Share on Facebook

Main News Page

ਦਿੱਲੀ ਕਮੇਟੀ ਦੇ ਪਰਮਜੀਤ ਰਾਣਾ ਨੂੰ ਚੋਣਾਂ ਦੌਰਾਨ ਫਿਰ ਅਖੌਤੀ ਦਸਮ ਗ੍ਰੰਥ ਦਾ ਦੌਰਾ ਪਿਆ
-: ਸੰਪਾਦਕ ਖ਼ਾਲਸਾ ਨਿਊਜ਼
20 Feb 2018

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਚਿੱਤਰੀ ਪਰਮਜੀਤ ਰਾਣਾ ਚੋਣਾਂ ਦੌਰਾਨ ਫਿਰ ਅਖੌਤੀ ਦਸਮ ਗ੍ਰੰਥ ਦਾ ਦੌਰਾ ਪਿਆ ਹੈ।

ਕਹਿੰਦਾ ਕਿ... ਦਿਲਗੀਰ, ਪ੍ਰੋ. ਦਰਸ਼ਨ ਸਿੰਘ, ਸਰਨਾ, ਤਰਸੇਮ ਸਿੰਘ ਨੇ ਇੱਕ ਗੁਟਕਾ ਤਿਆਰ ਕੀਤਾ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਜੋ 1 ਤੋਂ ਲੈਕੇ 13 ਪੰਨੇ ਤੱਕ ਹਨ। ਨਾਲੇ ਕਹਿੰਦਾ ਕਿ ਬੰਗਲਾ ਸਾਹਿਬ ਲਿਖਿਆ ਹੈ "ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥" ਤੇ ਸੀਸ ਗੰਜ ਗੁਰਦੁਆਰੇ ਲਿਖਿਆ ਹੈ "ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥" ਇਹ ਇਨ੍ਹਾਂ ਨੂੰ ਹਟਾਉਣਾ ਚਾਹੁੰਦੇ ਹਨ। ਅੱਗੇ ਜਾ ਕੇ ਕਹਿੰਦਾ ਕਿ ਗੁਰੂ ਸਾਹਿਬ ਦੇ ਨਾਮ ਜੋ ਕ ਅਰਦਾਸ ਵਿੱਚ ਬੋਲੇ ਜਾਂਦੇ ਹਨ ਉਹ ਵੀ ਦਸਮ ਗ੍ਰੰਥ ਵਿੱਚੋਂ ਲੜੀਵਾਰ ਹਨ।...

ਬਚਿੱਤਰੀ ਪਰਮਜੀਤ ਰਾਣਾ ਜਿਸਨੂੰ ਪਿਛਲੇ ਸਾਲ ਵੀ ਚੇਤਾਵਨੀ ਦਿੱਤੀ ਸੀ ਤੇ ਜਰਮਨੀ ਵਿਖੇ ਹੋਏ ਦਸਮ ਗ੍ਰੰਥ ਸੰਵਾਦ ਲਈ ਚੈਲੰਜ ਵੀ ਕੀਤਾ ਸੀ। ਇਸਨੂੰ ਸਿੰਘਨਾਦ ਰੇਡੀਓ ਤੋਂ ਵੀ ਕਾਲ ਕੀਤਾ ਸੀ, ਤੇ ਉਹ ਕਾਲ ਕੱਟ ਗਿਆ ਸੀ। ਚੋਣਾਂ ਨੇੜੇ ਆਉਣ ਦੌਰਾਨ ਇਸਨੂੰ ਹੌਲ਼ ਪੈ ਜਾਂਦਾ ਹੈ, ਤੇ ਅਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਵੈਸੇ ਜਦੋਂ ਵੀ ਹਿ ਬੋਲਦਾ ਹੈ ਅਵਾ ਤਵਾ ਹੀ ਬੋਲਦਾ ਹੈ, ਤੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਗ਼ਿੳਦਾ ਤਰਜੀਹ ਦਿੰਦਾ ਹੈ, ਜਿਸਦਾ ਸਬੂਤ ਹੈ ਕਿ ਇਸਨੂੰ ਇਹ ਵੀ ਨਹੀਂ ਪਤਾ ਕਿ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥" ਕਿਸ ਗ੍ਰੰਥ ਵਿੱਚ ਲਿਖਿਆ ਹੈ, ਜਿਸਦੀ ਵੀਡੀਓ ਵੀ ਪਾਈ ਜਾ ਚੁਕੀ ਹੈ। ਬੰਗਲਾ ਸਾਹਿਬ ਗੁਰਦੁਆਰੇ ਵਿਖੇ ਕਾਲ਼ੂ ਕਾਲੇਫੁਰਨੇ ਵਾਲੇ, ਬੰਟੀ ਭਈਆ, ਪਰਚੀ ਭਈਆ, ਕੁਲਵੰਤ ਸਿੰਘ ਵਰਗੇ ਬਚਿੱਤਰੀ ਕਥਾਕਾਰਾਂ ਨੂੰ ਉਭਾਰਣ ਵਾਲਾ ਵੀ ਇਹੀ ਹੈ।

ਵਰਜੀਨੀਆ ਅਤੇ ਦੁਬਈ ਵਿਖੇ ਦੋ ਬਾਣੀਆਂ ਨਾਲ ਤਿਆਰ ਕੀਤੇ ਅੰਮ੍ਰਿਤ ਬਾਰੇ ਗੱਲ ਫੈਲਾਈ ਗਈ ਹੈ, ਉਹ ਝੂਠ ਹੈ ਜੋ ਕਿ ਬਹੁਤ ਵਾਰੀ ਦੱਸੀ ਜਾ ਚੁਕੀ ਹੈ, ਪਰ ਇਹ ਲੋਕ ਝੂਠ ਨੂੰ ਹੀ ਸੱਚ ਮੰਨਣ ਦੇ ਆਦੀ ਹਨ। ਨਾਲੇ ਇਹ ਕਿਹੜਾ ਇੱਕਲਾ ਹੈ, ਸਾਧ ਢੱਡਰੀਆਂਵਾਲਾ ਜੋ ਕਿ ਜਾਣਦਾ ਬੁਝਦਾ ਵੀ ਝੂਠ ਬੋਲੀ ਜਾਂਦਾ ਹੈ, ਤੇ ਇਹ ਤਾਂ ਫਿਰ ਰਾਜਨੀਤੀ ਵਿੱਚ ਹੈ, ਜਿੱਥੇ ਬੋਲਿਆ ਹੀ ਝੂਠ ਜਾਂਦਾ ਹੈ।

ਜਿਵੇਂ ਪਿਛਲੇ ਦਿਨੀਂ ਸਾਧ ਢੱਡਰੀਆਂਵਾਲੇ ਨੂੰ ਵੀ ਜਵਾਬ ਦਿੱਤਾ ਸੀ ਕਿ ਵਰਜੀਨੀਆ ਵਿਖੇ 2 ਬਾਣੀਆਂ ਨਾਲ ਨਹੀਂ 5 ਬਾਣੀਆਂ ਨਾਲ ਹੀ ਅੰਮ੍ਰਿਤ ਛਕਾਇਆ ਗਿਆ ਸੀ, ਪਰ 5 ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਨ, ਨਾ ਕਿ ਕੂੜ ਗ੍ਰੰਥ ਬਚਿੱਤਰ ਨਾਟਕ ਗ੍ਰੰਥ ਵਿੱਚੋਂ। ਉਹ 5 ਬਾਣੀਆਂ ਹਨ:

👉 ਜਪੁ, ਸੋਦਰੁ ਸੋ ਪੁਰਖੁ, ਸੋਹਿਲਾ, ਬਾਰਹ ਮਾਹੁ, ਅਨੰਦੁ

ਪਿਛਲੇ ਸਮੇਂ ਦੌਰਾਨ ਜਦੋਂ ਅਪਗ੍ਰੇਡ ਮਹਿਕਮਾ ਨੇ ਇਸੇ ਤਰ੍ਹਾਂ ਦੀ ਸ਼ੰਕਾ ਖੜੀ ਕੀਤੀ ਸੀ ਕਿ ਗੁਰੂ ਸਾਹਿਬ ਦੇ ਨਾਵਾਂ ਬਾਰੇ, ਉਦੋਂ ਪਾਠਕਾਂ ਨੂੰ ਦੱਸਿਆ ਗਿਆ ਸੀ ਤੇ ਅੱਜ ਫਿਰ ਇਸ ਰਾਣੇ ਨੂੰ ਦੱਸ ਦਈਏ ਕਿ ਗੁਰੂ ਸਾਹਿਬ ਦੇ ਨਾਵਾਂ ਲਈ ਅਖੌਤੀ ਦਸਮ ਗ੍ਰੰਥ ਦੀ ਲੋੜ ਨਹੀਂ, ਗੁਰੂ ਜਾਮਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ, ਭਾਈ ਨੰਦਲਾਲ ਜੀ ਦੀ ਰਚਨਾ ਜੋਤਿ ਬਿਗਾਸ ਵਿੱਚ ਅਤੇ ਭਾਈ ਗੁਰਦਾਸ ਦੀ ਰਚਨਾ ਵਿੱਚ ਸ਼ਾਮਿਲ ਹਨ।

ਰਾਣੇ ਦੀ ਵੀਡੀਓ ਵੀ ਢੱਡਰੀਆਂਵਾਲੇ ਵਾਂਗ ਝੂਠ ਦਾ ਪੁਲੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top