ਸਾਧ ਰਣਜੀਤ ਸਿੰਘ ਨੇ 31 ਜਨਵਰੀ 2018 ਨੂੰ ਆਪਣੀ ਸੌੜੀ ਸੋਚ ਦਾ
ਪ੍ਰਗਟਾਵਾ ਕਰਦਿਆਂ ਜੋ ਆਪਣੇ ਸਿਰ ਖੇਹ ਪਵਾਈ ਹੈ, ਉਸਦਾ ਉਸਨੂੰ ਹੁਣ ਤੱਕ ਸਿਰਦਾਰ
ਪ੍ਰਭਦੀਪ ਸਿੰਘ ਵੱਲੋਂ ਸਿੰਘਨਾਦ ਰੇਡੀਓ ਰਾਹੀਂ ਬਾਖੂਬੀ ਜਵਾਬ ਦਿੱਤਾ ਜਾ ਚੁਕਾ ਹੈ। ਉਸ
ਵੀਡੀਓ ਵਿੱਚ ਪ੍ਰੋ. ਦਰਸ਼ਨ ਸਿੰਘ ਵਿਰੁੱਧ ਆਪਣੀ ਭੜਾਸ ਕੱਢਦਿਆਂ ਅਖੌਤੀ ਅਪਗ੍ਰੇਡ ਸਾਧ ਨੇ
ਪ੍ਰੋ. ਦਰਸ਼ਨ ਸਿੰਘ ਬਾਰੇ ਘਟੀਆ ਸ਼ਬਦ ਵਰਤਦਿਆਂ ਬਕੜਵਾਹ ਮਾਰੀ ਸੀ ਕਿ "ਪ੍ਰੀਤੀ
ਸਪਰੂ ਨੂੰ ਲੈਕੇ ਹੇਮਕੁੰਟ ਚੜੇ ਫਿਰਦੇ ਸੀ"।
ਇਸ ਕਾਪੀ ਪੇਸਟ
ਸਾਧ ਨੂੰ ਦੁਬਾਰਾ ਦੱਸ ਦਈਏ ਕਿ... ਪ੍ਰੀਤੀ ਸਪਰੂ
"ਨਿੰਮੋ" ਫਿਲਮ
ਦੀ ਹੀਰੋਇਨ ਸੀ... ਪਰ ਪ੍ਰੋ. ਦਰਸ਼ਨ ਸਿੰਘ ਕੋਈ ਹੀਰੋ
ਨਹੀਂ ਸਨ, ਉਨ੍ਹਾਂ
ਦੀ Guest Appearance ਸੀ.....
ੳਨ੍ਹਾਂ ਨੇ ਸਿਰਫ ਗੁਰਬਾਣੀ ਵਿੱਚੋਂ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ "ਜੋ
ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥1॥" ਦਾ ਗਾਇਨ ਕੀਤਾ ਸੀ, ਅਤੇ
ਉਸ ਵਿੱਚ ਉਨ੍ਹਾਂ ਨੇ "ਚੌਪਈ"
ਦਾ ਪ੍ਰਮਾਣ ਦਿੱਤਾ ਸੀ। 1982 ਵੇਲੇ ਦੀ ਇਹ ਫਿਲਮ ਹੈ, ਜੋ 1984 ਵਿੱਚ ਰੀਲੀਜ਼
ਹੋਈ ਸੀ। ਉਸ ਵੇਲੇ ਉਹ ਖੁਦ ਰਹਿਤ ਮਰਿਆਦਾ ਵਿੱਚ ਦਰਜ ਚੌਪਈ ਨੂੰ ਪੰਥ ਪ੍ਰਵਾਨਿਤ ਮੰਨਦੇ
ਸੀ, ਜਿਦਾਂ ਜਿਦਾਂ ਉਨ੍ਹਾਂ ਨੇ ਹੋਰ ਪੜਚੋਲ ਕੀਤੀ, ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀਆਂ
ਰਚਨਾਵਾਂ ਨੂੰ ਰੱਦ ਕੀਤਾ।
ਜੇ ਉਨ੍ਹਾਂ ਨੇ ਹੇਮਕੁੰਟ 'ਤੇ ਚੌਪਈ
ਚੜਾਈ ਸੀ, ਤੇ ਚੌਪਈ ਨੂੰ ਥੱਲੇ ਲਾਹੁਣ ਵਾਲੇ ਉਹੀ ਹਨ।
ਮੌਜੂਦਾ ਸਮੇਂ ਵਿੱਚ ਉਹ ਇੱਕਲੇ ਐਸੇ ਪ੍ਰਚਾਰਕ ਹਨ,
ਜੋ ਸੰਗਤੀ ਤੌਰ 'ਤੇ ਨਿਤਨੇਮ ਤੇ ਅੰਮ੍ਰਿਤ ਸੰਚਾਰ
ਵਿੱਚ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ, ਪ੍ਰਿਥਮ ਭਗੌਤੀ ਵਾਲੀ ਅਰਦਾਸ ਅਤੇ ਅਖੌਤੀ ਦਸਮ
ਗ੍ਰੰਥ ਨੂੰ ਰੱਦ ਕਰਦੇ ਹਨ।
ਕਾਪੀ ਪੇਸਟ ਸਾਧ ਰਣਜੀਤ ਸਿੰਘ ਨੇ ਜੋ
ਬਕਵਾਸ ਕੀਤੀ ਹੈ, ਉਸ ਪਿੱਛੇ ਨਰਕੀ (ਨੇਕੀ) ਨਿਊਜ਼ੀਲੈਂਡ ਵਾਲੇ ਦਾ ਪੂਰਾ ਹੱਥ ਹੈ,
ਜਿਹੜੇ ਇੱਕ ਦੂਜੇ ਦੀ ਪਿੱਠ ਖੁਰਕਦੇ ਹਨ, ਇੱਕ ਦੂਜੇ ਨੂੰ ਵਰਤ ਕੇ ਗੁਰਮਤਿ ਪ੍ਰਚਾਰਕਾਂ
ਵਿਰੁੱਧ ਆਪਣੀ ਗਲੀਚ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ।
ਸਾਧ ਅਤੇ ਨਰਕੀ ਦਾ ਗੱਠਜੋੜ,
ਇਨ੍ਹਾਂ ਦੋਹਾਂ ਦੀਆਂ ਬਦਤਮੀਜ਼ੀਆਂ ਅਤੇ ਹਰਮਾਜਦਗੀਆਂ ਹੁਣ ਜੱਗ ਜਾਹਿਰ ਹੋ ਚੁਕੀਆਂ ਹਨ।
ਇਹ ਭੇਡਾਂ ਨੂੰ ਤਾਂ ਵਰਗਲਾ ਸਕਦੇ ਹਨ, ਗੁਰਮਤਿ ਦੇ ਪ੍ਰਣਾਏ ਸਿੱਖਾਂ ਨੂੰ ਨਹੀਂ।
ਸਾਧ ਆਪਣੇ ਡੇਰੇ ਵਿੱਚ ਤੇ ਨਰਕੀ ਨਿਊਜ਼ੀਲੈਂਡ
ਵਿੱਚ ਵਸਦਾ ਰਹੇ।