ਕਿਹਨੂੰ ਨਹੀਂ ਪਤਾ ਸੀ ਕਿ ਮਾਝੇ ਵਿੱਚ ਸਮਾਗਮ ਕਰਨਾ ਸੌਖਾ
ਨਹੀਂ, ਤੇ ਉਹ ਵੀ ਪਹਿਲਾਂ ਇਸਨੇ ਬੜ੍ਹਕ ਮਾਰੀ, ਤਾਂ ਹੋਰ ਕੀ ਭਾਲਦਾ ਸੀ।
ਆਪਣੇ ਗੀਦੀਪਣ ਨੂੰ ਦੂਰਅੰਦੇਸ਼ੀ ਸਮਝਣਾ, ਢੱਡਰੀਆਂਵਲੇ ਦੀ
ਬੇਵਕੂਫੀ ਹੈ, ਝੁਡੂਪਣ ਹੈ। ਕੀ ਨਜ਼ਰੀਆ ਮਸ਼ੀਨ ਬੜ੍ਹਕ ਮਾਰਣ ਵੇਲੇ ਖਰਾਬ ਹੁੰਦੀ
ਹੈ, ਫਿਰ ਅਗਲਾ ਜਦੋਂ ਉਸ ਬੜ੍ਹਕ ਦਾ ਜਵਾਬ ਦਿੰਦਾ ਹੇ, ਤਾਂ .. ਦੀ ਝੱਗ ਵਾਂਗ ਬੈਠ ਜਾਣਾ
ਕਿਹੜੀ ਦੂਰਅੰਦੇਸ਼ੀ ਹੈ? ਜਦੋਂ ਕੁੱਤਿਆਂ
ਅਤੇ ਧੂਤਿਆਂ ਦੇ ਮੂੰਹ ਖੂਨ ਲੱਗ ਜਾਵੇ, ਫਿਰ ਉਹ ਹੱਟਦੇ ਨਹੀਂ। ਇਨ੍ਹਾਂ ਦਾ ਇਲਾਜ ਜੁੱਤੀ
ਹੀ ਹੈ। ਟਕਰਾਅ ਕੋਈ ਨਹੀਂ ਚਾਹੁੰਦਾ, ਪਰ ਜਿਸ ਸਾਧ ਨੇ ਅਖੌਤੀ ਗਿਆਨ ਨਿਊਜ਼ੀਲੈਂਡ
ਤੋਂ ਉਧਾਰ ਲਿਆ ਹੋਵੇ, ਉਸਦਾ ਆਪਣਾ ਦਿਮਾਗ ਕਿੰਨਾਂ ਕੁ ਕੰਮ ਕਰਦਾ ਹੈ, ਇਸਦਾ ਅੰਦਾਜ਼ਾ
ਲਗਾਉਣਾ ਬਹੁਤ ਔਖਾ ਨਹੀਂ।
ਪੰਗਾ ਇਹਨੇ ਧੂਤਿਆਂ ਨਾਲ ਲਿਆ, ਸਾਧ ਦੀ ਤੇ ਧੂਤਿਆਂ ਦੀ ਆਪਣੀ
ਨਿਜੀ ਲੜਾਈ ਹੈ, ਇਸ ਸਾਰੇ ਵਿੱਚ ਪ੍ਰੋ. ਦਰਸ਼ਨ ਸਿੰਘ, ਪ੍ਰਭਦੀਪ ਸਿੰਘ ਤੇ ਖ਼ਾਲਸਾ ਨਿਊਜ਼
ਦਾ ਜ਼ਿਕਰ ਕਰਨਾ, ਨਿਹਾਇਤ ਹੀ ਬੇਹੂਦਾ ਸੋਚ ਹੈ। ਪੰਜਾਬੀ ਦਾ ਅਖਾਣ "ਛੱਡਿਆ ਮੱਝ
ਥੱਲੇ... ਪਰ ਵੜਦਾ ਝੋਟੇ ਥੱਲੇ" ਵਾਲੀ ਹਾਲਤ ਹੈ ਇਸ ਸਾਧ ਦੀ।
ਤੇਰਾ ਪੰਗਾ ਧੂਤਿਆਂ ਨਾਲ ਹੈ, ਉਧਰ ਹੀ ਰਹਿ, ਤੇਰੀ ਐਨੀ ਔਕਾਤ ਹੀ ਨਹੀਂ ਕਿ ਪ੍ਰੋ. ਦਰਸ਼ਨ
ਸਿੰਘ ਮੂਹਰੇ ਖੜ ਵੀ ਸਕੇਂ। ਉਨ੍ਹਾਂ ਦੀ ਕਹੀ ਗਲ ਨੂੰ ਮੂੰਹ ਜਿਹਾ ਬਣਾ ਕੇ ਰੀਸ
ਕਰਨੀ, ਅਤਿ ਨੀਚ ਦਰਜੇ ਦੀ ਨੀਚਤਾ ਹੈ। ਸ਼ਰਮ ਕਰ, ਜਿਹੜੀ ਚੱਪਣੀ ਭੇਜੀ ਸੀ, ਉਸ ਵਿੱਚ ਨੱਕ
ਡੋਬ ਲਈਂ।
31 ਜਨਵਰੀ ਵਾਲੀ
ਵੀਡੀਓ ਦੀ ਇੱਕ ਇੱਕ ਗੱਲ ਦਾ ਸਿਰਦਾਰ ਪ੍ਰਭਦੀਪ ਸਿੰਘ ਨੇ ਬਾ-ਦਲੀਲ ਢੰਗ ਨਾਲ ਜਵਾਬ ਦਿੱਤਾ
ਸੀ, ਜਿਨ੍ਹਾਂ ਦਾ ਵੀ ਨਾਮ ਲਿਆ ਸੀ ... ਸ. ਗੁਰਪ੍ਰੀਤ ਸਿੰਘ ਟੱਲੇਵਾਲ, ਸ. ਏਕਮ ਸਿੰਘ
ਚੁੱਪਕੀਤੀ ਸਭ ਨੇ ਉਸ ਵੀਡੀਓ ਵਿੱਚ ਮਾਰੀਆਂ ਗਈਆਂ ਜਬਲੀਆਂ ਦਾ ਜਵਾਬ ਦਿੱਤਾ ਸੀ।
ਹੋਰ ਤੇ ਹੋਰ ਗੁਰਬਖਸ਼ ਸਿੰਘ ਜਿਸਨੂੰ ਉਸ ਵੀਡੀਓ ਵਿੱਚ ਬੇਵਜ੍ਹਾ ਜ਼ਲੀਲ ਕੀਤਾ ਗਿਆ, ਉਸਨੇ
ਵੀ ਥੋੜੇ ਦਿਨਾਂ ਬਾਅਦ ਵੀਡੀਓ ਬਣਾ ਕੇ ਤੇਰੀ ਮਿੱਟੀ ਪਲੀਤ ਕਰ ਦਿੱਤੀ ਸੀ।
20 ਮਾਰਚ ਨੂੰ ਉਸ ਉਸ ਵੱਲੋਂ ਟੈਂਕੀ 'ਤੋਂ ਛਾਲ ਮਾਰਣ ਪਿੱਛੇ
ਵੀ ਸਾਧ ਦੀ ਉਸ ਵੀਡੀਓ ਦਾ ਬਹੁਤ ਵੱਡਾ ਹੱਥ ਹੈ। ਅੱਗਲਾ ਤੇਰੇ ਮੂੰਹ 'ਤੇ ਚਪੇੜ ਮਾਰ ਗਿਆ....
ਕੀ ਔਕਾਤ ਹੈ ਭਾਈ ਤੇਰੀ???
ਖ਼ਾਲਸਾ ਨਿਊਜ਼ ਵੱਲੋਂ ਵੀ ਕਾਪੀ ਪੇਸਟ ਸਾਧ ਦੇ ਝੂਠਾਂ ਦਾ ਬਾ-ਦਲੀਲ ਢੰਗ ਨਾਲ ਜਵਾਬ ਦਿੱਤਾ
ਗਿਆ ਜਿਸਨੂੰ ਇਹ ਕਹਿੰਧਾ ਕਿ ਖ਼ਾਲਸਾ ਨਿਊਜ਼ ਝੂਠ ਲਿਖਦੀ। ਸਾਧ ਜੀ, ਫੋਕੀਆਂ ਬੜ੍ਹਕਾਂ
ਮਾਰਣ ਨਾਲ ਸੱਚ ਦਾ ਝੂਠ ਨਹੀਂ ਬਣ ਜਾਂਦਾ.... ਸਿਰਫ ਤੇਰੀਆਂ ਭੇਡਾਂ ਤੇਰੇ ਡਰਾਮਿਆਂ 'ਤੇ
ਵਿਸ਼ਵਾਸ ਕਰਦੀਆਂ ਨੇ, ਪਰ ਦੁਨੀਆ ਤੇਰੀ ਔਕਾਤ ਪਛਾਣ ਚੁਕੀ ਹੈ, ਢੱਕਿਆ ਰਹਿ ਤਾਂ ਚੰਗਾ
ਹੈ। ਪ੍ਰਭਦੀਪ ਸਿੰਘ ਨੇ ਤਾਂ ਕਿਹਾ ਹੀ ਸੀ ਕਿ "ਜੇ ਹੈ ਦੰਮ
ਤਾਂ ਆ ਗੁਰੂ ਆਮ ਹੈ ਕਿ ਖ਼ਾਸ 'ਤੇ ਵਿਚਾਰ ਕਰ ਲੈਂਦੇ ਹਾਂ"... ਉਸ ਵੇਲੇ ਤਾਂ
ਗੱਲ ਨਹੀਂ ਬਹੁੜਦੀ, ਤੇ ਟਾਂਚ ਮਾਰਣ ਨੂੰ ਬਹਤ ਕਾਹਲ਼ੀ ਪਈ ਹੁੰਦੀ ਹੈ।
...ਅੰਤ ਵਿੱਚ ਦੁਹਰਾ ਦੇਈਏ ਕਿ ਕਿਸੇ
ਵੀ ੳਲੀਕਿਆ ਸਮਾਗਮ ਦਾ ਵਿਰੋਧ ਕਰਨਾ ਮੁਨਾਸਿਬ ਨਹੀਂ, ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ
ਅਧਿਕਾਰ ਹੈ। ਤੁਸੀਂ ਆਪਣੀ ਲਕੀਰ ਵੱਡੀ ਕਰੋ, ਅਗਲੇ ਦੀ ਆਪੇ ਛੋਟੀ ਹੋ ਜਾਵੇਗੀ।
ਗੁਰੂ ਫੁਰਮਾਨ... "ਭੈ ਕਾਹੂ ਕਉ ਦੇਤ
ਨਹਿ ਨਹਿ ਭੈ ਮਾਨਤ ਆਨ ॥" 'ਤੇ ਚਲਦੇ ਹੋਏ, ਆਪਣਾ ਕੰਮ ਕਰਦੇ ਰਹਿਣਾ ਹੈ, ਪਰ
ਗੀਦੀਪੁਣੇ ਨੂੰ ਦੂਰਅੰਦੇਸ਼ੀ ਨਹੀਂ ਕਹਿ ਸਕਦੇ। ਰਿੰਮਾਂ 'ਤੇ
ਗੱਡੀ ਭਜਾਉਣ ਵਾਲੇ, ਖੇਤਾਂ 'ਚ ਭਈਆਂ ਕੋਲ ਛੁੱਪ ਕੇ ਜਾਨ ਬਚਾਉਣ ਵਾਲੇ ਜਦੋਂ ਦੂਰਅੰਦੇਸ਼ੀ
ਦੀ ਗੱਲ ਕਰਦੇ ਹਨ, ਤਾਂ ਹਾਸੇ ਤੋਂ ਇਲਾਵਾ ਕੁੱਝ ਨਹੀਂ ਆ ਸਕਦਾ।
ਕਾਕਾ ਜੀ, ਤੇਰੇ ਵੱਲੋਂ ਹਰ ਵੀਡੀਓ ਵਿੱਚ ਪ੍ਰੋ. ਦਰਸ਼ਨ ਸਿੰਘ,
ਪ੍ਰਭਦੀਪ ਸਿੰਘ ਤੇ ਖ਼ਾਲਸਾ ਨਿਊਜ਼ ਦਾ ਨਾਮ ਜੱਪਣਾ ਦਰਸਾਉਂਦਾ ਹੈ ਕਿ ਟੀਕਾ ਸਹੀ ਥਾਂ 'ਤੇ
ਲੱਗ ਰਿਹਾ ਹੈ, ਤੇ ਅਸੀਂ ਗੁਰਮਤਿ ਦੇ ਦਾਇਰੇ ਵਿੱਚ ਰਹਿੰਦੇ ਹੋਏ ਤੇਰੇ ਵਰਗੇ
ਪਖੰਡੀਆਂ ਦਾ ਪਾਜ ਉਘੇੜਦੇ ਰਹਾਂਗੇ।