|
ਕਿਸੇ ਦਾ ਵੀ ਵਿਰੋਧ ਹੋਵੇ,
ਪਰ ਉਸ ਵਿਰੋਧ ਦਾ ਦਰਜਾ ਐਨਾ ਨੀਵਾਂ !!!
ਤੇ ਉਹ ਵੀ ਉਨ੍ਹਾਂ ਵੱਲੋਂ ਜਿਹੜੇ ਆਪਣੇ ਆਪ ਨੂੰ "ਅਪਗ੍ਰੇਡ" ਅਖਵਾਉਂਦੇ ਹੋਣ!
ਐਸਾ ਕਰਕੇ ਕੁੱਝ ਹਾਸਿਲ ਨਹੀਂ ਹੋਣਾ, ਸਿਵਾਏ ਆਪਣੀ ਅਸਲੀ ਔਕਾਤ ਦੇ ਦਿਖਾਵੇ
ਦੇ। ਕੀ ਇਸ ਤਰ੍ਹਾਂ ਨਾਲ ਰਣਜੀਤ ਸਿੰਘ ਢੱਡਰੀਆਂਵਾਲਾ
ਪ੍ਰਮੋਟ ਹੋ ਰਿਹਾ? ਉਹ ਵੀ ਐਸੀ ਬਦਬਖਤੀ ਦਾ ਹਿੱਸੇਦਾਰ ਹੈ, ਜੋ ਪਹਿਲਾਂ
ਹੀ ਸਾਹਮਣੇ ਆ ਚੁਕਾ ਹੈ, ਕਿ ਉਹ ਆਪ ਐਸੀ ਕਾਰਗੁਜ਼ਾਰੀਆਂ ਦਾ ਜ਼ੁੰਮੇਵਾਰ ਹੈ।
ਇਸ ਦਾ
ਇੱਕ ਹੋਰ ਪ੍ਰਮਾਣ ਹੈ ਇਹ ਵੀਡੀਓ, ਜਿਸ ਵਿੱਚ ਗੁਰਮਤਿ ਪ੍ਰਚਾਰਕਾਂ ਦੇ ਮੂੰਹ
ਕੁੱਤਿਆਂ ਦੇ ਸ਼ਰੀਰ 'ਤੇ ਲਾਏ ਗਏ ਹਨ ਤੇ ਇਸ
ਘਟੀਆ ਵੀਡੀਓ ਨੂੰ "ਲਾਈਕ Like" ਕਰਣ ਵਾਲਿਆਂ ਵਿੱਚ ਢੱਡਰੀਆਂਵਾਲੇ ਦਾ
Official Media "EmmPee"
ਵੀ ਸ਼ਾਮਿਲ ਹੈ।
ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁਕੇ ਹਾਂ, ਤੇ ਹਾਲੇ 16 ਫਰਵਰੀ 2018 ਵਾਲੇ
ਸਿੰਘਨਾਦ ਰੇਡੀਓ 'ਤੇ ਹੋਏ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਕਿ ਜੋ ਮਰਜ਼ੀ ਕਰ ਲਵੋ,
ਸੱਚਾਈ ਸਾਹਮਣੇ ਲਿਆਉਂਦੇ ਰਹਾਂਗੇ...
ਤੇ ਇਸ ਕਪਟੀ ਸਾਧ ਦਾ
ਪਰਦਾਫਾਸ਼ ਕਰ ਚੁਕੇ ਹਾਂ, ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਹਾਲੇ ਹੋਰ ਖੁਲਾਸੇ
ਕਰਨੇ ਬਾਕੀ ਹਨ, ਪਰ ਸਾਡਾ ਵਿਰੋਧ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਰਿਹਾ ਹੈ,
ਤੇ ਰਹੇਗਾ।
ਹਰਨੇਕ ਤੇ ਢੱਡਰੀਆਂਵਾਲਾ ਜਿੰਨਾਂ ਮਰਜ਼ੀ ਜ਼ੋਰ ਲਾ ਲਵੇ
ਬਾਕੀ ਪ੍ਰਚਾਰਕਾਂ ਵਿਰੁੱਧ ਬਕਵਾਸ ਬਾਜ਼ੀ ਕਰੀ ਚਲੱਣ, ਫਟੋਆਂ Edit ਕਰ ਲੈਣ,
ਕੋਈ ਫਰਕ ਨਹੀਂ ਪੈਣਾ
Who Cares !!!, ਸਗੋਂ ਤੁਹਾਡੇ ਦੋਹਾਂ ਦੀ ਟੀਮ ਦਾ ਕੂਰੂਪ ਚਿਹਰਾ
ਉੁਜਾਗਰ ਹੋਈ ਜਾਣਾ ਹੈ। ਚੱਕੀ ਚੱਲੋ! ਕੋਈ ਪਰਵਾਹ ਨਹੀਂ।
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥ |